Russia-Ukraine Crisis Live: ਯੂਕਰੇਨ 'ਚ ਅਮਰੀਕੀ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
Russia-Ukraine Crisis Live Updates: ਯੂਕਰੇਨ ਦੇ ਲਵੀਵ ਸੂਬੇ 'ਚ ਫੌਜੀ ਅੱਡੇ 'ਤੇ ਰੂਸੀ ਹਮਲੇ 'ਚ 35 ਲੋਕ ਮਾਰੇ ਗਏ ਹਨ। ਸਥਾਨਕ ਗਵਰਨਰ ਨੇ ਇਹ ਜਾਣਕਾਰੀ ਦਿੱਤੀ ਹੈ।ਰੂਸੀ ਗੋਲਾਬਾਰੀ 'ਚ ਇਕ ਬੱਚੇ ਸਮੇਤ ਸੱਤ ਯੂਕਰੇਨੀ ਮਾਰੇ ਗਏ ਹਨ।
LIVE
Background
Russia-Ukraine Crisis: ਯੂਕਰੇਨ ਦੇ ਲਵੀਵ ਸੂਬੇ 'ਚ ਫੌਜੀ ਅੱਡੇ 'ਤੇ ਰੂਸੀ ਹਮਲੇ 'ਚ 35 ਲੋਕ ਮਾਰੇ ਗਏ ਹਨ। ਸਥਾਨਕ ਗਵਰਨਰ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਸੀ ਕਿ ਸ਼ਰਨਾਰਥੀਆਂ ਦੇ ਕਾਫਲੇ 'ਤੇ ਰੂਸੀ ਗੋਲਾਬਾਰੀ 'ਚ ਇਕ ਬੱਚੇ ਸਮੇਤ ਸੱਤ ਯੂਕਰੇਨੀ ਮਾਰੇ ਗਏ ਹਨ। ਹਮਲੇ ਤੋਂ ਬਾਅਦ ਇਸ ਕਾਫਲੇ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ।
ਇਕ ਰਿਪੋਰਟ ਮੁਤਾਬਕ ਇਹ ਸੱਤ ਲੋਕ ਰਾਜਧਾਨੀ ਕੀਵ ਤੋਂ 20 ਕਿਲੋਮੀਟਰ ਉੱਤਰ-ਪੂਰਬ ਵਿਚ ਪੇਰੇਮੋਹਾ ਪਿੰਡ ਤੋਂ ਭੱਜ ਰਹੇ ਲੋਕਾਂ ਦੇ ਕਾਫਲੇ ਵਿਚ ਸ਼ਾਮਲ ਸਨ। ਇਸ ਗੋਲੀਬਾਰੀ 'ਚ ਲੋਕ ਜ਼ਖਮੀ ਵੀ ਹੋਏ ਹਨ। ਰੂਸ ਨੇ ਕਿਹਾ ਹੈ ਕਿ ਉਹ ਟਕਰਾਅ ਵਾਲੇ ਖੇਤਰਾਂ ਦੇ ਬਾਹਰ ਮਾਨਵਤਾਵਾਦੀ ਗਲਿਆਰੇ ਬਣਾਏਗਾ, ਪਰ ਯੂਕਰੇਨ ਦੇ ਅਧਿਕਾਰੀਆਂ ਨੇ ਰੂਸ 'ਤੇ ਉਨ੍ਹਾਂ ਰੂਟਾਂ 'ਤੇ ਰੁਕਾਵਟ ਪਾਉਣ ਅਤੇ ਨਾਗਰਿਕਾਂ 'ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਹੈ।
ਯੂਕਰੇਨ ਵਿੱਚ 18ਵੇਂ ਦਿਨ ਵੀ ਰੂਸੀ ਸੈਨਿਕਾਂ ਵੱਲੋਂ ਹਮਲੇ ਜਾਰੀ ਹਨ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜੰਗ ਵਿੱਚ ਹੌਲੀ-ਹੌਲੀ ਕਈ ਸ਼ਹਿਰ ਤਬਾਹ ਹੋ ਗਏ। ਵੱਡੀ ਗਿਣਤੀ ਵਿੱਚ ਬੇਕਸੂਰ ਲੋਕ ਵੀ ਮਾਰੇ ਜਾ ਰਹੇ ਹਨ। ਹਸਪਤਾਲਾਂ, ਸਕੂਲਾਂ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਭਿਆਨਕ ਤਬਾਹੀ ਦਾ ਅੰਦਾਜ਼ਾ ਜੰਗ ਦੇ ਵਿਚਕਾਰ ਵਾਇਰਲ ਹੋਈਆਂ ਨਵੀਆਂ ਸੈਟੇਲਾਈਟ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ। ਮਾਰੀਉਪੋਲ ਸ਼ਹਿਰ ਤੋਂ ਤਬਾਹੀ ਦੀ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਰੂਸੀ ਫੌਜਾਂ ਨੇ ਕਈ ਇਮਾਰਤਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਰੂਸੀ ਫੌਜ ਪਿਛਲੇ ਕਈ ਦਿਨਾਂ ਤੋਂ ਮਾਰੀਉਪੋਲ 'ਤੇ ਲਗਾਤਾਰ ਹਮਲੇ ਕਰ ਰਹੀ ਹੈ। ਸੈਨਿਕਾਂ ਦਾ ਕਾਫਲਾ ਕੀਵ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਰਾਜਧਾਨੀ ਵਿੱਚ ਵੀ ਹਮਲੇ ਤੇਜ਼ ਹੋ ਗਏ ਹਨ, ਜਿਸ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਮਾਰੀਉਪੋਲ ਸ਼ਹਿਰ ਤੋਂ ਤਬਾਹੀ ਦੀ ਨਵੀਂ ਤਸਵੀਰ
