ਪੋਪ ਫਰਾਂਸਿਸ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਸ਼ੁਰੂ, 2 ਲੱਖ ਲੋਕ ਹੋਣਗੇ ਸ਼ਾਮਲ
Pope Francis Funeral: ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਪੋਪ ਫਰਾਂਸਿਸ ਨੂੰ ਸ਼ਨੀਵਾਰ ਨੂੰ ਭਾਵ ਕਿ ਅੱਜ ਦਫ਼ਨਾਇਆ ਜਾਵੇਗਾ।

Pope Francis Funeral: ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਪੋਪ ਫਰਾਂਸਿਸ ਨੂੰ ਸ਼ਨੀਵਾਰ ਨੂੰ ਭਾਵ ਕਿ ਅੱਜ ਦਫ਼ਨਾਇਆ ਜਾਵੇਗਾ। ਪੋਪ ਦੇ ਅੰਤਿਮ ਸੰਸਕਾਰ ਵਿੱਚ ਦੁਨੀਆ ਭਰ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜੇ ਸ਼ਾਮਲ ਹਨ। ਅੰਤਿਮ ਸੰਸਕਾਰ ਦੀਆਂ ਰਸਮਾਂ ਸੇਂਟ ਪੀਟਰਜ਼ ਸਕੁਏਅਰ ਵਿਖੇ ਹੋ ਰਹੀਆਂ ਹਨ। ਰਸਮਾਂ ਤੋਂ ਬਾਅਦ, ਕੈਦੀ ਅਤੇ ਪ੍ਰਵਾਸੀ ਪੋਪ ਦੀ ਦੇਹ ਨੂੰ ਇੱਕ ਤਾਬੂਤ ਵਿੱਚ ਬੇਸਿਲਿਕਾ ਲੈ ਜਾਣਗੇ, ਜਿੱਥੇ ਉਨ੍ਹਾਂ ਨੂੰ ਦਫ਼ਨਾਇਆ ਜਾਵੇਗਾ। ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ਵਿੱਚ ਦੋ ਲੱਖ ਤੋਂ ਵੱਧ ਲੋਕ ਸ਼ਾਮਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੋਪ ਫਰਾਂਸਿਸ ਨੇ ਖੁਦ ਪਿਛਲੇ ਸਾਲ ਪੋਪ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਬਦਲਾਅ ਕੀਤੇ ਸਨ। ਵੈਟੀਕਨ ਨੇ ਕਿਹਾ ਹੈ ਕਿ ਇਹ ਬਦਲਾਅ ਪੋਪ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ ਵਜੋਂ ਦਰਸਾਉਣ ਲਈ ਨਹੀਂ, ਸਗੋਂ ਇੱਕ ਪਾਦਰੀ ਵਜੋਂ ਦਰਸਾਉਣ ਲਈ ਸਨ।
ਪੋਪ ਫਰਾਂਸਿਸ ਨੇ ਪੋਪ ਵਜੋਂ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਕਈ ਮਹੱਤਵਪੂਰਨ ਬਦਲਾਅ ਕੀਤੇ ਅਤੇ ਵੈਟੀਕਨ ਚਰਚ ਨੂੰ ਸਾਰਿਆਂ ਲਈ ਸੁਲਭ ਬਣਾਉਣ ਦੀ ਕੋਸ਼ਿਸ਼ ਕੀਤੀ। ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਸੰਯੁਕਤ ਰਾਸ਼ਟਰ ਮੁਖੀ ਅਤੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦੇ ਨਾਲ-ਨਾਲ ਪ੍ਰਿੰਸ ਵਿਲੀਅਮ ਅਤੇ ਸਪੇਨੀ ਸ਼ਾਹੀ ਪਰਿਵਾਰ ਦੇ ਮੈਂਬਰ ਸ਼ਾਮਲ ਹੋਏ।
ਦੱਸ ਦਈਏ ਕਿ ਪਿਛਲੇ ਦਿਨੀਂ ਪੋਪ ਫਰਾਂਸਿਸ ਦਾ ਫੇਫੜਿਆਂ ਦੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ ਭਾਵ ਕਿ ਉਨ੍ਹਾਂ ਨੂੰ ਦਫਨਾਇਆ ਜਾਵੇਗਾ। ਇਸ ਦੇ ਲਈ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ 2 ਲੱਖ ਤੋਂ ਵੱਧ ਇਸ ਸਸਕਾਰ ਵਿੱਚ ਪਹੁੰਚਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















