NRI News : ਕੈਨੇਡਾ 'ਚ ਅਸ਼ਵੇਤ ਨੂੰ ਕੁੱਟਣ ਵਾਲੇ ਪੰਜਾਬੀ ਪੁਲਿਸ ਅਫ਼ਸਰ ਨੇ ਮੰਗੀ ਮੁਆਫ਼ੀ
Canada News - ਜੈਡਰ ਸਿੱਧੂ ਵੈਨਕੁਵਰ ਪੁਲਿਸ ਵਿੱਚ ਫੀਲਡ ਡਿਊਟੀ ਕਰਦਾ ਹੈ। ਫਰਵਰੀ 2018 ਵਿੱਚ ਵਾਪਰੀ ਇਸ ਘਟਨਾਂ ਵਿੱਚ ਜੈਰਡ ਸਿੱਧੂ ਨੇ 22 ਸਾਲ ਦੇ ਇੱਕ ਅਸ਼ਵੇਤ ਨੌਜਵਾਨ ਨੂੰ ਲਾਲ ਬੱਤੀ ਲੱਗੀ ਹੋਣ ਕਾਰਨ ਸੜਕ ਪਾਰ ਕਰਨ 'ਤੇ...
![NRI News : ਕੈਨੇਡਾ 'ਚ ਅਸ਼ਵੇਤ ਨੂੰ ਕੁੱਟਣ ਵਾਲੇ ਪੰਜਾਬੀ ਪੁਲਿਸ ਅਫ਼ਸਰ ਨੇ ਮੰਗੀ ਮੁਆਫ਼ੀ Punjabi police officer who beat a black man in Canada apologized NRI News : ਕੈਨੇਡਾ 'ਚ ਅਸ਼ਵੇਤ ਨੂੰ ਕੁੱਟਣ ਵਾਲੇ ਪੰਜਾਬੀ ਪੁਲਿਸ ਅਫ਼ਸਰ ਨੇ ਮੰਗੀ ਮੁਆਫ਼ੀ](https://feeds.abplive.com/onecms/images/uploaded-images/2023/06/16/801e1056fdaea6ae6fd39467a663afd81686879543772785_original.webp?impolicy=abp_cdn&imwidth=1200&height=675)
ਟੋਰਾਂਟੋ : ਕੈਨੇਡਾ 'ਚ ਅਸ਼ਵੇਤ ਵਿਅਕਤੀ ਨੂੰ ਕੁੱਟਣ ਵਾਲੇ ਪੰਜਾਬੀ ਮੂਲ ਦੇ ਪੁਲਿਸ ਅਫ਼ਸਰ ਨੂੰ ਆਖਿਰਕਾਰ ਮੁਆਫ਼ੀ ਮੰਗਣੀ ਹੀ ਪਈ ਹੈ। ਇਹ ਘਟਨਾ ਪੰਜ ਸਾਲ ਪਹਿਲਾਂ ਵਾਪਰੀ ਸੀ। ਵੈਨਕੂਵਰ ਵਿਖੇ 5 ਸਾਲ ਪਹਿਲਾਂ ਪੁਲਿਸ ਅਫ਼ਸਰ ਜੈਰਡ ਸਿੱਧੂ ਨੇ ਇੱਕ ਅਸ਼ਵੇਤ'ਤੇ ਹਥਿਆਰ ਨਾਲ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਅਫ਼ਸਰ ਜੈਰਡ ਸਿੱਧੂ ਨੇ ਅਦਾਲਤ ਵਿੱਚ ਮੁਆਫ਼ੀ ਮੰਗ ਲਈ ਹੈ। ਬੀ.