ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

Russia-Ukraine War: ਜੰਗ ਦੇ ਵਿਚਕਾਰ ਕੀਵ ਪਹੁੰਚੇ UN ਦੇ ਮੁਖੀ ਐਂਟੋਨੀਓ ਗੁਟੇਰੇਸ, ਜ਼ੇਲੇਨਸਕੀ ਨਾਲ ਕੀਤੀ ਮੁਲਾਕਾਤ, ਅਮਰੀਕਾ-ਨਾਟੋ 'ਤੇ ਬੋਲਣ ਤੋਂ ਕੀਤਾ ਪਰਹੇਜ਼

ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਮੁਖੀ ਗੁਟੇਰੇਸ ਤੀਜੀ ਵਾਰ ਯੂਕਰੇਨ ਪਹੁੰਚੇ ਹਨ। ਉਨ੍ਹਾਂ ਦੇ ਦੌਰੇ 'ਤੇ ਰੂਸ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਗੁਟੇਰੇਸ ਨੇ ਅਜੇ ਤੱਕ ਰੂਸ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਸ਼ਾਂਤੀ ਸਥਾਪਤ ਕਰਨ ਦੀ ਹੈ।

Russia Ukraine War Updates:  ਸੰਯੁਕਤ ਰਾਸ਼ਟਰ (UN) ਦੇ ਮੁਖੀ ਐਂਟੋਨੀਓ ਗੁਟੇਰੇਸ (Antonio Guterres) ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਕੀਵ (ਯੂਕਰੇਨ ਦੀ ਰਾਜਧਾਨੀ) ਪਹੁੰਚ ਗਏ ਹਨ। ਇੱਥੇ ਉਹ ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕਰ ਰਹੇ ਹਨ। ਹੁਣ ਤੱਕ ਦੇ ਸ਼ਡਿਊਲ 'ਚ ਉਨ੍ਹਾਂ ਨੇ ਸਿਰਫ਼ ਯੂਕਰੇਨ ਦਾ ਹੀ ਜ਼ਿਕਰ ਕੀਤਾ ਹੈ ਅਤੇ ਅਮਰੀਕਾ-ਨਾਟੋ 'ਤੇ ਬੋਲਣ ਤੋਂ ਗੁਰੇਜ਼ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਰੂਸ ਦੀ ਨਾਰਾਜ਼ਗੀ ਦੇ ਮੱਦੇਨਜ਼ਰ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 24 ਫਰਵਰੀ ਨੂੰ 'ਸਪੈਸ਼ਲ ਮਿਲਟਰੀ ਆਪਰੇਸ਼ਨ' ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਹਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਇਸ ਮਾਮਲੇ 'ਚ ਇਕੋ-ਇਕ ਰਾਹਤ 7 ਮਹੀਨੇ ਪਹਿਲਾਂ ਉਦੋਂ ਮਿਲੀ ਸੀ ਜਦੋਂ ਰੂਸ ਅਤੇ ਯੂਕਰੇਨ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਸੀ ਕਿ ਦੋਵੇਂ ਦੇਸ਼ ਕਾਲੇ ਸਾਗਰ (Black Sea)  'ਚੋਂ ਲੰਘਣ ਵਾਲੇ ਕਿਸੇ ਵੀ ਜਹਾਜ਼ 'ਤੇ ਹਮਲਾ ਨਹੀਂ ਕਰਨਗੇ, ਜੋ ਕਿ ਕਣਕ, ਚਾਵਲ ਜਾਂ ਹੋਰ ਸਮਾਨ ਪਦਾਰਥਾਂ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਲੈ ਕੇ ਜਾਵੇਗਾ।