ਇੱਕ ਨਿੱਜੀ ਅਮਰੀਕੀ ਕੰਪਨੀ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ਵਿੱਚ ਦੱਖਣੀ ਯੂਕਰੇਨ ਦੇ ਸ਼ਹਿਰ ਮਾਰੀਉਪੋਲ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਮੈਕਸਰ ਟੈਕਨਾਲੋਜੀਜ਼ ਨੇ ਕਿਹਾ ਕਿ ਬਲੈਕ ਸੀ ਪੋਰਟ ਸਿਟੀ ਦੇ ਪੱਛਮੀ ਖੇਤਰਾਂ 'ਚ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ ਅਤੇ ਦਰਜਨਾਂ ਉੱਚੀਆਂ ਇਮਾਰਤਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਹਾਲਾਂਕਿ ਇਨ੍ਹਾਂ ਤਸਵੀਰਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਵੀ ਫੋਟੋਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ।
Russia-Ukraine War Live : ਯੂਕਰੇਨ ਦੇ ਮਿਲਟਰੀ ਟ੍ਰੇਨਿੰਗ ਗਰਾਊਂਡ 'ਤੇ ਰੂਸੀ ਹਵਾਈ ਹਮਲਾ, 35 ਦੀ ਮੌਤ, 134 ਜ਼ਖਮੀ
ਪੱਛਮੀ ਯੂਕਰੇਨ ਦੇ ਲਵੀਵ ਸੂਬੇ ਵਿਚ ਇਕ ਸੈਨਿਕ ਅੱਡੇ 'ਤੇ ਰੂਸੀ ਹਮਲੇ ਵਿਚ 35 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਲਵੀਵ ਸ਼ਹਿਰ ਦੇ ਬਾਹਰ ਇੱਕ ਫੌਜੀ ਸਿਖਲਾਈ ਮੈਦਾਨ ਵਿੱਚ ਹੋਇਆ। ਉਨ੍ਹਾਂ ਕਿਹਾ ਕਿ ਰੂਸੀ ਫੌਜਾਂ ਨੇ ਅੱਠ ਹਵਾਈ ਹਮਲੇ ਕੀਤੇ। ਲੀਵ ਓਬਲਾਸਟ ਦੇ ਗਵਰਨਰ ਮੈਕਸਿਮ ਕੋਜਿਟਸਕੀ ਨੇ ਦੱਸਿਆ ਕਿ ਯਵੋਰੀਏਵ ਮਿਲਟਰੀ ਟਰੇਨਿੰਗ ਗਰਾਊਂਡ 'ਤੇ ਰੂਸੀ ਹਵਾਈ ਹਮਲਿਆਂ 'ਚ 35 ਲੋਕ ਮਾਰੇ ਗਏ ਅਤੇ 134 ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਫਾਇਰ ਫਾਈਟਰਜ਼ ਨੇ ਅੱਗ 'ਤੇ ਕਾਬੂ ਪਾ ਲਿਆ ਹੈ।
Russia Ukraine War Live : ਯੂਕਰੇਨ ਸੰਕਟ 'ਤੇ ਪੀਐਮ ਮੋਦੀ ਦੀ ਉੱਚ ਪੱਧਰੀ ਬੈਠਕ
Russia Ukraine War Live : ਰੂਸ ਨਾਲ ਚੱਲ ਰਹੀ ਜੰਗ ਦਰਮਿਆਨ ਭਾਰਤ ਸਰਕਾਰ ਦਾ ਵੱਡਾ ਫੈਸਲਾ
Ukraine Russia War: ਮਾਰੀਉਪੋਲ ਵਿੱਚ ਫਸੇ ਤੁਰਕੀ ਨਾਗਰਿਕਾਂ ਨੂੰ ਕੱਢਣ ਲਈ ਮੰਗੀ ਮਦਦ
ਅੰਕਾਰਾ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਤੁਰਕੀ ਨੇ ਰੂਸ ਨੂੰ ਦੱਖਣੀ ਯੂਕਰੇਨ ਦੇ ਘੇਰੇ ਹੋਏ ਸ਼ਹਿਰ ਮਾਰੀਉਪੋਲ ਵਿੱਚ ਫਸੇ ਤੁਰਕੀ ਨਾਗਰਿਕਾਂ ਨੂੰ ਕੱਢਣ ਵਿੱਚ ਮਦਦ ਕਰਨ ਲਈ ਕਿਹਾ ਹੈ।
Russia Ukraine War LIVE: ਰੂਸ ਨੇ ਯੂਕਰੇਨ ਦੇ ਫੌਜੀ ਸਿਖਲਾਈ ਅੱਡੇ 'ਤੇ ਦਾਗੀਆਂ 30 ਮਿਜ਼ਾਈਲਾਂ, 35 ਮੌਤਾਂ
Russia Ukraine War LIVE Updates: ਰੂਸ ਨੇ ਹੁਣ ਯੂਕਰੇਨ ਵਿੱਚ ਇੱਕ ਫੌਜੀ ਸਿਖਲਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ 'ਚ ਕਰੀਬ 35 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟ੍ਰੇਨਿੰਗ ਬੇਸ 'ਤੇ 30 ਤੋਂ ਜ਼ਿਆਦਾ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ ਹਨ।ਰੂਸ ਯੂਕਰੇਨ ਨੂੰ ਵਿਦੇਸ਼ੀ ਫੌਜੀ ਸਹਾਇਤਾ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ।