ਪੜਚੋਲ ਕਰੋ

Sudan crisis : ਹਫ਼ਤੇ ਭਰ ਦੀ ਜੰਗ 'ਚ ਤਬਾਹ ਹੋ ਗਿਆ ਸੁਡਾਨ, 400 ਲੋਕਾਂ ਦੀ ਮੌਤ, ਹਜ਼ਾਰਾਂ ਲੋਕ ਬੇਘਰ, ਸੰਘਰਸ਼ ਅਜੇ ਵੀ ਜਾਰੀ

Sudan crisis : ਸੂਡਾਨ ਪਿਛਲੇ ਇੱਕ ਹਫ਼ਤੇ ਤੋਂ ਸੜ ਰਿਹਾ ਹੈ। ਸੂਡਾਨ 'ਚ 15 ਅਪ੍ਰੈਲ ਤੋਂ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਚੱਲ ਰਹੀ ਜੰਗ 'ਚ ਹੁਣ ਤੱਕ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ ਖਾਰਤੂਮ ਸਮੇਤ ਸੂਡਾਨ ਦੇ

Sudan crisis : ਸੂਡਾਨ ਪਿਛਲੇ ਇੱਕ ਹਫ਼ਤੇ ਤੋਂ ਸੜ ਰਿਹਾ ਹੈ। ਸੂਡਾਨ 'ਚ 15 ਅਪ੍ਰੈਲ ਤੋਂ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਚੱਲ ਰਹੀ ਜੰਗ 'ਚ ਹੁਣ ਤੱਕ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ ਖਾਰਤੂਮ ਸਮੇਤ ਸੂਡਾਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਸੂਡਾਨ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਜੰਗ ਜਾਰੀ ਹੈ।
 
ਸੂਡਾਨ ਵਿੱਚ ਫੌਜ ਮੁਖੀ ਜਨਰਲ ਅਬਦੇਲ ਫਤਾਹ ਅਲ ਬੁਰਹਾਨ ਅਤੇ ਆਰਐਸਐਫ ਦੇ ਮੁਖੀ ਜਨਰਲ ਮੁਹੰਮਦ ਹਮਦਾਨ ਦਗਾਲੋ ਵਿਚਕਾਰ ਸਰਵਉੱਚਤਾ ਦੀ ਜੰਗ ਜਾਰੀ ਹੈ। ਸੂਡਾਨ 'ਚ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਹੋਣ ਵਾਲੀ ਜੰਗ 'ਚ ਕੌਣ ਜਿੱਤੇਗਾ ਇਸ ਨੂੰ ਲੈ ਕੇ ਵੀ ਚਰਚਾ ਛਿੜ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਲ-ਬੁਰਹਾਨ ਦੀਆਂ ਫ਼ੌਜਾਂ ਆਰਐੱਸਐੱਫ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ​​ਹਨ। ਅਜਿਹੀ ਸਥਿਤੀ ਵਿੱਚ ਅਰਧ ਸੈਨਿਕ ਬਲਾਂ ਦੀ ਜਿੱਤ ਦੀ ਸੰਭਾਵਨਾ ਘੱਟ ਜਾਪਦੀ ਹੈ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਅਰਧ ਸੈਨਿਕ ਬਲ ਦੇ ਜਵਾਨ ਫੌਜ ਉੱਤੇ ਹਾਵੀ ਰਹਿਣਗੇ।
 
ਗੁਆਂਢੀ ਦੇਸ਼ਾਂ ਲਈ ਵੀ ਖਤਰਾ 

ਅਲਜਜ਼ੀਰਾ ਦੀ ਇਕ ਰਿਪੋਰਟ ਮੁਤਾਬਕ ਜਲਦ ਹੀ ਕਈ ਹੋਰ ਵੱਡੇ ਸ਼ਹਿਰ ਜਾਰੀ ਹਿੰਸਾ ਦੀ ਲਪੇਟ 'ਚ ਆ ਸਕਦੇ ਹਨ। ਪਤਾ ਲੱਗਾ ਹੈ ਕਿ ਇਹ ਹਿੰਸਕ ਝੜਪ ਸੂਡਾਨ ਦੀ ਰਾਜਧਾਨੀ ਖਾਰਤੂਮ ਤੋਂ ਸ਼ੁਰੂ ਹੋਈ ਸੀ ਪਰ ਹੁਣ ਇਸ ਜੰਗ ਨੇ ਓਮਦੁਰਮਨ ਅਤੇ ਦਾਰਫੂਰ ਸਮੇਤ ਕਈ ਸ਼ਹਿਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇੰਟਰਨੈਸ਼ਨਲ ਕਰਾਈਸਿਸ ਗਰੁੱਪ ਦਾ ਕਹਿਣਾ ਹੈ ਕਿ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਚੱਲ ਰਹੀ ਇਹ ਹਿੰਸਾ ਜੰਗ ਦਾ ਰੂਪ ਲੈ ਰਹੀ ਹੈ। ਭਵਿੱਖ ਵਿੱਚ ਇਹ ਜੰਗ ਗੁਆਂਢੀ ਮੁਲਕਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਅਜਿਹੇ ਵਿੱਚ ਖ਼ਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ।
 
