Russia-Ukraine War : ਯੂਕਰੇਨ 'ਚ ਯੂਰਪ ਦੇ ਸਭ ਤੋਂ ਵੱਡੇ ਨਿਊਕਲੀਅਰ ਪਲਾਂਟ 'ਤੇ ਰੂਸ ਨੇ ਵਰ੍ਹਾਏ ਬੰਬ, IAEA ਨੇ ਦਿੱਤੀ ਗੰਭੀਰ ਖਤਰੇ ਦੀ ਚਿਤਾਵਨੀ
Russia Ukraine War : ਐਨਪੀਪੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ, "ਪਰਮਾਣੂ ਊਰਜਾ ਪਲਾਂਟ ਵਿੱਚ ਅੱਗ ਲੱਗੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅੱਗ ਕਿੰਨੀ ਵੱਡੀ ਹੈ ਅਤੇ ਇਹ ਕਿਵੇਂ ਲੱਗੀ।
Russia Ukraine Conflict: ਯੂਕਰੇਨ ਦੇ ਐਨਰਹੋਦਰ (Enerhodar) ਸ਼ਹਿਰ 'ਚ ਸਥਿਤ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ (NPP) ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਖਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਰੂਸੀ ਬੰਬਾਰੀ ਕਾਰਨ ਪਲਾਂਟ 'ਚ ਅਚਾਨਕ ਅੱਗ ਲੱਗ ਗਈ।
ਇਸ ਦੌਰਾਨ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਜੇਕਰ ਪਰਮਾਣੂ ਪਾਵਰ ਪਲਾਂਟ ਫਟ ਗਿਆ ਤਾਂ ਪੂਰਾ ਯੂਰਪ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਰਮਾਣੂ ਪਾਵਰ ਸਟੇਸ਼ਨ 'ਤੇ ਤਬਾਹੀ ਨਾਲ ਯੂਰਪ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਦੱਸ ਦਈਏ ਕਿ ਰੂਸੀ ਫੌਜ ਨੇ ਜ਼ਪੋਰੀਝਜ਼ਿਆ 'ਤੇ ਹਮਲੇ ਤੋਂ ਬਾਅਦ ਯੂਕਰੇਨ ਦੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ।
ਐਨਪੀਪੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ, "ਪਰਮਾਣੂ ਊਰਜਾ ਪਲਾਂਟ ਵਿੱਚ ਅੱਗ ਲੱਗੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅੱਗ ਕਿੰਨੀ ਵੱਡੀ ਹੈ ਅਤੇ ਇਹ ਕਿਵੇਂ ਲੱਗੀ। ਇਸ ਨਾਲ ਹੀ ਇਸ ਘਟਨਾ ਤੋਂ ਬਾਅਦ ਬਾਈਡਨ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Volodymyr Zelensky) ਨਾਲ ਫੋਨ 'ਤੇ ਗੱਲ ਕੀਤੀ। ਦੱਸ ਦੇਈਏ ਕਿ ਰੂਸੀ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਐਨਰਹੋਦਰ ਸ਼ਹਿਰ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਸੀ।
#WATCH | Adviser to the Head of the Office of President of Ukraine Volodymyr Zelenskyy tweets a video of "Zaporizhzhia NPP under fire..."#RussiaUkraine pic.twitter.com/R564tmQ4vs
— ANI (@ANI) March 4, 2022
ਵਿਦੇਸ਼ ਮੰਤਰੀ ਨੇ ਕੀਤਾ ਪਲਾਂਟ 'ਤੇ ਹਮਲਾ ਨਾ ਕਰਨ ਦੀ ਅਪੀਲ
ਇਸ ਪਲਾਂਟ ਦੇ ਬੁਲਾਰੇ ਐਂਡਰੀ ਤੁਜ਼ ਨੇ ਯੂਕਰੇਨੀਅਨ ਟੀਵੀ ਨੂੰ ਦੱਸਿਆ ਕਿ, ‘ਇਸ ਸਮੇਂ ਰਿਐਕਟਰ ਦੀ ਮੁਰੰਮਤ ਚੱਲ ਰਹੀ ਸੀ, ਇਸ ਲਈ ਇਹ ਫਿਲਹਾਲ ਕੰਮ ਨਹੀਂ ਕਰ ਰਿਹਾ ਹੈ, ਪਰ ਪਲਾਂਟ ਦੇ ਅੰਦਰ ਪਰਮਾਣੂ ਬਾਲਣ ਹੈ।’ ਇਸ ਦੇ ਨਾਲ ਹੀ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਰੂਸੀ ਸੈਨਿਕਾਂ ਨੂੰ ਅੱਗ ਲੱਗਣ ਤੋਂ ਬਾਅਦ ਜ਼ਪੋਰੀਝਜ਼ਿਆ ਖੇਤਰ ਵਿੱਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ 'ਤੇ ਹਮਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ।
|
ਕੁਲੇਬਾ ਨੇ ਟਵੀਟ ਕੀਤਾ, "ਇਸ ਪਲਾਂਟ 'ਤੇ ਰੂਸੀ ਫੌਜ ਲਗਾਤਾਰ ਗੋਲੀਬਾਰੀ ਕਰ ਰਹੀ ਹੈ। ਇੱਥੇ ਪਹਿਲਾਂ ਤੋਂ ਹੀ ਅੱਗ ਲੱਗੀ ਹੋਈ ਹੈ। ਇਸ ਲਈ ਜੇਕਰ ਇਹ ਫਟਦਾ ਹੈ ਤਾਂ ਇਹ ਚੋਰਨੋਬਿਲ ਤੋਂ 10 ਗੁਣਾ ਵੱਡਾ ਹੋਵੇਗਾ। ਇਸ ਲਈ ਰੂਸੀ ਫੌਜਾਂ ਨੂੰ ਤੁਰੰਤ ਹਮਲੇ ਨੂੰ ਰੋਕਣਾ ਚਾਹੀਦਾ ਹੈ।