ਲੈਬ 'ਚੋਂ 4 ਬਾਂਦਰਾਂ ਦੇ ਭੱਜਣ 'ਤੇ ਪੁਲਿਸ ਦੀ ਚਿਤਾਵਨੀ, ਜਾਣੋ ਕੀ ਹੈ ਮਾਜਰਾ
ਪੁਲਿਸ ਨੇ ਟਵਿੱਟਰ 'ਤੇ ਕਿਹਾ ਹੈ ਕਿ ਚਾਰ ਬਾਂਦਰ ਦੁਰਘਟਨਾ ਵਾਲੀ ਥਾਂ ਤੋਂ ਆਸ-ਪਾਸ ਦੇ ਇਲਾਕੇ 'ਚ ਭੱਜ ਗਏ ਹਨ ਹਾਲਾਂਕਿ ਪੁਲਿਸ ਨੇ ਉਨ੍ਹਾਂ 'ਚੋਂ ਤਿੰਨ ਨੂੰ ਬਾਅਦ 'ਚ ਫੜ ਲਿਆ ਹੈ ਪਰ ਇਕ ਹਾਲੇ ਵੀ ਫਰਾਰ ਹੈ।
ਵਾਸ਼ਿੰਗਟਨ: ਅਮਰੀਕੀ ਸੂਬੇ ਪੈਂਸੀਵਿਲੇਨੀਆ 'ਚ ਇੱਕ ਟਰੱਕ ਦੇ ਹਾਦਸਾਗ੍ਰਸਤ ਹੋਣ 'ਤੇ ਮੈਡੀਕਲ ਰਿਸਰਚ ਲਈ ਪ੍ਰਯੋਗਸ਼ਾਲਾ ਲਿਜਾ ਜਾ ਰਹੇ 100 'ਚੋਂ ਚਾਰ ਬਾਂਦਰ ਭੱਜ ਗਏ। ਪੁਲਿਸ ਨੇ ਉਨ੍ਹਾਂ ਬਾਂਦਰਾ ਦੀ ਖੋਜ ਸ਼ੁਰੂ ਕਰ ਦਿੱਤੀ ਹੈ ਪਰ ਲੋਕਾਂ ਨੂੰ ਉਨ੍ਹਾਂ ਦੇ ਸੰਪਰਕ 'ਚ ਨਾ ਆਉਣ ਦੀ ਚਿਤਾਵਨੀ ਦਿੱਤੀ ਹੈ। ਜਿਸ ਟਰੱਕ 'ਚੋਂ ਬਾਂਦਰਾਂ ਨੂੰ ਲਿਜਾ ਜਾ ਰਿਹਾ ਸੀ ਉਹ ਸ਼ੁੱਕਰਵਾਰ ਦੀ ਦੁਪਹਿਰ ਪੈਂਸੀਵਿਲੇਨੀਆ ਦੇ ਡੈਨਵਿਲੇ ਕੋਲ ਇਕ ਡੰਪਰ ਨਾਲ ਟਕਰਾ ਗਿਆ। ਟਰੱਕ ਬਾਂਦਰਾਂ ਨੂੰ ਲੈ ਕੇ ਫਲੋਰੀਡਾ ਦੇ ਇੱਕ ਮੈਡੀਕਲ ਲੈਬ 'ਚ ਲਿਜਾ ਜਾ ਰਿਹਾ ਸੀ।
ਪੁਲਿਸ ਨੇ ਟਵਿੱਟਰ 'ਤੇ ਕਿਹਾ ਹੈ ਕਿ ਚਾਰ ਬਾਂਦਰ ਦੁਰਘਟਨਾ ਵਾਲੀ ਥਾਂ ਤੋਂ ਆਸ-ਪਾਸ ਦੇ ਇਲਾਕੇ 'ਚ ਭੱਜ ਗਏ ਹਨ ਹਾਲਾਂਕਿ ਪੁਲਿਸ ਨੇ ਉਨ੍ਹਾਂ 'ਚੋਂ ਤਿੰਨ ਨੂੰ ਬਾਅਦ 'ਚ ਫੜ ਲਿਆ ਹੈ ਪਰ ਇਕ ਹਾਲੇ ਵੀ ਫਰਾਰ ਹੈ।
ਸਥਾਨਕ WNEP ਨਿਊਜ਼ ਸਾਈਟ ਨੇ ਕਿਹਾ ਕਿ ਸਿਨੋਮੋਲਗਸ ਬਾਂਦਰਾਂ ਨੂੰ ਟ੍ਰੈਕ ਕਰਨ ਲਈ ਥਰਮਲ ਕੈਮਰਿਆਂ ਨਾਲ ਇਕ ਪੁਲਿਸ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਗਿਆ ਸੀ ਜਦਕਿ ਜ਼ਮੀਨ 'ਤੇ ਅਧਿਕਾਰੀਆਂ ਨੇ ਸ਼ਕਤੀਸ਼ਾਲੀ ਫਲੈਸ਼ਲਾਈਟ ਦਾ ਇਸਤੇਮਾਲ ਕੀਤਾ ਸੀ।
ਇਸ ਦੌਰਾਨ ਪੈਸਿਲਵੈਨੀਆ ਸਟੇਟ ਪੁਲਿਸ ਨੇ ਕੜਾਕੇ ਦੀ ਠੰਢ ਦੀ ਰਾਤ ਦੌਰਾਨ ਰੂਟ 54 ਤੋਂ ਦੂਰ ਇਕ ਦਰੱਖ਼ਤ 'ਤੇ ਬੈਠੇ ਇਕ ਨਰ ਬਾਂਦਰ ਦੀ ਤਸਵੀਰ ਜਾਰੀ ਕੀਤੀ ਹੈ।
ਨਿਊਯਾਰਕ ਟਾਈਮਜ਼ ਮੁਤਾਬਕ ਸਿਨੋਮੋਲਗਸ ਬਾਂਦਰ ਜਿਨ੍ਹਾਂ ਨੇ ਲੰਬੀ ਪੂਛ ਵਾਲੇ ਮਕਾਕ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਹਰੇਕ ਦੀ ਕੀਮਤ $ 10,000 ਤਕ ਦੀ ਹੋ ਸਕਦੀ ਹੈ। ਕੋਰੋਨਾ ਵਾਇਰਸ ਵੈਕਸੀਨ ਖੋਜ ਲਈ ਇਨ੍ਹਾਂ ਦੀ ਬਹੁਤ ਮੰਗ ਹੈ ਅਜਿਹੇ ਬੰਦਰ 30 ਸਾਲ ਤਕ ਕੈਦ 'ਚ ਰਹਿ ਸਕਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904