 ਸੁਡਾਨ ਤੋਂ ਬਾਹਰ ਆ ਸਕਦੀ ਹੈ ਲੜਾਈ 

ਵਾਸ਼ਿੰਗਟਨ ਸਥਿਤ ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੇ ਕੈਮਰਨ ਹਡਸਨ ਦਾ ਕਹਿਣਾ ਹੈ ਕਿ ਹਿੰਸਾ ਸੁਡਾਨ ਦੀਆਂ ਸਰਹੱਦਾਂ ਤੋਂ ਬਾਹਰ ਫੈਲ ਸਕਦੀ ਹੈ। ਹਡਸਨ ਦਾ ਕਹਿਣਾ ਹੈ ਕਿ ਚੁਣੌਤੀ ਇਹ ਹੈ ਕਿ ਸੰਘਰਸ਼ ਦੇਸ਼ ਦੀ ਲੰਬਾਈ ਅਤੇ ਚੌੜਾਈ ਵਿੱਚ ਫੈਲਿਆ ਹੋਇਆ ਹੈ। ਅਜਿਹੇ 'ਚ ਜੇਕਰ ਇਹ ਲੜਾਈ ਸੂਡਾਨ ਤੋਂ ਬਾਹਰ ਆਉਂਦੀ ਹੈ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।

ਗੌਰਤਲਬ ਹੈ ਕਿ ਚੱਲ ਰਹੀ ਹਿੰਸਾ ਦਰਮਿਆਨ ਖਾਰਤੂਮ ਦੇ ਕਈ ਹਸਪਤਾਲ ਬੰਦ ਕਰ ਦਿੱਤੇ ਗਏ ਹਨ। ਇਸ ਹਿੰਸਾ ਦੇ ਵਿਚਕਾਰ ਭਾਰਤ ਦੇ ਕਈ ਲੋਕ ਵੀ ਸੂਡਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਹੋਏ ਹਨ। ਇੱਥੇ ਜਿਨਸੀ ਸ਼ੋਸ਼ਣ, ਬਲਾਤਕਾਰ ਵਰਗੀਆਂ ਘਟਨਾਵਾਂ ਬਹੁਤ ਵਧ ਗਈਆਂ ਹਨ। ਦੱਸ ਦੇਈਏ ਕਿ ਅਕਤੂਬਰ 2021 ਵਿੱਚ ਸੂਡਾਨ ਵਿੱਚ ਨਾਗਰਿਕਾਂ ਅਤੇ ਫੌਜ ਦੀ ਸਾਂਝੀ ਸਰਕਾਰ ਦਾ ਤਖਤਾਪਲਟ ਹੋਇਆ ਸੀ। ਉਦੋਂ ਤੋਂ ਫੌਜ ਅਤੇ ਨੀਮ ਫੌਜੀ ਬਲ ਆਹਮੋ-ਸਾਹਮਣੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?
'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?
ਪੰਜਾਬ ਦੇ 17 ਅਫਸਰਾਂ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ, ਗਣਰਾਜ ਦਿਹਾੜੇ 'ਤੇ ਕੀਤਾ ਜਾਵੇਗਾ ਸਨਮਾਨਿਤ
ਪੰਜਾਬ ਦੇ 17 ਅਫਸਰਾਂ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ, ਗਣਰਾਜ ਦਿਹਾੜੇ 'ਤੇ ਕੀਤਾ ਜਾਵੇਗਾ ਸਨਮਾਨਿਤ
Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ
Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ
ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼
ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼
Advertisement
ABP Premium

