Gucci ਦੀ ਰੈਡੀਮੇਡ ਦਸਤਾਰ ਨੇ ਪਾਇਆ ਪੁਆੜਾ, ਸਿੱਖਾਂ 'ਚ ਰੋਸ
ਸਟੋਰ ਨੇ ਗੁੱਚੀ ਦੀ ਦਸਤਾਰ ਨੂੰ ਆਪਣੀ ਵੈੱਬਾਸਾਈਟ 'ਤੇ ਰੈਡੀਮੇਡ ਦਸਤਾਰ ਦੀ ਕੀਮਤ 790 ਅਮਰੀਕੀ ਡਾਲਰ ਯਾਨੀ ਕਿ ਸਾਢੇ 55 ਹਜ਼ਾਰ ਰੁਪਏ ਰੱਖੀ ਹੈ।
ਨੌਰਡਸਟੌਰਮ ਸਟੋਰ ਨੇ ਗੁੱਚੀ ਦੀ ਦਸਤਾਰ ਨੂੰ ਆਪਣੀ ਵੈੱਬਾਸਾਈਟ 'ਤੇ ਰੈਡੀਮੇਡ ਦਸਤਾਰ ਦੀ ਕੀਮਤ 790 ਅਮਰੀਕੀ ਡਾਲਰ ਯਾਨੀ ਕਿ ਸਾਢੇ 55 ਹਜ਼ਾਰ ਰੁਪਏ ਰੱਖੀ ਹੈ। ਹਰਜਿੰਦਰ ਸਿੰਘ ਕੁਕਰੇਜਾ ਨਾਂ ਦੇ ਸਿੱਖ ਟਵਿੱਟਰ ਯੂਜ਼ਰ ਨੇ ਕੰਪਨੀ ਨੂੰ ਲਿਖਿਆ ਹੈ ਕਿ ਸਿੱਖਾਂ ਦੀ ਪੱਗ ਗੋਰੇ ਮਾਡਲਜ਼ ਲਈ ਕੋਈ ਨਵੀਂ ਫੈਸ਼ਨ ਅਸੈਸਰੀ ਨਹੀਂ ਹੈ। ਤੁਹਾਡੇ ਮਾਡਲਾਂ ਨੇ ਪੱਗਾਂ ਨੂੰ ਟੋਪੀਆਂ ਵਜੋਂ ਪਹਿਨਿਆ ਹੈ, ਜਦਕਿ ਸਿੱਖ ਇਸ ਨੂੰ ਲੜੀਵਾਰ ਤਰੀਕੇ ਨਾਲ ਬੰਨ੍ਹਦੇ ਹਨ। ਉਸ ਨੇ ਇਹ ਵੀ ਕਿਹਾ ਕਿ ਸਿੱਖਾਂ ਦੀਆਂ ਪੱਗਾਂ ਨੂੰ ਵੇਚਣਾ ਗੁੱਚੀ ਦੇ ਜਾਅਲੀ ਉਤਪਾਦਾਂ ਨੂੰ ਵੇਚਣ ਤੋਂ ਵੀ ਬੁਰਾ ਹੈ।.@gucci @Nordstrom The Sikh turban is not just a fashion accessory, but it’s also a sacred religious article of faith. We hope more can be done to recognize this critical context. #appropriation https://t.co/p1z3CYq0NT
— Sikh Coalition (@sikh_coalition) May 15, 2019
ਜਦਕਿ, ਕੰਪਨੀ ਗੁੱਚੀ ਨੇ ਆਪਣੇ ਆਨਲਾਈਨ ਫੈਸ਼ਨ ਸਟੋਰ 'ਤੇ ਲਿਖਦੀ ਹੈ ਕਿ ਇੰਡੀ ਫੁੱਲ ਟਰਬਨ। ਕੰਪਨੀ ਨੇ ਪੱਗਾਂ ਦੀ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਸੁੰਦਰ ਤਰੀਕੇ ਨਾਲ ਬਣਾਈ ਪੱਗ ਤੁਹਾਡੇ ਸਿਰ ਰੱਖੇ ਜਾਣ ਲਈ ਤਿਆਰ ਹੈ, ਜੋ ਤੁਹਾਨੂੰ ਆਰਾਮ ਤੇ ਸਟਾਈਲ ਦੇਵੇਗੀ। ਕੰਪਨੀ ਕਹਿ ਰਹੀ ਹੈ ਕਿ ਪੱਗਾਂ ਦੀ ਡਿਲੀਵਰੀ ਮੁਫ਼ਤ ਹੋਵੇਗੀ ਤੇ ਇਸ ਵਿੱਚ ਇੱਕ ਹੀ ਸਾਈਜ਼ ਉਪਲਬਧ ਹੈ।Dear @gucci, the Sikh Turban is not a hot new accessory for white models but an article of faith for practising Sikhs. Your models have used Turbans as ‘hats’ whereas practising Sikhs tie them neatly fold-by-fold. Using fake Sikhs/Turbans is worse than selling fake Gucci products pic.twitter.com/sOaKgNmgwR
— Harjinder Singh Kukreja (@SinghLions) May 16, 2019
This is beyond aggravating. Did someone at @gucci even bother to figure out what a dastaar (turban) means to Sikhs? Did it cross your minds to consider the history behind our identity? My people are discriminated against, even killed, for wearing a turban. pic.twitter.com/G62edSmjhf
— Aasees Kaur (@SouthernSikh) May 14, 2019