Russia Ukraine War Live Update : 3 ਹਜ਼ਾਰ ਅਮਰੀਕੀ ਨਾਗਰਿਕ ਯੂਕਰੇਨ ਲਈ ਚੁੱਕਣਗੇ ਹਥਿਆਰ , ਕੀਵ ਤੋਂ 100 ਕਿਲੋਮੀਟਰ ਦੱਖਣ ਵੱਲ ਤੁਰੀ ਰੂਸੀ ਫੌਜ
ਮਾਰੀਉਪੋਲ ਅਤੇ ਵੋਲਨੋਵਾਖਾ ਵਿੱਚ ਜੰਗਬੰਦੀ ਲਾਗੂ ਨਾ ਹੋਣ ਕਾਰਨ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਇਸ ਨਾਲ ਸਿਰਫ 10 ਦਿਨਾਂ 'ਚ ਕਰੀਬ 14 ਲੱਖ ਲੋਕ ਯੂਕਰੇਨ ਛੱਡ ਚੁੱਕੇ ਹਨ।

Background
ਲਵੀਵ : ਰੂਸ (Russia) ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਸ਼ਨੀਵਾਰ ਨੂੰ ਕਿਹਾ ਕਿ ਕਿਸੇ ਤੀਜੀ ਧਿਰ ਦੁਆਰਾ ਯੂਕਰੇਨ ਉੱਤੇ “ਨੋ ਫਲਾਈ ਜ਼ੋਨ” ਐਲਾਨ ਕਰਨ ਨੂੰ ਮਾਸਕੋ (Moscow) “ਯੁੱਧ ਵਿੱਚ ਸ਼ਾਮਲ ਹੋਣ” ਦੇ ਰੂਪ ਵਿੱਚ ਵੇਖ ਰਿਹਾ ਸੀ। ਇਸ ਦੌਰਾਨ ਯੂਕਰੇਨ ਦੇ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਰੂਸ ਨੇ ਜੰਗਬੰਦੀ ਦੇ ਉਲਟ ਕਾਰਵਾਈ ਕਰਦੇ ਹੋਏ ਦੋ ਸ਼ਹਿਰਾਂ 'ਤੇ ਬੰਬਾਰੀ ਕੀਤੀ। ਜਿਸ ਨਾਲ ਲੋਕਾਂ ਨੂੰ ਬਾਹਰ ਕੱਢਣਾ ਮੁਸ਼ਕਲ ਹੋ ਗਿਆ।
ਮਾਰੀਉਪੋਲ ਅਤੇ ਵੋਲਨੋਵਾਖਾ ਵਿੱਚ ਜੰਗਬੰਦੀ ਲਾਗੂ ਨਾ ਹੋਣ ਕਾਰਨ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਇਸ ਨਾਲ ਸਿਰਫ 10 ਦਿਨਾਂ 'ਚ ਕਰੀਬ 14 ਲੱਖ ਲੋਕ ਯੂਕਰੇਨ ਛੱਡ ਚੁੱਕੇ ਹਨ।
ਪੁਤਿਨ ਨੇ ਯੂਕਰੇਨ 'ਤੇ ਲਾਇਆ ਦੋਸ਼
ਪੁਤਿਨ ਨੇ ਯੂਕਰੇਨ 'ਤੇ ਨਿਕਾਸੀ ਅਭਿਆਨ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਅਤੇ ਇਹ ਵੀ ਦਾਅਵਾ ਕੀਤਾ ਕਿ ਯੂਕਰੇਨ ਦੀ ਅਗਵਾਈ ਦੇਸ਼ ਦੇ ਸੁਤੰਤਰ ਰਾਜ ਦੇ ਰੁਤਬੇ ਦੇ ਭਵਿੱਖ 'ਤੇ ਸਵਾਲ ਉਠਾ ਰਹੀ ਹੈ।
ਪੁਤਿਨ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਲਈ ਯੂਕਰੇਨ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ। ਇਸ ਤੋਂ ਪਹਿਲਾਂ, ਰੂਸ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਦੱਖਣ-ਪੂਰਬ ਵਿਚ ਰਣਨੀਤਕ ਤੌਰ 'ਤੇ ਮਹੱਤਵਪੂਰਨ ਬੰਦਰਗਾਹ ਮਾਰੀਉਪੋਲ ਅਤੇ ਪੂਰਬ ਵਿਚ ਵੋਲਨੋਵਾਖਾ ਸ਼ਹਿਰ ਤੋਂ ਲੋਕਾਂ ਨੂੰ ਕੱਢਣ ਲਈ ਰਸਤਾ ਦੇਣ ਲਈ ਸਹਿਮਤ ਹੋ ਗਿਆ ਹੈ।
