ਪੜਚੋਲ ਕਰੋ
ਭਾਰਤ ਨੂੰ ਰੂਹ ਅਫ਼ਜ਼ਾ ਦੀ ਤੋਟ, ਪਾਕਿਸਤਾਨ ਵੱਲੋਂ ਖ਼ਾਸ ਪੇਸ਼ਕਸ਼
ਨਵੀਂ ਦਿੱਲੀ: ਰਮਜ਼ਾਨ ਦੇ ਪਵਿੱਤਰ ਮਹੀਨੇ ਰੋਜ਼ੇਦਾਰਾਂ ਵਿੱਚ ਸ਼ਰਬਤ ਦੀ ਮੰਗ ਬੇਤਹਾਸ਼ਾ ਵਧ ਜਾਂਦੀ ਹੈ। ਲੋਕ ਖ਼ਾਸ ਕਰਕੇ ਰੂਹ ਅਫ਼ਜ਼ਾ ਦੀ ਮੰਗ ਕਰਦੇ ਹਨ ਪਰ ਇਸ ਵਾਰ ਰੋਜ਼ੇਦਾਰ ਥੋੜ੍ਹੇ ਮਾਯੂਸ ਨਜ਼ਰ ਆ ਰਹੇ ਹਨ ਕਿਉਂਕਿ ਭਾਰਤ ਵਿੱਚ ਰੂਹ ਅਫ਼ਜ਼ਾ ਦੀ ਕਿੱਲਤ ਆ ਗਈ ਹੈ। ਸੋਸ਼ਲ ਮੀਡੀਆ 'ਤੇ ਲਗਾਤਾਰ ਰੂਹ ਅਫ਼ਜ਼ਾ ਦੀ ਕਮੀ ਦੇ ਚਰਚੇ ਹੋ ਰਹੇ ਹਨ। ਇਸੇ ਵਿਚਾਲੇ ਪਾਕਿਸਤਾਨ ਵੀ ਇਸ ਚਰਚਾ ਵਿੱਚ ਸ਼ਾਮਲ ਹੋ ਗਿਆ ਹੈ।

ਭਾਰਤ ਵਿੱਚ ਰੂਹ ਅਫ਼ਜ਼ਾ ਦੀ ਕਮੀ ਦੂਰ ਕਰਨ ਸਬੰਧੀ ਪਾਕਿਸਤਾਨੀ ਕੰਪਨੀ ਹਮਦਰਦ ਨੇ ਖ਼ਾਸ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇਹ ਪੇਸ਼ਕਸ਼ ਮੀਡੀਆ ਰਿਪੋਰਟਾਂ ਦੇ ਬਾਅਦ ਕੀਤੀ ਹੈ। ਹਮਦਰਦ ਪਾਕਿਸਤਾਨ ਦੇ ਮੁੱਖ ਕਾਰਜਕਾਰੀ ਉਸਾਮਾ ਕੁਰੈਸ਼ੀ ਨੇ ਟਵੀਟ ਕਰਕੇ ਭਾਰਤ ਨੂੰ ਵਾਹਗਾ ਸਰਹੱਦ ਜ਼ਰੀਏ ਟਰੱਕਾਂ ਵਿੱਚ ਰੂਹ ਅਫ਼ਜ਼ਾ ਭੇਜਣ ਦੀ ਪੇਸ਼ਕਸ਼ ਕੀਤੀ ਹੈ।
ਦਰਅਸਲ ਸੋਸਲ ਮੀਡੀਆ 'ਤੇ ਚਰਚਾ ਹੋ ਰਹੀ ਹੈ ਕਿ ਭਾਰਤ ਵਿੱਚ ਰੂਹ ਅਫ਼ਜ਼ਾ ਦੀ ਕਮੀ ਦੀ ਵਜ੍ਹ ਹਮਦਰਦ ਲੈਬੋਰੇਟ੍ਰੀਜ਼ ਇੰਡੀਆ ਵਿੱਚ ਮਾਲਕਾਂ ਦੇ ਆਪਸੀ ਝਗੜੇ ਹਨ ਤੇ ਇਸ ਦਾ ਪ੍ਰੋਡਕਸ਼ਨ 'ਤੇ ਮਾੜਾ ਅਸਰ ਪੈ ਰਿਹਾ ਹੈ। ਹਾਲਾਂਕਿ ਹਮਦਰਦ ਇੰਡੀਆ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਮਦਰਦ ਲੈਬੋਰੇਟ੍ਰੀਜ਼ ਇੰਡੀਆ ਦੇ ਸੇਲਜ਼ ਮੈਨੇਜਰ ਮੰਸੂਰ ਅਲੀ ਦਾ ਕਹਿਣਾ ਹੈ ਕਿ ਰੂਹ ਅਫ਼ਜ਼ਾ ਦੀ ਕਮੀ ਦੀ ਵਜ੍ਹਾ ਜੜੀ ਬੂਟੀਆਂ ਦੀ ਕਮੀ ਹੈ। ਹਮਦਰਦ ਆਪਣੀ ਕਵਾਲਟੀ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਦਾ। ਇਸ ਲਈ ਅਜਿਹੇ ਹਾਲਾਤ ਬਣ ਗਏ ਹਨ।Brother @DilliDurAst, we can supply #RoohAfza and #RoohAfzaGO to India during this Ramzan. We can easily send trucks through Wahga border if permitted by Indian Government.
— Usama Qureshi (@UsamaQureshy) May 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement