Israel Hamas war: ਇਜ਼ਰਾਇਲ ਦੇ ਹਮਲੇ 'ਚ ਮੌਤ ਤੋਂ ਬਾਅਦ ਗਰਭਵਤੀ ਮਹਿਲਾ ਦੀ ਡਿਲੀਵਰੀ, ਜਿਉਂਦੀ ਬੱਚੀ ਨੂੰ ਦਿੱਤਾ ਜਨਮ
Israel Hamas war: ਪਰਿਵਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬੱਚੀ ਦੀ ਭੈਣ ਕਹਿੰਦੀ ਸੀ ਜੇ ਕੁੜੀ ਹੋਈ ਤਾਂ ਉਸ ਦਾ ਨਾਂਅ ਰੂਹ ਰੱਖਿਆ ਜਾਵੇ, ਪਰ ਹਮਲੇ ਨੇ ਪੂਰਾ ਪਰਿਵਾਰ ਹੀ ਖ਼ਤਮ ਕਰ ਦਿੱਤਾ।
Israel Hamas war: ਇਜ਼ਰਾਇਲ-ਹਮਾਸ ਦੇ ਕਲੇਸ਼ ਦੌਰਾਨ ਚੱਲ ਰਹੀ ਜੰਗ ਦੇ ਆਏ ਦਿਨ ਨਵੇਂ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਗਾਜ਼ਾ ਪੱਟੀ ਉੱਤੇ ਇਜ਼ਰਾਇਲ ਦੇ ਹਮਲੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ ਇੱਕ ਮਹਿਲਾ ਗਰਭਵਤੀ ਸੀ ਜਿਸ ਦੀ ਵੀ ਮੌਤ ਹੋ ਗਈ। ਡਾਕਟਰਾਂ ਨੇ ਉਸ ਦੇ ਗਰਭ ਵਿੱਚ ਪਲ ਰਹੀ ਬੱਚੀ ਨੂੰ ਬਚਾ ਲਿਆ। ਡਾਕਟਰਾਂ ਨੇ ਇਜ਼ਰਾਇਲੀ ਹਮਲੇ ਵਿੱਚ ਮਾਰੀ ਗਈ ਮਹਿਲਾ ਦੀ ਸਰਜਰੀ ਕੀਤੀ ਸੀ ਜਿਸ ਤੋਂ ਬਾਅਦ ਬੱਚੀ ਦਾ ਜਨਮ ਹੋਇਆ। ਬੱਚੀ ਨੂੰ ਫਿਲਹਾਲ ਹਸਪਤਾਲ ਵਿੱਚ ਡਾਕਟਰਾਂ ਦੀ ਦੇਖ-ਰੇਖ ਵਿੱਚ ਰੱਖਿਆ ਗਿਆ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ, ਇਜ਼ਰਾਇਲੀ ਹਮਲੇ ਵਿੱਚ ਜੋ ਲੋਕ ਮਾਰੇ ਗਏ ਹਨ ਉਨ੍ਹਾਂ ਵਿੱਚੋਂ 13 ਲੋਕ ਇੱਕੋ ਹੀ ਪਰਿਵਾਰ ਦੇ ਹਨ। ਦਰਅਸਲ ਬੰਬਾਰੀ ਵਿੱਚ ਦੋ ਹੀ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿੱਚ 22 ਲੋਕਾਂ ਦੀ ਮੌਤ ਹੋ ਗਈ ਇਸ ਵਿੱਚ 2 ਮਹਿਲਾਵਾਂ ਦੀ ਸ਼ਾਮਲ ਸੀ ਜਿਸ ਵਿੱਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਸੀ।
ਡਾਕਟਰਾਂ ਨੇ ਦੱਸਿਆ ਕਿ ਆਪ੍ਰੇਸ਼ਨ ਵਿੱਚ ਬੱਚੀ ਦਾ ਜਨਮ ਹੋਇਆ ਜਿਸ ਦਾ ਵਜ਼ਨ 1.4 ਕਿੱਲੋਗ੍ਰਾਮ ਹੈ। ਡਾਕਟਰਾਂ ਦੇ ਮੁਤਾਬਕ, ਬੱਚੀ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਬੱਚੀ ਦੀ ਮਾਂ ਦੀ ਪਛਆਣ ਸਬਰੀਲ ਅਲ ਸਕਾਨੀ ਦੇ ਰੂਪ ਵਿੱਚ ਹੋਈ ਹੈ। ਉਹ 30 ਹਫ਼ਤਿਆਂ ਦੀ ਗਰਭਵਤੀ ਸੀ।
ਹਮਲੇ ਤੋਂ ਬਾਅਦ ਜਿਵੇਂ ਹੀ ਬਚਾਅ ਕਰਮਚਾਰੀਆਂ ਨੂੰ ਪਤਾ ਲੱਗਿਆ ਕਿ ਮਹਿਲਾ ਗਰਭਵਤੀ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਜਿੱਥੇ ਆਪ੍ਰੇਸ਼ਨ ਵਿੱਚ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ।
ਰਿਪੋਰਟ ਦੇ ਮੁਤਾਬਕ, ਹਮਲੇ ਵਿੱਚ ਸਬਰੀਨ ਦੇ ਨਾਲ ਉਸ ਦੇ ਪਤੀ ਤੇ ਇੱਕ ਬੇਟੀ ਦੀ ਮੌਤ ਹੋ ਗਈ। ਇਸ ਮੌਕੇ ਪਰਿਵਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬੱਚੀ ਦੀ ਭੈਣ ਕਹਿੰਦੀ ਸੀ ਜੇ ਕੁੜੀ ਹੋਈ ਤਾਂ ਉਸ ਦਾ ਨਾਂਅ ਰੂਹ ਰੱਖਿਆ ਜਾਵੇ, ਪਰ ਹਮਲੇ ਨੇ ਪੂਰਾ ਪਰਿਵਾਰ ਹੀ ਖ਼ਤਮ ਕਰ ਦਿੱਤਾ।
ਕਦੋਂ ਤੋਂ ਸ਼ੁਰੂ ਹੋਈ ਇਹ ਜੰਗ ?
ਹਮਾਸ ਨੇ 7 ਅਕਤੂਬਰ ਨੂੰ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ 5 ਹਜ਼ਾਰ ਤੋਂ ਵੱਧ ਰਾਕੇਟ ਦਾਗੇ ਸਨ ਇਸ ਤੋਂ ਬਾਅਦ ਇਜ਼ਰਾਈਲ ਨੇ ਤੁਰੰਤ ਜੰਗ ਦਾ ਐਲਾਨ ਕਰ ਦਿੱਤਾ। ਹਮਾਸ ਦੇ ਹਮਲੇ ਦਾ ਬਦਲਾ ਲੈਣ ਲਈ ਇਜ਼ਰਾਈਲ ਨੇ ਇੰਨੇ ਹਮਲੇ ਕੀਤੇ ਕਿ 33 ਹਜ਼ਾਰ ਫਲਸਤੀਨੀ ਮਾਰੇ ਗਏ। ਮਰਨ ਵਾਲਿਆਂ ਵਿੱਚ 70 ਫੀਸਦੀ ਔਰਤਾਂ ਅਤੇ ਬੱਚੇ ਸ਼ਾਮਲ ਹਨ।