ਖਰਬਾਂ ਰੁਪਏ ਦੀ ਜਾਇਦਾਦ ਦੇ ਮਾਲਕ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਜਿਉਂਦੇ ਨੇ ਬੇਹੱਦ ਲਗਜ਼ਰੀ ਲਾਈਫ
ਰੂਸ ਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਰੂਸ ਵੱਲੋਂ ਯੂਕਰੇਨ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਕਈ ਮਾਹਰ ਰੂਸ-ਯੂਕਰੇਨ ਯੁੱਧ ਨੂੰ ਤੀਜੇ ਵਿਸ਼ਵ ਯੁੱਧ ਦੇ ਸੰਕੇਤ ਵਜੋਂ ਵੀ ਦੇਖ ਰਹੇ ਹਨ।
Russia-Ukraine War: ਰੂਸ ਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਰੂਸ ਵੱਲੋਂ ਯੂਕਰੇਨ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਕਈ ਮਾਹਰ ਰੂਸ-ਯੂਕਰੇਨ ਯੁੱਧ ਨੂੰ ਤੀਜੇ ਵਿਸ਼ਵ ਯੁੱਧ ਦੇ ਸੰਕੇਤ ਵਜੋਂ ਵੀ ਦੇਖ ਰਹੇ ਹਨ। ਇਸ ਕਾਰਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਪੁਤਿਨ 'ਤੇ ਹਨ। ਵਲਾਦੀਮੀਰ ਪੁਤਿਨ ਵੀ ਰੂਸ-ਯੂਕਰੇਨ ਯੁੱਧ ਰਾਹੀਂ ਦੁਨੀਆ ਵਿਚ ਆਪਣੀ ਤਾਕਤ ਦਾ ਪ੍ਰਗਟਾਵਾ ਕਰ ਰਿਹਾ ਹੈ। ਵਲਾਦੀਮੀਰ ਪੁਤਿਨ ਪਹਿਲਾਂ ਵੀ ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ ਵਿੱਚ ਗਿਣੇ ਜਾਂਦੇ ਰਹੇ ਹਨ। ਇਸ ਮੌਕੇ 'ਤੇ ਆਓ ਜਾਣਦੇ ਹਾਂ ਵਲਾਦੀਮੀਰ ਪੁਤਿਨ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ...
ਰਿਪੋਰਟ ਮੁਤਾਬਕ ਵਲਾਦੀਮੀਰ ਪੁਤਿਨ ਬਹੁਤ ਹੀ ਲਗਜ਼ਰੀ ਲਾਈਫਸਟਾਈਲ ਜਿਉਂਦੇ ਹਨ। 2018 ਵਿੱਚ, ਫੋਰਬਸ ਨੇ ਪੁਤਿਨ ਨੂੰ ਅਰਬਾਂ ਦੀ ਅਨੁਮਾਨਿਤ ਸੰਪਤੀ ਦੇ ਨਾਲ ਦੁਨੀਆ ਦੇ ਦੂਜੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਵਜੋਂ ਸੂਚੀਬੱਧ ਕੀਤਾ ਸੀ।
ਹਾਲ ਹੀ ਵਿੱਚ, ਸੰਯੁਕਤ ਰਾਜ ਦੇ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਪੁਤਿਨ ਸ਼ਾਇਦ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਪੇਲੋਸੀ ਨੇ ਇਹ ਗੱਲ ਉਦੋਂ ਕਹੀ ਜਦੋਂ ਉਹ ਅਮਰੀਕੀ ਰਾਸ਼ਟਰਪਤੀ ਬਿਡੇਨ ਵੱਲੋਂ ਮਾਸਕੋ 'ਤੇ ਆਰਥਿਕ ਪਾਬੰਦੀਆਂ ਲਗਾਉਣ 'ਤੇ ਚਰਚਾ ਕਰ ਰਹੀ ਸੀ।