ਸੀ. ਪ੍ਰੋਵਿਨਸ਼ੀਅਲ ਕੋਰਟ ਵਿੱਚ ਸੁਣਵਾਈ ਦੌਰਾਨ ਕਾਂਸਟੇਬਲ ਜੈਰਡ ਸਿੱਧੂ ਨੇ ਕਿਹਾ ਕਿ ਉਸ ਨੂੰ ਮੁਆਫ਼ੀ ਮੰਗਣ ਲਈ ਢੁੱਕਵੇਂ ਸ਼ਬਦ ਨਹੀਂ ਮਿਲ ਰਹੇ ਪਰ ਆਪਣੀ ਹਰਕਤ 'ਤੇ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਇਸ ਮਾਮਲੇ ਵਿੱਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਾਂਸਟੇਬਲ ਜੈਰਡ ਸਿੱਧੂ ਨੂੰ ਘੱਟੋ ਘੱਟ 2 ਮਹੀਨੇ ਘਰ ਵਿੱਚ ਨਜ਼ਰਬੰਦ ਕਰਨ ਦੀ ਮੰਗ ਕੀਤੀ ਅਤੇ ਇਸ ਤੋਂ ਇਲਾਵਾ ਸਰਕਾਰ ਵਕੀਲ ਨੇ ਕਿਹਾ ਕਿ ਇੱਕ ਸਾਲ ਦੀ ਪ੍ਰੋਬੇਸ਼ਨ ਅਤੇ ਅਪਰਾਧੀਆਂ ਵਾਲੇ ਰਿਕਾਰਡ ਵਿੱਚ ਜੈਰਡ ਸਿੱਧੂ ਸ਼ਾਮਲ ਨਾ ਹੋਣ। ਇਹਨਾਂ 'ਤੇ ਬਚਾਅ ਕਰਦੇ ਹੋਏ ਜੈਰਡ ਸਿੱਧੂ ਦੇ ਵਕੀਲ ਨੇ ਕਿਹਾ ਕਿ ਮੇਰੇ ਮੁਵੱਕਲ ਯਾਨੀ ਜੈਰਡ ਸਿੱਧੂ ਨੂੰ ਸ਼ਰਤਾਂ ਦੇ ਆਧਾਰ 'ਤੇ ਬਰੀ ਕੀਤਾ ਜਾਵੇ।
ਵੈਨਕੁਵਰ ਪੁਲਿਸ ਵਿੱਚ ਕਾਂਸਟੇਬਲ ਤਾਇਨਾਤ ਜੈਰਡ ਸਿੱਧੂ ਦੀ ਉਮਰ 30 ਸਾਲ ਹੈ। ਜੈਡਰ ਸਿੱਧੂ ਵੈਨਕੁਵਰ ਪੁਲਿਸ ਵਿੱਚ ਫੀਲਡ ਡਿਊਟੀ ਕਰਦਾ ਹੈ। ਫਰਵਰੀ 2018 ਵਿੱਚ ਵਾਪਰੀ ਇਸ ਘਟਨਾਂ ਵਿੱਚ ਜੈਰਡ ਸਿੱਧੂ ਨੇ 22 ਸਾਲ ਦੇ ਇੱਕ ਅਸ਼ਵੇਤ ਨੌਜਵਾਨ ਨੂੰ ਲਾਲ ਬੱਤੀ ਲੱਗੀ ਹੋਣ ਕਾਰਨ ਸੜਕ ਪਾਰ ਕਰਨ 'ਤੇ ਰੋਕਿਆ ਸੀ। ਅਤੇ ਗ੍ਰਿਫ਼ਤਾਰੀ ਦੌਰਾਨ ਦੋਵਾਂ ਵਿਚਾਲੇ ਖਿੱਚਧੂਹ ਵੀ ਹੋਈ ਸੀ। ਮਾਮਲੇ ਵਿੱਚ ਇਸ ਸਾਲ 13 ਫਰਵਰੀ 2023 ਨੂੰ ਜੈਰਡ ਸਿੱਧੂ ਨੂੰ ਹਮਲਾ ਕਰਨ ਦੇ ਜ਼ੁਰਮ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਜੈਰਡ ਸਿੱਧੂ ਨੇ ਦਫ਼ਤਰੀ ਕੰਮਕਾਜ ਸਾਂਭ ਲਿਆ ਸੀ। ਜੈਰਡ ਸਿੱਧੂ ਦੇ ਪਿਤਾ ਵੀ ਪੁਲਿਸ ਅਫ਼ਸਰ ਸਨ ਅਤੇ ਕੈਨੇਡੀਅਨ ਪੁਲਿਸ ਵਿੱਚ ਆਪਣੇ ਪਿਤਾ ਨਾਲ ਜੈਰਡ ਸਿੱਧੂ ਕੰਮ ਵੀ ਕਰ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)