Trending News: ਇਹ ਹੈ ਦੁਨੀਆ ਦੀ ਸਭ ਤੋਂ ਛੋਟੀ ਹਵਾਈ ਯਾਤਰਾ! ਯਾਤਰਾ 53 ਸਕਿੰਟਾਂ 'ਚ ਹੁੰਦੀ ਹੈ ਪੂਰੀ, ਕਿਰਾਇਆ 1387 ਰੁਪਏ
World Smallest Air Travel: ਤੁਸੀਂ ਦੁਨੀਆ ਦੇ ਸਭ ਤੋਂ ਛੋਟੇ ਦੇਸ਼, ਦੁਨੀਆ ਦੇ ਸਭ ਤੋਂ ਛੋਟੇ ਮੋਬਾਈਲ, ਟੀਵੀ ਤੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਬਾਰੇ ਸੁਣਿਆ ਅਤੇ ਪੜ੍ਹਿਆ ਹੋਵੇਗਾ। ਇੱਥੋਂ ਤੱਕ ਕਿ ਤੁਸੀਂ ਸਭ ਤੋਂ ਲੰਬੀ ਉਡਾਣ ਬਾਰੇ ਸੁਣਿਆ...
World Smallest Air Travel: ਤੁਸੀਂ ਦੁਨੀਆ ਦੇ ਸਭ ਤੋਂ ਛੋਟੇ ਦੇਸ਼, ਦੁਨੀਆ ਦੇ ਸਭ ਤੋਂ ਛੋਟੇ ਮੋਬਾਈਲ, ਟੀਵੀ ਅਤੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਬਾਰੇ ਸੁਣਿਆ ਅਤੇ ਪੜ੍ਹਿਆ ਹੋਵੇਗਾ। ਇੱਥੋਂ ਤੱਕ ਕਿ ਤੁਸੀਂ ਸਭ ਤੋਂ ਲੰਬੀ ਉਡਾਣ ਬਾਰੇ ਸੁਣਿਆ ਹੋਵੇਗਾ। ਤੁਸੀਂ ਭਾਰਤ ਅਤੇ ਅਮਰੀਕਾ ਵਿਚਕਾਰ 20 ਘੰਟਿਆਂ ਤੋਂ ਵੱਧ ਦਾ ਸਫਰ ਕੀਤਾ ਹੋਵੇਗਾ, ਪਰ ਕੀ ਤੁਸੀਂ ਕਦੇ ਦੁਨੀਆ ਦੀ ਸਭ ਤੋਂ ਛੋਟੀ ਉਡਾਣ ਬਾਰੇ ਸੁਣਿਆ ਹੈ।
ਤੁਸੀਂ ਸ਼ਾਇਦ ਹੀ ਇਸ ਬਾਰੇ ਸੁਣਿਆ ਹੋਵੇਗਾ। ਦੁਨੀਆ ਦੀ ਸਭ ਤੋਂ ਛੋਟੀ ਉਡਾਣ 'ਚ ਇੰਨਾ ਘੱਟ ਸਮਾਂ ਲੱਗਦਾ ਹੈ ਕਿ ਸ਼ਾਇਦ ਤੁਹਾਨੂੰ ਯਕੀਨ ਵੀ ਨਾ ਆਵੇ ਪਰ ਇਹ ਸੱਚ ਹੈ। ਅਸੀਂ ਜਿਸ ਫਲਾਈਟ ਦੀ ਗੱਲ ਕਰ ਰਹੇ ਹਾਂ, ਉਸ 'ਚ ਯਾਤਰੀਆਂ ਨੂੰ ਸਿਰਫ 53 ਸੈਕਿੰਡ ਲਈ ਹੀ ਜਹਾਜ਼ 'ਚ ਬੈਠਣਾ ਪੈਂਦਾ ਹੈ। ਪਰ ਇਸ 53 ਸੈਕਿੰਡ ਦੇ ਕਿਰਾਏ ਲਈ ਤੁਸੀਂ ਕਸ਼ਮੀਰ ਤੋਂ ਭਾਰਤ ਦੇ ਦੱਖਣੀ ਰਾਜਾਂ ਤੱਕ ਜਾ ਸਕਦੇ ਹੋ।
ਇਸ ਸਫਰ ਦਾ ਕਿਰਾਇਆ ਸਿਰਫ਼ 1387 ਰੁਪਏ
ਦੁਨੀਆ ਦੀ ਇਸ ਸਭ ਤੋਂ ਛੋਟੀ ਹਵਾਈ ਯਾਤਰਾ 'ਚ ਯਾਤਰੀ 53 ਸਕਿੰਟਾਂ 'ਚ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਕੋਲ ਇਸ ਯਾਤਰਾ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਅਸੀਂ ਜਿਸ ਹਵਾਈ ਯਾਤਰਾ ਦੀ ਗੱਲ ਕਰ ਰਹੇ ਹਾਂ, ਉਹ ਸਕਾਟਲੈਂਡ ਦੇ ਦੋ ਟਾਪੂਆਂ ਵਿਚਕਾਰ ਹੈ। ਵੈਸਟਰੇ ਅਤੇ ਪਾਪਾ ਵੈਸਟਰੇ ਟਾਪੂਆਂ ਵਿਚਕਾਰ ਯਾਤਰਾ ਕਰਨ ਦਾ ਇੱਕੋ ਇੱਕ ਰਸਤਾ ਹਵਾਈ ਹੈ। ਇੱਕ ਟਾਪੂ ਤੋਂ ਦੂਜੇ ਟਾਪੂ ਤੱਕ ਜਾਣ ਵਿੱਚ 53 ਸਕਿੰਟ ਦਾ ਸਮਾਂ ਲੱਗਦਾ ਹੈ ਅਤੇ ਇਸ ਯਾਤਰਾ ਦਾ ਕਿਰਾਇਆ ਲਗਭਗ 1387 ਰੁਪਏ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ : Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