ਵਿਗਿਆਨੀਆਂ ਨੇ ਮੰਗਲ ਗ੍ਰਹਿ ’ਤੇ ਉਸਾਰੀ ਲਈ ਪੁਲਾੜ ਯਾਤਰੀਆਂ ਦੇ ਖ਼ੂਨ, ਪਸੀਨੇ, ਹੰਝੂਆਂ ਤੋਂ ਬਣਾਇਆ ‘ਕੰਕ੍ਰੀਟ’
ਵਿਗਿਆਨੀਆਂ ਨੇ ਹਿਸਾਬ ਲਗਾਇਆ ਹੈ ਕਿ ਛੇ ਪੁਲਾੜ ਯਾਤਰੀਆਂ ਦੇ ਇੱਕ ਦਲ ਦੁਆਰਾ ਮੰਗਲ ਦੀ ਸਤ੍ਹਾ 'ਤੇ ਦੋ ਸਾਲਾਂ ਦੇ ਮਿਸ਼ਨ ਦੇ ਦੌਰਾਨ 500 ਕਿਲੋਗ੍ਰਾਮ ਤੋਂ ਵੱਧ ਉੱਚ–ਤਾਕਤੀ ‘ਐਸਟ੍ਰੋਕ੍ਰੀਟ’ ਤਿਆਰ ਕੀਤਾ ਜਾ ਸਕਦਾ ਹੈ।

ਨਵੀਂ ਦਿੱਲੀ: ਮਾਨਚੈਸਟਰ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਟੀਮ ਨੇ ਪੁਲਾੜ ਯਾਤਰੀਆਂ ਦੇ ਖੂਨ, ਪਸੀਨੇ ਤੇ ਹੰਝੂਆਂ ਦੇ ਨਾਲ ਬਾਹਰਲੀ ਧੂੜ ਤੋਂ ਬਣੀ ਕੰਕਰੀਟ ਵਰਗੀ ਸਮਗਰੀ ਬਣਾਉਣ ਦਾ ਤਰੀਕਾ ਵਿਕਸਤ ਕੀਤਾ ਹੈ।
ਉਨ੍ਹਾਂ ਦੀ ਇਸ ਪਹਿਲਕਦਮੀ ਨਾਲ ਮੰਗਲ ਗ੍ਰਹਿ ਉੱਤੇ ਮਨੁੱਖ ਲਈ ਰਿਹਾਇਸ਼ੀ ਕਾਲੋਨੀਆਂ ਸਥਾਪਤ ਕਰਨ ਦੀ ਇੱਕ ਵੱਡੀ ਸਮੱਸਿਆ ਹੱਲ ਕਰਨ ਵਿੱਚ ਮਦਦ ਮਿਲੇਗੀ। ਦਰਅਸਲ, ਮੰਗਲ ਗ੍ਰਹਿ 'ਤੇ ਕੇਵਲ ਇਕ ਇੱਟ ਲਿਜਾਣ 'ਤੇ ਵੀ 20 ਲੱਖ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਲਾਗਤ ਆ ਸਕਦੀ ਹੈ। ਇੰਝ ਤਾਂ ਮੰਗਲ ਗ੍ਰਹਿ ਉੱਤੇ ਕਾਲੋਨੀਆਂ ਬਣਾਉਣੀ ਅਸੰਭਵ ਹੀ ਹਨ।
ਹੁਣ ਇੱਕ ਨਵੇਂ ਅਧਿਐਨ ਵਿੱਚ, ਟੀਮ ਨੇ ਦੱਸਿਆ ਹੈ ਕਿ ਮਨੁੱਖੀ ਖੂਨ (ਮਨੁੱਖੀ ਸੀਰਮ ਐਲਬੁਮਿਨ) ਤੋਂ ਇੱਕ ਪ੍ਰੋਟੀਨ ਯੂਰੀਆ (ਪਿਸ਼ਾਬ, ਪਸੀਨੇ ਜਾਂ ਹੰਝੂਆਂ ਦਾ ਮਿਸ਼ਰਣ) ਦੇ ਨਾਲ ਮਿਲਾ ਕੇ ਚੰਨ ਜਾਂ ਮੰਗਲ ਗ੍ਰਹਿ ਦੀ ਮਿੱਟੀ ਨਾਲ ਮਿਲਾ ਕੇ ਆਮ ਕੰਕ੍ਰੀਟ ਨਾਲੋਂ ਵੀ ਵਧੇਰੇ ਮਜ਼ਬੂਤ ਪਦਾਰਥ ਤਿਆਰ ਕੀਤਾ ਜਾ ਸਕਦਾ ਹੈ। ਇਹ ਸਮੱਗਰੀ ਉਸ ਵਾਤਾਵਰਣ ਤੇ ਮਾਹੌਲ ਦੇ ਬਿਲਕੁਲ ਅਨੁਕੂਲ ਵੀ ਹੋਵੇਗੀ।
ਨਵੀਂ ਸਮੱਗਰੀ ਦਾ ਨਾਂ ਦਿੱਤਾ ਗਿਆ ਹੈ ‘ਐਸਟ੍ਰੋਕ੍ਰੀਟ’
ਵਿਗਿਆਨੀਆਂ ਨੇ ਹਿਸਾਬ ਲਗਾਇਆ ਹੈ ਕਿ ਛੇ ਪੁਲਾੜ ਯਾਤਰੀਆਂ ਦੇ ਇੱਕ ਦਲ ਦੁਆਰਾ ਮੰਗਲ ਦੀ ਸਤ੍ਹਾ 'ਤੇ ਦੋ ਸਾਲਾਂ ਦੇ ਮਿਸ਼ਨ ਦੇ ਦੌਰਾਨ 500 ਕਿਲੋਗ੍ਰਾਮ ਤੋਂ ਵੱਧ ਉੱਚ–ਤਾਕਤੀ ‘ਐਸਟ੍ਰੋਕ੍ਰੀਟ’ ਤਿਆਰ ਕੀਤਾ ਜਾ ਸਕਦਾ ਹੈ।
ਇਸ ਐਸਟ੍ਰੋਕ੍ਰੀਟ ਨੂੰ ਰੇਤ ਦੇ ਥੈਲਿਆਂ ਜਾਂ ਹੀਟ-ਫਿਊਜ਼ਡ ਰੈਗੋਲਿਥ ਇੱਟਾਂ ਲਈ ਮੋਰਟਾਰ ਵਜੋਂ ਵਰਤਿਆ ਜਾਣਾ ਸੀ। ਅਮਲੇ ਦਾ ਹਰੇਕ ਮੈਂਬਰ ਅਜਿਹਾ ਪਦਾਰਥ ਕਾਫ਼ੀ ਮਾਤਰਾ ਵਿੱਚ ਤਿਆਰ ਕਰ ਸਕਦਾ ਹੈ। ਅਮਲੇ ਦਾ ਦੂਜਾ ਮੈਂਬਰ ਵੀ ਇਹ ਸਮੱਗਰੀ ਤਿਆਰ ਕਰੇ, ਤਾਂ ਉਹ ਦੁੱਗਣਾ ਨਿਰਮਾਣ ਮਟਰੀਅਲ ਤਿਆਰ ਕਰ ਸਕਦੇ ਹਨ।
ਚੀਨ ਦੀ ਕੈਪੀਟਲ ਨਾਰਮਲ ਯੂਨੀਵਰਸਿਟੀ ਦੇ ਖੋਜਕਾਰਾਂ ਨੂੰ 99 ਮਿਲੀਅਨ ਸਾਲ ਪੁਰਾਣੇ Amber ਦਾ ਇੱਕ ਅਜਿਹਾ ਨਮੂਨਾ ਮਿਲਿਆ ਹੈ, ਜਿਸ ਵਿੱਚ ਇੱਕ ਮੱਕੜੀ ਮਾਂ ਆਪਣੇ ਬੱਚਿਆਂ ਨੁੰ ਸੰਭਾਲ ਕੇ ਰੱਖਦੀ ਹੈ।
ਉੱਧਰ ਨਾਸਾ ਨੇ ਸਬੂਤਾਂ ਦੀ ਪੁਸ਼ਟੀ ਕੀਤੀ ਹੈ ਕਿ ਮੰਗਲ ਗ੍ਰਹਿ ਦੇ ਉੱਤਰੀ ਖੇਤਰ ਨੂੰ ਅਰਬੀਆ ਟੈਰਾ ਕਿਹਾ ਜਾਂਦਾ ਹੈ, ਜਿੱਥੇ ਹਜ਼ਾਰਾਂ 'ਸੁਪਰ ਉਭਾਰ' ਵੇਖੇ ਗਏ ਹਨ। ਇਹ ਜਵਾਲਾਮੁਖੀਆਂ ਦੇ ਉਭਾਰ ਹਨ। ਇਸ ਗ੍ਰਹਿ ਉੱਤੇ ਸਭ ਤੋਂ ਵੱਡਾ ਜੁਆਲਾਮੁਖੀ 50 ਕਰੋੜ ਸਾਲ ਪਹਿਲਾਂ ਫਟਿਆ ਸੀ।
ਇਹ ਫਟਣ ਇੰਨੇ ਸ਼ਕਤੀਸ਼ਾਲੀ ਸਨ ਕਿ ਉਨ੍ਹਾਂ ਨੇ ਧੂੜ ਅਤੇ ਜ਼ਹਿਰੀਲੀਆਂ ਗੈਸਾਂ ਨੂੰ ਹਵਾ ਵਿੱਚ ਛੱਡ ਦਿੱਤਾ ਸੀ, ਸੂਰਜ ਦੀ ਰੌਸ਼ਨੀ ਨੂੰ ਰੋਕਿਆ ਅਤੇ ਦਹਾਕਿਆਂ ਤੋਂ ਗ੍ਰਹਿ ਦੇ ਜਲਵਾਯੂ ਨੂੰ ਬਦਲਿਆ। ਪਾਣੀ ਦੀ ਭਾਫ਼, ਕਾਰਬਨ ਡਾਈਆਕਸਾਈਡ ਅਤੇ ਸਲਫਰ ਡਾਈਆਕਸਾਈਡ ਨੂੰ ਹਵਾ ਵਿੱਚ ਉਡਾਉਂਦੇ ਹੋਏ, ਇਹ ਧਮਾਕੇ ਲਗਭਗ 4 ਅਰਬ ਸਾਲ ਪਹਿਲਾਂ 500 ਮਿਲੀਅਨ ਸਾਲ ਦੇ ਅਰਸੇ ਦੌਰਾਨ ਮੰਗਲ ਗ੍ਰਹਿ ਦੀ ਸਤਹ ਉੱਤੇ ਹੋਏ ਸਨ।
ਇੰਝ ਇਨ੍ਹਾਂ ਸਾਰੀਆਂ ਗੁੰਝਲਾਂ ਤੋਂ ਪਾਰ ਕਿਸੇ ਅਜਿਹੇ ਕੰਕ੍ਰੀਟ ਦੀ ਲੋੜ ਸੀ, ਜੋ ਮੰਗਲ ਗ੍ਰਹਿ ਦੇ ਵਾਤਾਵਰਣ ਮੁਤਾਬਕ ਹੋਵੇ ਤੇ ਵਿਗਿਆਨੀ ਉੱਥੇ ਲਗਭਗ ਪੁੱਜ ਚੁੱਕੇ ਹਨ।






