ਬ੍ਰਿਟਿਸ਼ ਨਿਊਜ਼ ਵੈੱਬਸਾਈਟ ਮਿਰਰ 'ਚ ਛਪੀ ਖ਼ਬਰ ਅਨੁਸਾਰ ਰੂਸੀ ਰਾਸ਼ਟਰਪਤੀ ਪੁਤਿਨ 'Putin's Palace' ਦੇ ਨਾਂ ਨਾਲ ਜਾਣੇ ਜਾਂਦੇ 74 ਅਰਬ ਰੁਪਏ ਦੇ ਆਲੀਸ਼ਾਨ ਮਹਿਲ ਅਤੇ 741 ਕਰੋੜ ਰੁਪਏ ਦੇ Superyacht ਸਣੇ ਮਹਿੰਗੀਆਂ ਜਾਇਦਾਦਾਂ ਦੇ ਮਾਲਕ ਹਨ। ਉਸ ਦੇ Superyacht ਵਿੱਚ ਬੈੱਡਰੂਮ, ਸਵੀਮਿੰਗ ਪੂਲ ਤੇ ਹੈਲੀਪੈਡ ਆਦਿ ਹਨ।
ਬ੍ਰਿਟਿਸ਼ ਮੀਡੀਆ ਮੁਤਾਬਕ ਪੁਤਿਨ ਦਾ ਇਹ ਮਹਿਲ ਰੂਸ ਦੇ ਕਾਲੇ ਸਾਗਰ ਤੱਟ 'ਤੇ ਹੈ, ਇਸ 'ਚ ਸੰਗਮਰਮਰ ਦਾ ਸਵੀਮਿੰਗ ਪੂਲ ਹੈ, ਜਿਸ ਨੂੰ ਯੂਨਾਨੀ ਦੇਵਤਿਆਂ ਦੀਆਂ ਮੂਰਤੀਆਂ ਨਾਲ ਸਜਾਇਆ ਗਿਆ ਹੈ। ਇਸ ਮਹਿਲ ਵਿੱਚ ਇੱਕ ਵਾਈਨ ਸੈਲਰ, ਇੱਕ ਥੀਏਟਰ ਅਤੇ ਪੋਲ ਡਾਂਸ ਲਈ ਇੱਕ ਕਲੱਬ ਵਰਗੀ ਜਗ੍ਹਾ ਵੀ ਹੈ। ਹਾਲਾਂਕਿ, ਪੁਤਿਨ ਨੇ ਮਹਿਲ ਦੇ ਖੁਦ ਦੇ ਮਾਲਕ ਹੋਣ ਤੋਂ ਇਨਕਾਰ ਕੀਤਾ ਹੈ।
ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਕੋਲ 19 ਹੋਰ ਘਰ ਹਨ। ਇਸ ਦੇ ਨਾਲ ਹੀ ਪੁਤਿਨ ਕੋਲ 58 ਹਵਾਈ ਜਹਾਜ਼ ਅਤੇ ਹੈਲੀਕਾਪਟਰ, 700 ਕਾਰਾਂ ਅਤੇ 3 ਕਰੋੜ ਰੁਪਏ ਦੀਆਂ ਦਰਜਨਾਂ ਮਹਿੰਗੀਆਂ ਘੜੀਆਂ ਦਾ ਭੰਡਾਰ ਵੀ ਹੈ। ਉਹ ਵਿਦੇਸ਼ੀ ਪਾਲਤੂ ਜਾਨਵਰਾਂ ਨੂੰ ਰੱਖਣ ਦਾ ਵੀ ਸ਼ੌਕੀਨ ਹੈ, ਜਿਸ ਵਿੱਚ ਬੋਰਿਸ ਨਾਮ ਦਾ ਇੱਕ ਟਾਈਗਰ ਵੀ ਸ਼ਾਮਲ ਹੈ, ਜਿਸਨੂੰ ਉਸਨੇ 2015 ਵਿੱਚ ਲਾਈਵ ਟੀਵੀ 'ਤੇ ਜੰਗਲ ਵਿੱਚ ਛੱਡ ਦਿੱਤਾ ਸੀ।
ਵਾਸ਼ਿੰਗਟਨ ਪੋਸਟ ਨਾਲ ਗੱਲ ਕਰਦੇ ਹੋਏ, ਹੇਜ ਫੰਡ ਮੈਨੇਜਰ ਬਿਲ ਬਰਾਊਡਰ ਨੇ ਪੁਤਿਨ ਦੀ ਦੌਲਤ ਲਗਭਗ 200 ਬਿਲੀਅਨ ਅਮਰੀਕੀ ਡਾਲਰ (ਖਰਬ) ਹੋਣ ਦਾ ਅਨੁਮਾਨ ਲਗਾਇਆ। ਉਸ ਦੇ ਮਹਿਲ ਵਿਚ ਅਜਿਹੀਆਂ ਸਹੂਲਤਾਂ ਹਨ ਜੋ ਸ਼ਾਇਦ ਹੀ ਕਿਸੇ ਹੋਰ ਘਰ ਵਿਚ ਮਿਲਦੀਆਂ ਹਨ। ਹਾਲਾਂਕਿ, ਪੁਤਿਨ ਦੀ ਅਸਲ ਕੀਮਤ ਕਿੰਨੀ ਹੈ ਇਸ ਬਾਰੇ ਰਹੱਸ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