ਪੜਚੋਲ ਕਰੋ
Advertisement
ਹਾਫਿਜ਼ ਸਈਦ ਨੇ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਕਹਿ ਦਿੱਤਾ
ਲਾਹੌਰ- ਮੁੰਬਈ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੇ ਹੁਣ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਕਰਾਰ ਦੇ ਦਿੱਤਾ ਹੈ। ਜੁੰਮੇ ਦੀ ਨਮਾਜ਼ ਪਿੱਛੋਂ ਇੱਕ ਸਥਾਨਕ ਮਸਜਿਦ ਵਿੱਚ ਹਾਫਿਜ਼ ਸਈਦ ਨੇ ਪਾਕਿਸਤਾਨੀ ਆਗੂਆਂ ਨੂੰ ਵੀ ਇੱਕ ਵਾਰ ਫਿਰ ਕੋਸਿਆ ਅਤੇ ਉਨ੍ਹਾਂ ‘ਤੇ ਅਮਰੀਕਾ ਦੇ ਨਾਲ ਹੀ ਹੋਰਨਾਂ ਪੱਛਮੀ ਦੇਸ਼ਾਂ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਦੋਸ਼ ਲਾਇਆ।
ਹਾਫਿਜ਼ ਸਈਦ ਨੇ ਕਿਹਾ ਕਿ ਪਾਕਿਸਤਾਨ ਉਸ ਅਮਰੀਕਾ ਦੀ ਮਦਦ ਕਰ ਰਿਹਾ ਹੈ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਹੈ ਤੇ ਅਮਰੀਕਾ ਵਿੱਚ ਹਰ ਸਾਲ ਹੋ ਰਹੀ ਲੱਖਾਂ ਲੋਕਾਂ ਦੀ ਹੱਤਿਆ ਵਿੱਚ ਉਹ ਸ਼ਾਮਲ ਹੈ। ਉਸ ਨੇ ਕਿਹਾ ਕਿ ਅਮਰੀਕਾ ਖੁਦ ਹੀ ਅੱਤਵਾਦੀਆਂ ਨੂੰ ਸ਼ਰਨ ਦੇਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ।
ਹਾਫਿਜ਼ ਨੇ ਕਿਹਾ ਕਿ ਅਫਗਾਨਿਸਤਾਨ ਉੱਤੇ ਡਰੋਨ ਹਮਲੇ ਕਰਨ ਲਈ ਪਾਕਿਸਤਾਨ ਅਮਰੀਕਾ ਨੂੰ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਆਗਿਆ ਦਿੰਦਾ ਆ ਰਿਹਾ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਦੇ ਹਾਕਮ ਇਹ ਸੋਚ ਕੇ ਚੁੱਪ ਹਨ ਕਿ ਅਮਰੀਕਾ ਖੁਸ਼ ਹੋ ਰਿਹਾ ਹੈ, ਪਰ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਆਪਣੀ ਹਾਰ ਦਾ ਭਾਂਡਾ ਪਾਕਿਸਤਾਨ ਸਿਰ ਭੰਨ ਕੇ ਉਸ ਦੀ 3300 ਕਰੋੜ ਡਾਲਰ ਦੀ ਮਦਦ ਰੋਕ ਦਿੱਤੀ ਹੈ। ਹਾਫਿਜ਼ ਸਈਦ ਨੇ ਭਾਰਤ ਵਿਰੁੱਧ ਵੀ ਭੜਾਸ ਕੱਢੀ ਅਤੇ ਕਿਹਾ ਕਿ ਉਹ ਅਮਰੀਕਾ ਨਾਲ ਮਿਲ ਕੇ ਪਾਕਿਸਤਾਨ ਨੂੰ ਘੇਰ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement