ਅਮਰੀਕਾ 'ਚ ਪੁਲਿਸ ਨੇ ਸਿੱਖ ਵਿਦਿਆਰਥੀ ਨੂੰ ਕੀਤਾ ਗ੍ਰਿਫਤਾਰ, ਬਾਅਦ 'ਚ ਯੂਨੀਵਰਸਿਟੀ ਨੇ ਘਟਨਾ ਲਈ ਮੰਗੀ ਮੁਆਫੀ, ਜਾਣੋ ਪੂਰੀ ਖ਼ਬਰ
ਵਿਦਿਆਰਥੀ ਨੇ ਖੁਦ ਇੱਕ ਵੀਡੀਓ ਦੇ ਨਾਲ ਟਵੀਟ ਕਰਕੇ ਘਟਨਾ ਨੂੰ ਜਨਤਕ ਕੀਤਾ, ਜਿਸ ਵਿਚ ਉਸ ਨੂੰ ਇੱਕ ਪੁਲਿਸ ਅਧਿਕਾਰੀ ਨੇ ਕੈਂਪਸ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਇਸ ਦੀ ਆਲੋਚਨਾ ਕੀਤੀ ਗਈ।
ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਨਾਲ ਪੁਲਿਸ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਇਹ ਨਸਲੀ ਵਿਤਕਰੇ ਜਾਂ ਨਫ਼ਰਤ ਦਾ ਮਾਮਲਾ ਨਹੀਂ ਹੈ। ਇਹ ਮਾਮਲਾ ਕਿਰਪਾਨ (ਸਿਰੀ ਸਾਹਿਬ) ਸਬੰਧੀ ਹੈ। ਦਰਅਸਲ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਆਪਣੇ ਪੰਜ ਕੱਕਾਰਾਂ ਮੁਤਾਬਕ ਸਿਰੀ ਸਾਹਿਬ ਪਾ ਕੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਪਹੁੰਚਿਆ ਸੀ ਪਰ ਉੱਥੇ ਉਸ ਨੂੰ ਸਿਰੀ ਸਾਹਿਬ ਉਤਾਰਨ ਲਈ ਕਿਹਾ ਗਿਆ।
ਦੱਸ ਦਈਏ ਕਿ ਵਿਦਿਆਰਥੀ ਨੇ ਖੁਦ ਇੱਕ ਵੀਡੀਓ ਦੇ ਨਾਲ ਟਵੀਟ ਕਰਕੇ ਘਟਨਾ ਨੂੰ ਜਨਤਕ ਕੀਤਾ, ਜਿਸ ਵਿਚ ਉਸ ਨੂੰ ਇੱਕ ਪੁਲਿਸ ਅਧਿਕਾਰੀ ਨੇ ਕੈਂਪਸ ਤੋਂ ਗ੍ਰਿਫਤਾਰ ਕੀਤਾ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਸਿੱਖ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਇਸ ਦੀ ਆਲੋਚਨਾ ਕੀਤੀ ਗਈ।
I wasn’t going to post this, but I don’t think I will receive any support from @unccharlotte . I was told someone called 911 and reported me, and I got cuffed for “resisting” because I refused to let the officer take my kirpan out of the miyaan. @CLTNinerNews pic.twitter.com/Vk9b0Tspvm
— امآن وڑائچ (@thatsamaan) September 23, 2022
ਵੀਡੀਓ ਵਿੱਚ ਵਰਦੀ ਵਿੱਚ ਇੱਕ ਪੁਲਿਸ ਅਧਿਕਾਰੀ ਸਾਫ਼ ਨਜ਼ਰ ਆ ਰਿਹਾ ਹੈ, ਉਹ ਆਪਣੇ ਹੱਥਾਂ ਨਾਲ ਅਮਨ ਸਿੰਘ ਵਲੋਂ ਪਹਿਨੀ ਕਿਰਪਾਨ ਨੂੰ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਉਹ ਸੋਫੇ 'ਤੇ ਬੈਠਾ ਹੋਇਆ ਸੀ। ਇਸ ਤੋਂ ਬਾਅਦ, ਪੁਲਿਸ ਅਧਿਕਾਰੀ ਨੇ ਅਮਨ ਦਾ ਹੱਥ ਫੜ ਲਿਆ ਅਤੇ ਉਸਨੂੰ ਉੱਠਣ ਲਈ ਕਿਹਾ ਅਤੇ ਜਦੋਂ ਉਸਨੇ ਉਸਦੇ ਸਰੀਰ ਤੋਂ ਕਿਰਪਾਨ ਹਟਾਉਣ ਦਾ ਵਿਰੋਧ ਕੀਤਾ ਤਾਂ ਉਸਨੂੰ ਹੱਥਕੜੀ ਲਗਾਈ ਗਈ।
ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅਮਰੀਕਾ ਦੀ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਤੋਂ ਰਿਹਾਅ ਕਰਵਾਉਣਾ ਚਾਹੀਦਾ ਹੈ।
We demand an apology from Campus Police & Univ Admn at @unccharlotte that detained a Sikh youth for his Kirpan, a quintessential part of Sikh Kakars. We are in constant touch with @IndianEmbassyUS and @MEAIndia to ensure the Amritdhari student is released with due respect. https://t.co/KWp6U7fAUp pic.twitter.com/KxPqqjoTwF
— Manjinder Singh Sirsa (@mssirsa) September 24, 2022
ਇਸ ਦੇ ਨਾਲ ਹੀ ਅੰਮ੍ਰਿਤਸਰ, ਭਾਰਤ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ਨੀਵਾਰ ਨੂੰ ਇਸ ਨੂੰ ਅਤਿ ਨਿੰਦਣਯੋਗ ਘਟਨਾ ਕਰਾਰ ਦਿੰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇਸ ਮਾਮਲੇ ਨੂੰ ਉਠਾਉਣ ਦੀ ਅਪੀਲ ਕੀਤੀ ਹੈ।
SGPC President Advocate Harjinder Singh Dhami said incident of an Amritdhari (initiated) Sikh student at @unccharlotte University of North Carolina, Charlotte, USA, being arrested by police from campus for wearing Sikh 'kirpan' & removing his kirpan is highly condemnable. (1/3) pic.twitter.com/eJPRPz4vvm
— Shiromani Gurdwara Parbandhak Committee (SGPC) (@SGPCAmritsar) September 24, 2022
ਐਸਜੀਪੀਸੀ ਨੇ ਟਵੀਟ ਕੀਤਾ, “ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ @unccharlotte ਯੂਨੀਵਰਸਿਟੀ, ਨੌਰਥ ਕੈਰੋਲੀਨਾ, ਸ਼ਾਰਲੋਟ, ਯੂਐਸਏ ਵਿੱਚ ਇੱਕ ਅੰਮ੍ਰਿਤਧਾਰੀ (ਸ਼ੁਰੂਆਤੀ) ਸਿੱਖ ਵਿਦਿਆਰਥੀ ਨੂੰ ਪੁਲਿਸ ਨੇ ਸਿੱਖ ਕਿਰਪਾਨ ਪਹਿਨਣ ਅਤੇ ਕਿਰਪਾਨ ਨਾ ਉਤਾਰਨ ਦੇ ਦੋਸ਼ ਵਿੱਚ ਕੈਂਪਸ ਤੋਂ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ।”