Pakistan News: ਸੰਸਦ 'ਚ ਚੂਹਿਆਂ ਦਾ ਕਹਿਰ, ਜ਼ਰੂਰੀ ਫਾਈਲਾਂ ਕੁਤਰੀਆਂ, ਖ਼ਰੀਦੀਆਂ ਜਾਣਗੀਆਂ ਸ਼ਿਕਾਰੀ ਬਿੱਲੀਆਂ,12 ਲੱਖ ਦਾ ਬਜਟ ਪਾਸ
ਸੰਸਦ ਦੇ ਚੂਹਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਸੈਨੇਟ ਅਤੇ ਨੈਸ਼ਨਲ ਅਸੈਂਬਲੀ ਦੇ ਵਿਭਾਗਾਂ ਦੀਆਂ ਕਈ ਮਹੱਤਵਪੂਰਨ ਤੇ ਗੁਪਤ ਫਾਈਲਾਂ ਨੂੰ ਕੁਤਰਿਆ ਤੇ ਨਸ਼ਟ ਕਰ ਦਿੱਤਾ ਹੈ। ਕੰਪਿਊਟਰ ਦੀਆਂ ਤਾਰਾਂ ਨੂੰ ਕੱਟ ਕੇ ਨੁਕਸਾਨ ਪਹੁੰਚਾਇਆ ਸੀਡੀਏ ਇਨ੍ਹਾਂ ਚੂਹਿਆਂ ਨੂੰ ਖ਼ਤਮ ਕਰਨ ਲਈ ਪ੍ਰਾਈਵੇਟ ਮਾਹਿਰਾਂ ਦੀ ਮਦਦ ਲੈਣ ਦੀ ਵੀ ਯੋਜਨਾ ਬਣਾ ਰਿਹਾ ਹੈ।
Pakistan News: ਪਾਕਿਸਤਾਨ 'ਚ ਆਰਥਿਕ ਸੰਕਟ ਦੇ ਵਿਚਕਾਰ ਸਰਕਾਰ ਨੇ ਦੇਸ਼ ਦੀ ਸੰਸਦ ਵਿੱਚ ਚੂਹਿਆਂ ਨਾਲ ਨਜਿੱਠਣ ਲਈ ਸ਼ਿਕਾਰੀ ਬਿੱਲੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੀ ਰਾਜਧਾਨੀ ਵਿਕਾਸ ਅਥਾਰਟੀ (ਸੀਡੀਏ) ਨੇ ਇਸ ਲਈ 12 ਲੱਖ ਪਾਕਿਸਤਾਨੀ ਰੁਪਏ ਦਾ ਬਜਟ ਅਲਾਟ ਕੀਤਾ ਹੈ। ਪਾਕਿਸਤਾਨੀ ਚੈਨਲ ਜੀਓ ਟੀਵੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਦਰਅਸਲ, ਸੰਸਦ ਦੇ ਚੂਹਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਸੈਨੇਟ ਅਤੇ ਨੈਸ਼ਨਲ ਅਸੈਂਬਲੀ ਦੇ ਵਿਭਾਗਾਂ ਦੀਆਂ ਕਈ ਮਹੱਤਵਪੂਰਨ ਤੇ ਗੁਪਤ ਫਾਈਲਾਂ ਨੂੰ ਕੁਤਰਿਆ ਤੇ ਨਸ਼ਟ ਕਰ ਦਿੱਤਾ ਹੈ। ਕੰਪਿਊਟਰ ਦੀਆਂ ਤਾਰਾਂ ਨੂੰ ਕੱਟ ਕੇ ਨੁਕਸਾਨ ਪਹੁੰਚਾਇਆ ਸੀਡੀਏ ਇਨ੍ਹਾਂ ਚੂਹਿਆਂ ਨੂੰ ਖ਼ਤਮ ਕਰਨ ਲਈ ਪ੍ਰਾਈਵੇਟ ਮਾਹਿਰਾਂ ਦੀ ਮਦਦ ਲੈਣ ਦੀ ਵੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਚੂਹਿਆਂ ਨੂੰ ਫੜਨ ਲਈ ਵਿਸ਼ੇਸ਼ ਕਿਸਮ ਦੇ ਮਾਊਸ ਟ੍ਰੈਪ ਵੀ ਲਗਾਏ ਜਾਣਗੇ।
ਗਧਿਆਂ ਤੋਂ ਕਮਾਈ ਕਰਦੀ ਹੈ ਪਾਕਿਸਤਾਨ ਸਰਕਾਰ
ਜ਼ਿਕਰ ਕਰ ਦਈਏ ਕਿ ਗਧੇ ਪਾਲਣ ਦੇ ਮਾਮਲੇ 'ਚ ਪਾਕਿਸਤਾਨ ਤੀਜੇ ਨੰਬਰ 'ਤੇ ਹੈ। 2022 ਵਿੱਚ ਪਾਕਿਸਤਾਨ ਵਿੱਚ ਗਧਿਆਂ ਦੀ ਆਬਾਦੀ 58 ਲੱਖ ਸੀ। ਪਾਕਿਸਤਾਨ ਹਰ ਸਾਲ ਚੀਨ ਨੂੰ ਔਸਤਨ 5 ਲੱਖ ਗਧਿਆਂ ਦਾ ਨਿਰਯਾਤ ਕਰਦਾ ਹੈ, ਫਿਰ ਵੀ ਦੇਸ਼ ਵਿਚ ਗਧਿਆਂ ਦੀ ਗਿਣਤੀ 1 ਲੱਖ ਵਧ ਗਈ ਹੈ। ਪਾਕਿਸਤਾਨ ਸਰਕਾਰ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਹੁਣ ਗਧਿਆਂ ਦੀ ਵਿਕਰੀ ਤੋਂ ਵਿਦੇਸ਼ੀ ਭੰਡਾਰ ਕਮਾਏਗੀ। ਪਾਕਿਸਤਾਨ ਦੀ ਕੈਬਨਿਟ ਨੇ ਚੀਨ ਨੂੰ ਗਧੇ ਦੀ ਖੱਲ ਸਮੇਤ ਪਸ਼ੂਆਂ ਅਤੇ ਡੇਅਰੀ ਉਤਪਾਦਾਂ ਦੇ ਨਿਰਯਾਤ ਨੂੰ ਵੀ ਮਨਜ਼ੂਰੀ ਦਿੱਤੀ ਸੀ। ਪਾਕਿਸਤਾਨ ਵਿੱਚ 80 ਲੱਖ ਲੋਕ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਚੀਨ ਨੂੰ ਗਧਿਆਂ ਦੇ ਨਿਰਯਾਤ ਤੋਂ ਲੋਕਾਂ ਦੀ ਕਮਾਈ ਵਿੱਚ 40% ਵਾਧਾ ਹੋਇਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।