ਰੂਸੀ ਫੌਜਾਂ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਦੋਵਾਂ ਸ਼ਹਿਰਾਂ 'ਤੇ ਗੋਲਾਬਾਰੀ ਕਰ ਰਹੀਆਂ ਹਨ ਅਤੇ ਬਰਫੀਲੀ ਸਰਦੀ ਨੇ ਉਥੇ ਫਸੇ ਸੈਂਕੜੇ ਲੋਕਾਂ ਲਈ ਹਸਪਤਾਲ, ਭੋਜਨ ਅਤੇ ਪਾਣੀ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ। ਮਾਰੀਉਪੋਲ ਦੇ ਮੇਅਰ ਵਡਿਮ ਬੋਯਚੇਂਕੋ ਨੇ ਇੱਕ ਯੂਕਰੇਨੀ ਟੀਵੀ ਚੈਨਲ 'ਤੇ ਕਿਹਾ ਕਿ ਹਜ਼ਾਰਾਂ ਲੋਕ ਸ਼ਹਿਰ ਤੋਂ ਸੁਰੱਖਿਅਤ ਬਾਹਰ ਨਿਕਲਣ ਲਈ ਇਕੱਠੇ ਹੋਏ ਸਨ ਅਤੇ ਬੱਸਾਂ ਦੇ ਰਵਾਨਾ ਹੋਣ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ।
ਯੂਕਰੇਨ ਦੇ ਰਾਸ਼ਟਰਪਤੀ ਨੇ ਨਾਟੋ ਨੂੰ ਅਪੀਲ ਕੀਤੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੂੰ ਆਪਣੇ ਦੇਸ਼ ਦੇ ਹਵਾਈ ਖੇਤਰ ਨੂੰ 'ਨੋ ਫਲਾਈ ਜ਼ੋਨ' ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ।
ਨਾਟੋ ਦਾ ਕਹਿਣਾ ਹੈ ਕਿ ਅਜਿਹੇ 'ਨੋ ਫਲਾਈ ਜ਼ੋਨ' ਘੋਸ਼ਿਤ ਕਰਨ ਨਾਲ ਯੂਕਰੇਨ ਦੇ ਉੱਪਰ ਸਾਰੇ ਅਣਅਧਿਕਾਰਤ ਜਹਾਜ਼ਾਂ 'ਤੇ ਪਾਬੰਦੀ ਲੱਗ ਜਾਵੇਗੀ, ਜਿਸ ਨਾਲ ਪ੍ਰਮਾਣੂ ਹਥਿਆਰਾਂ ਨਾਲ ਲੈਸ ਰੂਸ ਦੇ ਨਾਲ ਯੂਰਪੀਅਨ ਦੇਸ਼ਾਂ ਵਿਚਕਾਰ ਵੱਡੇ ਪੱਧਰ 'ਤੇ ਜੰਗ ਸ਼ੁਰੂ ਹੋ ਜਾਵੇਗੀ।
Russia-Ukraine War Live : ਯੂਕਰੇਨ ਦੇ ਤੀਜੇ ਪਰਮਾਣੂ ਪਲਾਂਟ 'ਤੇ ਰੂਸ ਦੀ ਨਜ਼ਰ, ਕਬਜ਼ਾ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਰੂਸੀ ਫੌਜ
ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਰੀ ਜ਼ੇਲੇਂਸਕੀ ਨੇ ਅਮਰੀਕੀ ਸੰਸਦ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੂਸ ਨੇ ਯੂਕਰੇਨ ਦੇ ਦੋ ਪ੍ਰਮਾਣੂ ਪਲਾਂਟਾਂ 'ਤੇ ਕਬਜ਼ਾ ਕਰ ਲਿਆ ਹੈ। ਹੁਣ ਰੂਸੀ ਫੌਜ ਤੀਜੇ ਪਰਮਾਣੂ ਪਲਾਂਟ 'ਤੇ ਕਬਜ਼ਾ ਕਰਨ ਲਈ ਅੱਗੇ ਵਧ ਰਹੀ ਹੈ।






















