ਅਮਰੀਕਾ ਦੇ ਸਰਫਸਾਈਡ ਵਿਚ ਇਮਾਰਤ ਦੇ ਮਲਬੇ ਚੋਂ ਮਿਲੀਆਂ ਚਾਰ ਹੋਰ ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 16 ਹੋਈ
ਅਮਰੀਕਾ ਦੇ ਫਲੋਰਿਡਾ ਦੇ ਸਰਫਸਾਈਡ ਵਿਚ ਇੱਕ ਇਮਾਰਤ ਦੇ ਮਲਬੇ ਚੋਂ ਚਾਰ ਹੋਰ ਲਾਸ਼ਾਂ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 16 ਹੋ ਗਈ ਹੈ। ਪਿਛਲੇ ਵੀਰਵਾਰ ਦੇ ਹਾਦਸੇ ਤੋਂ ਬਾਅਦ 900 ਬਚਾਅਕਰਤਾ ਮਲਬੇ ਤੋਂ ਲਾਸ਼ਾਂ ਦੀ ਲਗਾਤਾਰ ਭਾਲ ਕਰ ਰਹੇ ਹਨ।
ਸਰਫਸਾਈਡ: ਫਲੋਰੀਡਾ ਦੇ ਸਰਫਸਾਈਡ ਵਿਚ ਢਹਿ ਢੇੇਰੀ ਹੋਈ ਇਮਾਰਤ ਦੇ ਮਲਬੇ ਚੋਂ ਚਾਰ ਹੋਰ ਲਾਸ਼ਾਂ ਬਰਾਮਦ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਮਿਆਮੀ ਡਾਡੇ ਦੇ ਸਹਾਇਕ ਫਾਇਰ ਪ੍ਰਮੁੱਖ ਰੈਡੀ ਜਾਡਲਾ ਨੇ ਕਿਹਾ ਬਚਾਅ ਕਰਮਚਾਰੀਆਂ ਨੂੰ ਮੰਗਲਵਾਰ ਰਾਤ ਨੂੰ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮਲਬੇ ਤੋਂ ਬਾਕੀ ਗੁੰਮ ਹੋਏ ਲੋਕਾਂ ਦੀ ਭਾਲ ਜਾਰੀ ਹੈ।
ਹਾਦਸੇ ਤੋਂ ਬਾਅਦ 140 ਲੋਕ ਅਜੇ ਵੀ ਲਾਪਤਾ ਹਨ। ਮਿਆਮੀ ਡਾਡੇ ਕਾਉਂਟੀ ਦਫਤਰ ਵਿਖੇ ਐਮਰਜੈਂਸੀ ਸੇਵਾਵਾਂ ਦੇ ਮੁਖੀ ਚਾਰਲਸ ਸਿਰਿਲ ਨੇ ਕਿਹਾ ਕਿ 900 ਬਚਾਅ ਕਰਮਚਾਰੀਆਂ ਨੇ ਮਲਬੇ ਚੋਂ ਲਾਸ਼ਾਂ ਦੀ ਭਾਲ ਕਰ ਰਹੇ ਹਨ।
ਮਿਆਮੀ ਡਾਡੇ ਦੀ ਮੇਅਰ ਡੈਨੀਲਾ ਲੇਵਿਨ ਕਾਵਾ ਨੇ ਕਿਹਾ ਕਿ ਇਮਾਰਤ ਦੇ ਢਹਿ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 16 ਹੋ ਗਈ ਹੈ। ਮੇਅਰ ਨੇ ਕਿਹਾ ਕਿ ਚਾਰ ਵਾਧੂ ਪੀੜਤ ਹੁਣ ਬਰਾਮਦ ਕੀਤੇ ਗਏ ਹਨ, ਜਿਸ ਨਾਲ ਮੌਤ ਦੀ ਗਿਣਤੀ 16 ਹੋ ਗਈ ਹੈ।
ਪਿਛਲੇ ਵੀਰਵਾਰ ਫਲੋਰੀਡਾ ਦੇ ਸਰਫਸਾਈਡ ਵਿਚ ਇੱਕ ਰਿਹਾਇਸ਼ੀ ਇਮਾਰਤ ਅੰਸ਼ਕ ਤੌਰ 'ਤੇ ਢਹਿ ਜਾਣ ਕਾਰਨ ਘੱਟੋ ਘੱਟ 12 ਲੋਕਾਂ ਦੀ ਮੌਤ ਹੋਈ ਸੀ। ਜਿਸ ਵਿੱਚ ਹੁਣ ਚਾਰ ਹੋਰ ਲਾਸ਼ਾਂ ਦੀ ਖੋਜ ਹੋਣ ਕਾਰਨ ਮੌਤ ਦੀ ਗਿਣਤੀ 16 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ:Punjab Congress: ਹਾਈ ਕਮਾਨ ਨੂੰ ਮਿਲੇ ਨਵਜੋਤ ਸਿੰਘ ਸਿੱਧੂ, ਤਾਂ ਕੈਪਟਨ ਨੇ ਸ਼ੁਰੂ ਕੀਤੀ 'ਲੰਚ ਡਿਪਲੋਮੇਸੀ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin