Srilanka Crisis: ਸੰਕਟ ਵਿਚਾਲੇ ਸ਼੍ਰੀਲੰਕਾ ਦੇ ਪੀਐੱਮ Ranil Wickremesinghe ਨੇ ਦਿੱਤਾ ਅਸਤੀਫਾ, ਰਾਸ਼ਟਰਪਤੀ ਨੇ ਛੱਡਿਆ ਦੇਸ਼
ਸੰਕਟ ਵਿਚਾਲੇ ਸ਼੍ਰੀਲੰਕਾ ਦੇ ਪੀਐੱਮ Ranil Wickremesinghe ਨੇ ਦਿੱਤਾ ਅਸਤੀਫਾ, ਰਾਸ਼ਟਰਪਤੀ ਨੇ ਛੱਡਿਆ ਦੇਸ਼
Srilanka Crisis: ਸੰਕਟ ਵਿਚਾਲੇ ਸ਼੍ਰੀਲੰਕਾ ਦੇ ਪੀਐੱਮ Ranil Wickremesinghe ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ, "ਸਾਰੇ ਨਾਗਰਿਕਾਂ ਦੀ ਸੁਰੱਖਿਆ ਸਮੇਤ ਸਰਕਾਰ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ, ਮੈਂ ਅੱਜ ਪਾਰਟੀ ਨੇਤਾਵਾਂ ਦੀ ਸਰਬ-ਪਾਰਟੀ ਸਰਕਾਰ ਦੇ ਲਈ ਰਸਤਾ ਬਣਾਉਣ ਦੀ ਸਭ ਤੋਂ ਚੰਗੀ ਸਿਫ਼ਾਰਸ਼ ਨੂੰ ਸਵੀਕਾਰ ਕਰਦਾ ਹਾਂ। ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਆਂਗਾ।
To ensure the continuation of the Government including the safety of all citizens I accept the best recommendation of the Party Leaders today, to make way for an All-Party Government.
— Ranil Wickremesinghe (@RW_UNP) July 9, 2022
To facilitate this I will resign as Prime Minister.
ਐਸਐਲਪੀਪੀ ਦੇ ਜਨਰਲ ਸਕੱਤਰ ਸਾਗਰ ਕਰਿਆਵਾਸਮ ਨੇ ਵਿਮੁਕਤੀ ਪੇਰਾਮੁਨਾ ਨੂੰ ਨੇਤਾ ਵਜੋਂ ਨਿਯੁਕਤ ਕਰਨ ਦਾ ਸੁਝਾਅ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅੱਜ ਸ਼ਾਮ ਪਾਰਟੀ ਆਗੂਆਂ ਦੀ ਮੀਟਿੰਗ ਦੌਰਾਨ ਅਨੁਰਾ ਕੁਮਾਰਾ ਦਿਸਾਨਾਇਕ ਨੂੰ ਦੇਸ਼ ਦਾ ਅਗਲਾ ਰਾਸ਼ਟਰਪਤੀ ਚੁਣਿਆ ਗਿਆ ਹੈ।
ਸਾਂਸਦ ਨੇ ਕੀਤਾ ਟਵੀਟ
ਵਿਕਰਮਸਿੰਘੇ ਦੀ ਸਰਕਾਰ ਦੇ ਸੰਸਦ ਮੈਂਬਰ ਰਊਫ ਹਕੀਮ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਨੇਤਾਵਾਂ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਇਸ ਪ੍ਰਸਤਾਵ 'ਤੇ ਅੰਤਿਮ ਫੈਸਲਾ ਸਪੀਕਰ ਹੀ ਲੈਣਗੇ।
ਸ਼੍ਰੀਲੰਕਾ ਵਿੱਤੀ ਸੰਕਟ ਦਾ ਕਰ ਰਿਹਾ ਸਾਹਮਣਾ
ਦੱਸ ਦੇਈਏ ਕਿ ਸ਼ਨੀਵਾਰ ਨੂੰ ਦਿਨ ਵੇਲੇ ਹਜ਼ਾਰਾਂ ਪ੍ਰਦਰਸ਼ਨਕਾਰੀ ਅਚਾਨਕ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ 'ਚ ਦਾਖਲ ਹੋ ਗਏ। ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਗੋਟਾਬਾਯਾ ਦੇਸ਼ ਛੱਡ ਕੇ ਭੱਜ ਗਏ ਹਨ। ਪਿਛਲੇ ਕੁਝ ਮਹੀਨਿਆਂ ਤੋਂ ਸ਼੍ਰੀਲੰਕਾ ਦੇ ਲੋਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਮਹਿੰਗਾਈ ਆਪਣੇ ਸਿਖਰ 'ਤੇ ਹੈ। ਲੋਕਾਂ ਦੀਆਂ ਲੋੜਾਂ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਲੋਕ ਇਸ ਲਈ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।