ਕਾਲੇ ਸਾਗਰ ਰਾਹੀਂ ਸ਼ਿਪਮੈਂਟ ਜਾਰੀ ਰੱਖਣ 'ਤੇ ਜ਼ੋਰ

ਮੀਡੀਆ ਰਿਪੋਰਟਾਂ ਮੁਤਾਬਕ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦੀ ਬੈਠਕ 'ਚ ਕਾਲੇ ਸਾਗਰ ਰਾਹੀਂ ਖੁਰਾਕੀ ਵਸਤਾਂ ਦੀ ਬਰਾਮਦ ਨੂੰ ਜਾਰੀ ਰੱਖਣ 'ਤੇ ਚਰਚਾ ਕੀਤੀ ਜਾਵੇਗੀ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਸਟੀਫਨ ਦੁਜਾਰੇਕ ਨੇ ਮੰਗਲਵਾਰ ਨੂੰ ਐਂਟੋਨੀਓ ਗੁਟੇਰੇਸ ਦੇ ਯੂਰਪ ਦੌਰੇ ਬਾਰੇ ਦੱਸਿਆ। ਸਟੀਫਨ ਨੇ ਕਿਹਾ ਸੀ, "ਗੁਟੇਰੇਸ ਯੂਕਰੇਨ ਦੇ ਗੁਆਂਢੀ ਦੇਸ਼ ਪੋਲੈਂਡ ਪਹੁੰਚ ਗਏ ਹਨ।" ਉਹ ਬੁੱਧਵਾਰ ਸਵੇਰੇ ਇੱਥੋਂ ਕੀਵ ਲਈ ਰਵਾਨਾ ਹੋਣਗੇ।'' ਫਿਰ ਬੁੱਧਵਾਰ ਦੁਪਹਿਰ ਨੂੰ ਖਬਰ ਆਈ ਕਿ ਗੁਟੇਰੇਸ ਨੇ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਹੈ।

ਇਹ ਵੀ ਪੜ੍ਹੋ: Air Pollution Study: ਸਾਹ ਲੈਣਾ ਹੋ ਜਾਵੇਗਾ ਔਖਾ! ਅਧਿਐਨ 'ਚ ਖੁਲਾਸਾ ਹੋਇਆ ਹੈ ਕਿ ਦੁਨੀਆ 'ਚ 1 ਫੀਸਦੀ ਤੋਂ ਵੀ ਘੱਟ ਸ਼ੁੱਧ ਹਵਾ ਹੈ

ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਤੀਜਾ ਦੌਰਾ

ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦਾ ਯੂਕਰੇਨ ਦਾ ਇਹ ਤੀਜਾ ਦੌਰਾ ਹੈ। ਇਸ ਤੋਂ ਪਹਿਲਾਂ ਐਂਟੋਨੀਓ ਗੁਟੇਰੇਸ ਪਿਛਲੇ ਸਾਲ ਅਪ੍ਰੈਲ ਵਿੱਚ ਅਤੇ ਫਿਰ ਅਗਸਤ 2022 ਵਿੱਚ ਯੂਕਰੇਨ ਗਏ ਸਨ। ਉਨ੍ਹਾਂ ਦੇ ਹਾਲੀਆ ਦੌਰੇ ਦੌਰਾਨ ਹੋਈ ਗੱਲਬਾਤ ਦੌਰਾਨ ਮੁੱਖ ਮੁੱਦਾ ਅਨਾਜ ਪਹਿਲਕਦਮੀ (ਅਨਾਜ ਨਿਰਯਾਤ ਯੋਜਨਾ) ਹੀ ਰਹੇਗਾ। ਇਹ ਸਮਝੌਤਾ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਸਾਲ ਅਕਤੂਬਰ 'ਚ ਹੋਇਆ ਸੀ। ਗੁਟੇਰੇਸ ਮੁਤਾਬਕ ਹੁਣ ਤੱਕ ਦੋਵੇਂ ਦੇਸ਼ ਇਸ ਸਮਝੌਤੇ ਦਾ ਪਾਲਣ ਕਰਦੇ ਆਏ ਹਨ। ਅਤੇ, ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਹ ਸਮਝੌਤਾ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਇਹ ਵੀ ਪੜ੍ਹੋ: Spanish Court : 25 ਸਾਲ ਪਤੀ ਦੇ ਘਰ 'ਚ ਕੰਮ ਕਰਨ 'ਤੇ ਮਿਲਣਗੇ ਕਰੋੜਾਂ ਰੁਪਏ, ਸਪੇਨ ਦੀ ਅਦਾਲਤ ਨੇ ਸਾਬਕਾ ਪਤਨੀ ਦੇ ਹੱਕ 'ਚ ਦਿੱਤਾ ਵੱਡਾ ਫੈਸਲਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ, ਨਵੰਬਰ 'ਚ ਮੀਂਹ ਪੈਣ ਦੇ ਨਹੀਂ ਆਸਾਰ, ਰਾਜਧਾਨੀ 'ਚ ਪ੍ਰਦੂਸ਼ਣ ਕਰਕੇ ਬੂਰਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ, ਨਵੰਬਰ 'ਚ ਮੀਂਹ ਪੈਣ ਦੇ ਨਹੀਂ ਆਸਾਰ, ਰਾਜਧਾਨੀ 'ਚ ਪ੍ਰਦੂਸ਼ਣ ਕਰਕੇ ਬੂਰਾ ਹਾਲ
Punjab News: ਕਬੱਡੀ ਖਿਡਾਰੀ ਦਾ ਕੀਤਾ ਕ*ਤ*ਲ, ਥੋੜੇ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
Punjab News: ਕਬੱਡੀ ਖਿਡਾਰੀ ਦਾ ਕੀਤਾ ਕ*ਤ*ਲ, ਥੋੜੇ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘੱਟ ਹੋ ਜਾਵੇਗਾ ਕੈਂਸਰ ਦਾ ਖਤਰਾ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘੱਟ ਹੋ ਜਾਵੇਗਾ ਕੈਂਸਰ ਦਾ ਖਤਰਾ
ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਇਸ ਵਿਟਾਮਿਨ ਦੀ ਹਾਈ ਡੋਜ਼, ਸਟੱਡੀ 'ਚ ਸਾਹਮਣੇ ਆਈ ਹਕੀਕਤ
ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਇਸ ਵਿਟਾਮਿਨ ਦੀ ਹਾਈ ਡੋਜ਼, ਸਟੱਡੀ 'ਚ ਸਾਹਮਣੇ ਆਈ ਹਕੀਕਤ
Advertisement
ABP Premium

ਵੀਡੀਓਜ਼

MLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ'ਜਦੋਂ ਤੋਂ ਮੈਂ ਜੰਮਿਆ ਉਦੋਂ ਤੋਂ ਹੀ ਮੇਰਾ ਰੱਥ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ'Dimpy Dhillon| Raja Warring| ਜਿੱਤ ਤੋਂ ਬਾਅਦ Dimpy Dhillon ਦੇ ਪੁੱਤ Prabhjot Dhillon ਨੇ ਮਾਰੀ ਬੜ੍ਹਕ..ਜਿਮਨੀ ਚੋਣ ਗਿੱਦੜਬਾਹਾ 'ਚ ਕਿਉਂ ਹਾਰ ਗਈ ਰਾਜੇ ਦੀ ਰਾਣੀ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ, ਨਵੰਬਰ 'ਚ ਮੀਂਹ ਪੈਣ ਦੇ ਨਹੀਂ ਆਸਾਰ, ਰਾਜਧਾਨੀ 'ਚ ਪ੍ਰਦੂਸ਼ਣ ਕਰਕੇ ਬੂਰਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ, ਨਵੰਬਰ 'ਚ ਮੀਂਹ ਪੈਣ ਦੇ ਨਹੀਂ ਆਸਾਰ, ਰਾਜਧਾਨੀ 'ਚ ਪ੍ਰਦੂਸ਼ਣ ਕਰਕੇ ਬੂਰਾ ਹਾਲ
Punjab News: ਕਬੱਡੀ ਖਿਡਾਰੀ ਦਾ ਕੀਤਾ ਕ*ਤ*ਲ, ਥੋੜੇ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
Punjab News: ਕਬੱਡੀ ਖਿਡਾਰੀ ਦਾ ਕੀਤਾ ਕ*ਤ*ਲ, ਥੋੜੇ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘੱਟ ਹੋ ਜਾਵੇਗਾ ਕੈਂਸਰ ਦਾ ਖਤਰਾ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘੱਟ ਹੋ ਜਾਵੇਗਾ ਕੈਂਸਰ ਦਾ ਖਤਰਾ
ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਇਸ ਵਿਟਾਮਿਨ ਦੀ ਹਾਈ ਡੋਜ਼, ਸਟੱਡੀ 'ਚ ਸਾਹਮਣੇ ਆਈ ਹਕੀਕਤ
ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਇਸ ਵਿਟਾਮਿਨ ਦੀ ਹਾਈ ਡੋਜ਼, ਸਟੱਡੀ 'ਚ ਸਾਹਮਣੇ ਆਈ ਹਕੀਕਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25-11-2024
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Embed widget