ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ, 8 ਲੋਕਾਂ ਦੀ ਗਈ ਜਾਨ
ਇੰਡੋਨੇਸ਼ੀਆ ਦੇਸ਼ ਦੇ ਮੁੱਖ ਟਾਪਾ ਜਾਵਾ ’ਚ ਆਏ ਜ਼ਬਰਦਸਤ ਭੂਚਾਲ ਨੇ ਇੱਕ ਔਰਤ ਸਮੇਤ ਅੱਠ ਵਿਅਕਤੀਆਂ ਦੀ ਜਾਨ ਲੈ ਲਈ ਹੈ। ਸਥਾਨਕ ਸਮੇਂ ਅਨੁਸਾਰ ਇਹ ਭੂਚਾਲ ਸਨਿੱਚਰਵਾਰ ਦੁਪਹਿਰੇ 2 ਵਜੇ ਆਇਆ।
ਮਲਾਂਗ (ਇੰਡੋਨੇਸ਼ੀਆ): ਇੰਡੋਨੇਸ਼ੀਆ ਦੇਸ਼ ਦੇ ਮੁੱਖ ਟਾਪਾ ਜਾਵਾ ’ਚ ਆਏ ਜ਼ਬਰਦਸਤ ਭੂਚਾਲ ਨੇ ਇੱਕ ਔਰਤ ਸਮੇਤ ਅੱਠ ਵਿਅਕਤੀਆਂ ਦੀ ਜਾਨ ਲੈ ਲਈ ਹੈ। ਸਥਾਨਕ ਸਮੇਂ ਅਨੁਸਾਰ ਇਹ ਭੂਚਾਲ ਸਨਿੱਚਰਵਾਰ ਦੁਪਹਿਰੇ 2 ਵਜੇ ਆਇਆ। ਰਿਕਟਰ ਪੈਮਾਨੇ ਉੱਤੇ ਇਸ ਦੀ ਤੀਬਰਤਾ 6.0 ਦਰਜ ਕੀਤੀ ਗਈ ਹੈ। ਇਸ ਭੂਚਾਲ ਕਾਰਨ ਸਮੁੰਦਰ ’ਚ ਸੁਨਾਮੀ ਲਹਿਰਾਂ ਉੱਠਣ ਦੀ ਕੋਈ ਸੰਭਾਵਨਾ ਨਹੀਂ।
ਖ਼ਬਰ ਏਜੰਸੀ ‘ਐਸੋਸੀਏਟਿਡ ਪ੍ਰੈੱਸ’ ਅਨੁਸਾਰ ਔਰਤ ਜਦੋਂ ਆਪਣੇ ਇੱਕ ਸਾਥੀ ਨਾਲ ਮੋਟਰਸਾਇਕਲ ਉੱਤੇ ਜਾ ਰਹੀ ਸੀ, ਤਾਂ ਭੂਚਾਲ ਦੇ ਤੇਜ਼ ਝਟਕਿਆਂ ਕਾਰਣ ਚਟਾਨਾਂ ਤੋਂ ਢਿੱਗਾਂ ਡਿੱਗਣ ਲੱਗ ਪਈਆਂ ਹਨ। ਉੱਥੇ ਉਸ ਔਰਤ ਦੀ ਮੌਤ ਹੋ ਗਈ। ਭੂਚਾਲ ਕਾਰਣ 1,300 ਤੋਂ ਵੱਧ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ।
ਭੂਚਾਲ ਦਾ ਕੇਂਦਰ ਪੂਰੀ ਜਾਵਾ ਸੂਬੇ ਦੇ ਮਲਾਂਗ ਜ਼ਿਲ੍ਹੇ ਦੇ ਸ਼ਹਿਰ ਸੰਬਰਪੁਕੁੰਗ ਦੇ 45 ਕਿਲੋਮੀਟਰ ਦੱਖਣ ’ਚ ਜ਼ਮੀਨ ਦੇ 82 ਕਿਲੋਮੀਟਰ ਹੇਠਾਂ ਸੀ। ਇੰਡੋਨੇਸ਼ੀਆ ਦੇ ਭੂਚਾਲ ਤੇ ਸੁਨਾਮੀ ਕੇਂਦਰ ਦੇ ਮੁਖੀ ਰਹਿਮਤ ਤ੍ਰਿਯੋਨੋ ਨੇ ਦੰਸਿਆ ਕਿ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਪਹਾੜੀ ਚਟਾਨਾਂ ਦੀਆਂ ਢਲਾਣਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।
ਇੰਡੋਨੇਸ਼ੀਆ ’ਚ ਇਸ ਹਫ਼ਤੇ ਆਈ ਇਹ ਦੂਜੀ ਕਰੋਪੀ ਸੀ। ਇਸ ਤੋਂ ਪਹਿਲਾਂ ਪੂਰਬੀ ਨੂਸਾ ਟੇਂਗਾਰਾ ਸੂਬੇ ਵਿੱਚ ਭਾਰੀ ਮੀਂਹ ਨੇ 174 ਜਾਨਾਂ ਲੈ ਲਈਆਂ ਸਨ ਤੇ ਉੱਥੇ 48 ਵਿਅਕਤੀ ਹਾਲੇ ਵੀ ਲਾਪਤਾ ਹਨ।
ਉੱਥੇ ਕੁਝ ਲੋਕ ਚਿੱਕੜ ਹੇਠ ਦਬ ਗਏ ਸਨ। ਇਹ ਚਿੱਕੜ ਦਰਅਸਲ ਨਵੰਬਰ ਮਹੀਨੇ ਫਟੇ ਜੁਆਲਾਮੁਖੀ ਦਾ ਲਾਵਾ ਹੀ ਸੀ। ਹੋਰ ਬਹੁਤ ਸਾਰੇ ਲੋਕ ਹੜ੍ਹਾਂ ਕਾਰਣ ਡੁੱਬ ਗਏ। ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ।
ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇੰਡੋਨੇਸ਼ੀਆ ’ਚ ਕੱਲ੍ਹ ਦੇ ਭੂਚਾਲ ਕਾਰਣ 1,189 ਘਰ, 150 ਸਰਕਾਰੀ ਸੁਵਿਧਾਵਾਂ ਤਬਾਹ ਹੋ ਗਈਆਂ ਹਨ। ਸਰਕਾਰੀ ਸੁਵਿਧਾਵਾਂ ’ਚ ਸਕੂਲ, ਹਸਪਤਾਲ ਤੇ ਹੋਰ ਸਰਕਾਰੀ ਦਫ਼ਤਰ ਸ਼ਾਮਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