ਵੀਡੀਓਜ਼

ਆਪ ਨੇ ਪੰਜਾਬ ਪੁਲਸ ਨੂੰ ਆ ਕੀ ਬਣਾ ਦਿੱਤਾ? ਰਵਨੀਤ ਬਿੱਟੂ ਦਾ ਵੱਡਾ ਬਿਆਨDhallewal|Farmers Protest| ਡੱਲੇਵਾਲ ਨੇ ਕਿਉਂ ਖੇਡੀ ਜਾਨ ਦੀ ਬਾਜ਼ੀ ? ਅੰਦੋਲਨ ਦਾ ਹੁਣ ਕੀ ਬਣੇਗਾ?Akali Dal | ਅਕਾਲੀ ਦਲ ਦੀਆਂ ਜਿੰਮੇਵਾਰੀਆਂ ਨੂੰ ਵਡਾਲਾ ਨੇ ਠੁਕਰਾਇਆ! |Abp Sanjha | Sukhbir BadalFarmers Protest | Dr. Swaiman Singh| ਸੋਸ਼ਲ ਮੀਡੀਆ ਬੈਨ ਹੋਣ ਤੋਂ ਬਾਅਦ ਭੜਕੇ ਡਾ. ਸਵੈਮਾਨ! ਸੁਣਾਈਆਂ ਖਰੀਆਂ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?
'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?
ਪੰਜਾਬ ਦੇ 17 ਅਫਸਰਾਂ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ, ਗਣਰਾਜ ਦਿਹਾੜੇ 'ਤੇ ਕੀਤਾ ਜਾਵੇਗਾ ਸਨਮਾਨਿਤ
ਪੰਜਾਬ ਦੇ 17 ਅਫਸਰਾਂ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ, ਗਣਰਾਜ ਦਿਹਾੜੇ 'ਤੇ ਕੀਤਾ ਜਾਵੇਗਾ ਸਨਮਾਨਿਤ
Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ
Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ
ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼
ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼
ਹਿਮਾਚਲ ਪੁਲਿਸ ਨੇ ਫੜਿਆ ਪੰਜਾਬ ਦਾ ਨਸ਼ਾ ਤਸਕਰ, ਡਰੱਗਸ ਸਣੇ ਫੜੇ 3 ਦੋਸ਼ੀ
ਹਿਮਾਚਲ ਪੁਲਿਸ ਨੇ ਫੜਿਆ ਪੰਜਾਬ ਦਾ ਨਸ਼ਾ ਤਸਕਰ, ਡਰੱਗਸ ਸਣੇ ਫੜੇ 3 ਦੋਸ਼ੀ
ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਹਰਵਿਲਾਸ ਰੱਜੂਮਾਜਰਾ ਨੂੰ ਮਾਰੀਆਂ ਗੋਲੀਆਂ, ਹੋਈ ਮੌਤ; ਲੜ ਚੁੱਕੇ ਸੀ ਵਿਧਾਨਸਭਾ ਚੋਣਾਂ
ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਹਰਵਿਲਾਸ ਰੱਜੂਮਾਜਰਾ ਨੂੰ ਮਾਰੀਆਂ ਗੋਲੀਆਂ, ਹੋਈ ਮੌਤ; ਲੜ ਚੁੱਕੇ ਸੀ ਵਿਧਾਨਸਭਾ ਚੋਣਾਂ
Punjab News: ਪੰਜਾਬ ਦੇ ਇਨ੍ਹਾਂ ਸਰਕਾਰੀ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ਼! ਜਾਣੋ ਕਰਮਚਾਰੀਆਂ ਵਿਰੁੱਧ ਕਿਉਂ ਹੋਏਗੀ ਕਾਰਵਾਈ ?
ਪੰਜਾਬ ਦੇ ਇਨ੍ਹਾਂ ਸਰਕਾਰੀ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ਼! ਜਾਣੋ ਕਰਮਚਾਰੀਆਂ ਵਿਰੁੱਧ ਕਿਉਂ ਹੋਏਗੀ ਕਾਰਵਾਈ ?
Punjab News: ਪੰਜਾਬ 'ਚ ਲਾਟਰੀ ਦੇ ਨਤੀਜਿਆਂ ਨੇ ਮਚਾਈ ਹਲਚਲ, ਰਾਜਸਥਾਨ ਤੋਂ ਘੁੰਮਣ ਆਇਆ ਸ਼ਖਸ਼ ਲੁਧਿਆਣਾ 'ਚ ਬਣਿਆ ਕਰੋੜਪਤੀ
ਪੰਜਾਬ 'ਚ ਲਾਟਰੀ ਦੇ ਨਤੀਜਿਆਂ ਨੇ ਮਚਾਈ ਹਲਚਲ, ਰਾਜਸਥਾਨ ਤੋਂ ਘੁੰਮਣ ਆਇਆ ਸ਼ਖਸ਼ ਲੁਧਿਆਣਾ 'ਚ ਬਣਿਆ ਕਰੋੜਪਤੀ
Embed widget