Russia Plane Crash: ਰੂਸ ਵਿਚ ਲਾਪਤਾ ਹੋਏ ਜਹਾਜ਼ ਦਾ ਮਲਬਾ ਸਮੁੰਦਰ ਦੇ ਨੇੜੇ ਮਿਲਿਆ, 28 ਲੋਕਾਂ ਦੀ ਮੌਤ
ਰੂਸ ਦੇ ਦੂਰ ਪੂਰਬੀ ਖੇਤਰ ਕਾਮਚੱਤਕਾ ਵਿਚ ਮੰਗਲਵਾਰ ਨੂੰ ਲਾਪਤਾ ਹੋਏ ਇੱਕ ਜਹਾਜ਼ ਦਾ ਹਿੱਸਾ ਉਸ ਹਵਾਈ ਅੱਡੇ ਦੇ ਰਨਵੇ ਤੋਂ 5 ਕਿਲੋਮੀਟਰ ਦੀ ਦੂਰ ਓਖੇਤੱਸਕ ਸਮੁੰਦਰ ਕੰਢੇ ਮਿਲਿਆ, ਜਿੱਥੇ ਜਹਾਜ਼ ਨੇ ਉਤਰਨਾ ਸੀ।
ਮਾਸਕੋ: ਰੂਸ ਦੇ ਦੂਰ ਪੂਰਬੀ ਖੇਤਰ ਕਾਮਚੱਤਕਾ ਵਿਚ ਮੰਗਲਵਾਰ ਨੂੰ ਲਾਪਤਾ (Russia Plane missing) ਹੋਏ ਇੱਕ ਜਹਾਜ਼ ਦਾ ਹਿੱਸਾ ਹਿੱਸਾ ਉਸ ਹਵਾਈ ਅੱਡੇ ਦੇ ਰਨਵੇ ਤੋਂ 5 ਕਿਲੋਮੀਟਰ ਦੀ ਦੂਰ ਓਖੇਤੱਸਕ ਸਮੁੰਦਰ ਕੰਢੇ ਮਿਲਿਆ, ਜਿੱਥੇ ਜਹਾਜ਼ ਨੇ ਉਤਰਨਾ ਸੀ। ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੈਟ੍ਰੋਪੈਲੋਵਸਕ-ਕਾਮਚੈਟਸਕੀ ਤੋਂ ਪਲਾਨਾ ਸ਼ਹਿਰ ਲਈ 22 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਨਾਲ ਉਡਾਣ ਭਰਣ ਵਾਲਾ ਐਂਟੋਨੋਵ ਐਨ -26 ਜਹਾਜ਼ ਲੈਂਡਿੰਗ ਤੋਂ ਪਹਿਲਾਂ ਰਾਡਾਰ ਤੋਂ ਗਾਇਬ ਹੋ ਗਿਆ ਸੀ।
ਕਾਮਚੱਤਕਾ ਦੇ ਰਾਜਪਾਲ ਵਲਾਦੀਮੀਰ ਸੋਲੋਦੋਵ ਨੇ ਇੰਟਰਫੈਕਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜਹਾਜ਼ ਦਾ ਮੁੱਖ ਹਿੱਸਾ ਸਮੁੰਦਰੀ ਕੰਢੇ ਦੇ ਨੇੜੇ ਜ਼ਮੀਨ ‘ਤੇ ਮਿਲਿਆ ਸੀ, ਜਦੋਂਕਿ ਟੁੱਟਿਆ ਹੋਇਆ ਬਾਕੀ ਹਿੱਸਾ ਸਮੁੰਦਰ ਵਿੱਚ ਤੱਟ ਦੇ ਨੇੜੇ ਮਿਲਿਆ।
ਰੂਸੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਜਹਾਜ਼ ਵਿੱਚ ਸਵਾਰ 28 ਵਿਅਕਤੀਆਂ ਚੋਂ ਕੋਈ ਵੀ ਇਸ ਹਾਦਸੇ (Russia Plane Crash) ਵਿੱਚ ਬਚ ਨਹੀਂ ਸਕਿਆ। ਜਹਾਜ਼ ਕਾਮਚੱਤਕਾ ਏਵੀਏਸ਼ਨ ਐਂਟਰਪ੍ਰਾਈਜ ਕੰਪਨੀ ਦਾ ਸੀ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਤਾਸ ਦੀ ਖ਼ਬਰਾਂ ਅਨੁਸਾਰ ਇਹ ਜਹਾਜ਼ 1982 ਤੋਂ ਸੇਵਾ ਵਿੱਚ ਸੀ। ਕੰਪਨੀ ਦੇ ਡਾਇਰੈਕਟਰ ਅਲੈਕਸੀ ਖਬਰੋਵ ਨੇ ਇੰਟਰਫੈਕਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਟੇਕ-ਆਫ ਤੋਂ ਪਹਿਲਾਂ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਨਹੀਂ ਸੀ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਮਚੱਤਕਾ ਐਵੀਏਸ਼ਨ ਐਂਟਰਪ੍ਰਾਈਜ ਦੇ ਡਿਪਟੀ ਡਾਇਰੈਕਟਰ ਸਰਗੇਈ ਗੌਰਬ ਨੇ ਕਿਹਾ ਕਿ ਜਹਾਜ਼ ਇੱਕ ਸਮੁੰਦਰੀ ਚੱਟਾਨ ਨੂੰ ਮਾਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ, ਜੋ ਇਸ ਦੇ ਉਤਰਨ ਦੇ ਰਾਹ ਵਿਚ ਨਹੀਂ ਪੈਣੀ ਸੀ।
ਇਹ ਵੀ ਪੜ੍ਹੋ: Shubman Gill Update: ਸ਼ੁਬਮਨ ਗਿੱਲ ਦੀ ਸੱਟ 'ਤੇ ਹੁਣ ਬੀਸੀਸੀਆਈ ਨੇ ਲਗਾਈ ਮੋਹਰ, ਇੰਗਲੈਂਡ ਦੇ ਦੌਰੇ ਤੋਂ ਬਾਅਦ IPL 2021'ਚੋਂ ਵੀ ਬਾਹਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904