(Source: ECI/ABP News)
Russia Ukraine War: ਰਾਸ਼ਟਰਪਤੀ ਜ਼ੇਲੇਂਸਕੀ ਬੋਲੇ, ਸਾਨੂੰ ਇਸ ਜੰਗ ਨੂੰ ਰੋਕਣ ਦੀ ਲੋੜ, ਅਸੀਂ ਸ਼ਾਂਤੀ ਨਾਲ ਰਹਿ ਸਕਦੇ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ (Volodymyr Zelenskyy) ਨੇ ਕਿਹਾ ਹੈ ਕਿ ਸਾਨੂੰ ਇਸ ਜੰਗ ਨੂੰ ਰੋਕਣ ਦੀ ਲੋੜ ਹੈ।
![Russia Ukraine War: ਰਾਸ਼ਟਰਪਤੀ ਜ਼ੇਲੇਂਸਕੀ ਬੋਲੇ, ਸਾਨੂੰ ਇਸ ਜੰਗ ਨੂੰ ਰੋਕਣ ਦੀ ਲੋੜ, ਅਸੀਂ ਸ਼ਾਂਤੀ ਨਾਲ ਰਹਿ ਸਕਦੇ Russia Ukraine War, President Volodymyr Zelenskyy says we need to stop this war, we can live in peace Russia Ukraine War: ਰਾਸ਼ਟਰਪਤੀ ਜ਼ੇਲੇਂਸਕੀ ਬੋਲੇ, ਸਾਨੂੰ ਇਸ ਜੰਗ ਨੂੰ ਰੋਕਣ ਦੀ ਲੋੜ, ਅਸੀਂ ਸ਼ਾਂਤੀ ਨਾਲ ਰਹਿ ਸਕਦੇ](https://feeds.abplive.com/onecms/images/uploaded-images/2022/02/25/0bfac921261c7019d0147890e63d4470_original.jpg?impolicy=abp_cdn&imwidth=1200&height=675)
Russia-Ukraine War: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ (Volodymyr Zelenskyy) ਨੇ ਕਿਹਾ ਹੈ ਕਿ ਸਾਨੂੰ ਇਸ ਜੰਗ ਨੂੰ ਰੋਕਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਕੀਵ (Kyiv) ਅਤੇ ਸ਼ਹਿਰ ਦੇ ਮੁੱਖ ਪੁਆਇੰਟ ਅਜੇ ਵੀ ਯੂਕਰੇਨ ਦੇ ਕਬਜ਼ੇ ਹੇਠ ਹਨ।
ਰਾਇਟਰਜ਼ ਦੇ ਅਨੁਸਾਰ, ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ, "ਅਸੀਂ ਕੀਵ ਅਤੇ ਸ਼ਹਿਰ ਦੇ ਮੁੱਖ ਸਥਾਨਾਂ ਨੂੰ ਨਿਯੰਤਰਿਤ ਕਰ ਰਹੇ ਹਾਂ। ਅਸੀਂ ਉਨ੍ਹਾਂ ਨੂੰ ਹਥਿਆਰ ਦੇਵਾਂਗੇ ਜੋ ਸਾਡੀ ਮਦਦ ਕਰਨਾ ਚਾਹੁੰਦੇ ਹਨ। ਸਾਨੂੰ ਇਸ ਜੰਗ ਨੂੰ ਰੋਕਣ ਦੀ ਲੋੜ ਹੈ, ਅਸੀਂ ਸ਼ਾਂਤੀ ਨਾਲ ਰਹਿ ਸਕਦੇ ਹਾਂ।"
We are controlling Kyiv and key points around the city. Who wants to come and help us do, we will arm you. We need to stop this war, we can live in peace, says Ukraine President Vladimir Zelensky: Reuters pic.twitter.com/y6BrZVtlMG
— ANI (@ANI) February 26, 2022
ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਯੂਕਰੇਨ ਛੱਡਣ ਲਈ ਮਜ਼ਬੂਰ ਕੀਤਾ ਗਿਆ ਹੈ। AFP ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ 1 ਲੱਖ ਯੂਕਰੇਨੀ ਨਾਗਰਿਕਾਂ ਨੇ ਸਰਹੱਦ ਪਾਰ ਕਰਕੇ ਪੋਲੈਂਡ ਵਿੱਚ ਸ਼ਰਨ ਲਈ ਹੈ।
ਏਐਫਪੀ ਨਿਊਜ਼ ਏਜੰਸੀ ਦੇ ਅਨੁਸਾਰ, ਪੋਲੈਂਡ ਦੇ ਉਪ ਗ੍ਰਹਿ ਮੰਤਰੀ ਪਾਵੇਲ ਜ਼ੇਫਰਨਕਰ ਦਾ ਕਹਿਣਾ ਹੈ ਕਿ ਇਸ ਹਫ਼ਤੇ ਰੂਸ ਦੇ ਹਮਲੇ ਤੋਂ ਬਾਅਦ 10 ਲੱਖ ਲੋਕ ਯੂਕਰੇਨ ਤੋਂ ਪੋਲੈਂਡ ਵਿੱਚ ਸਰਹੱਦ ਪਾਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਯੂਕਰੇਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਰੂਸੀ ਫੌਜ ਦੇ ਹਮਲੇ ਵਿੱਚ ਹੁਣ ਤੱਕ ਤਿੰਨ ਬੱਚਿਆਂ ਸਮੇਤ 198 ਨਾਗਰਿਕ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)