ਤਾਲਿਬਾਨ ਨੇ ਪਹਿਲੀ ਵਾਰ ਅਮਰੀਕਾ 'ਚ ਹੋਏ 9/11 ਹਮਲੇ ਦੀ ਕੀਤੀ ਨਿੰਦਾ, ਅਲਕਾਇਦਾ ਤੋਂ ਵੀ ਕੀਤਾ ਕਿਨਾਰਾ
ਜਿਸ ਅਲਕਾਇਦਾ ਦਾ ਸਰਗਨਾ ਲਾਦੇਨ ਤਾਲਿਬਾਨ ਦੀ ਸ਼ਹਿ 'ਤੇ ਅਫ਼ਗਾਨਿਸਤਾਨ 'ਚ ਲੁਕਿਆ ਸੀ ਓਹੀ ਤਾਲਿਬਾਨ ਹੁਣ ਅਲਕਾਇਦਾ ਨਾਲ ਆਪਣੇ ਰਿਸ਼ਤਿਆਂ 'ਤੇ ਪਰਦਾ ਪਾਉਣ ਲੱਗਾ ਹੈ।
ਕਾਬੁਲ: ਅਮਰੀਕਾ ਤੋਂ 11 ਹਜ਼ਾਰ, 131 ਕਿਲੋਮੀਟਰ ਦੂਰ ਤਾਲਿਬਾਨ ਰਾਜ 'ਚ ਜਿਸ ਹਮਲੇ ਦੀਸਾਜ਼ਿਸ਼ ਰਚੀ ਗਈ, ਉਹੀ ਤਾਲਿਬਾਨ ਸਤੰਬਰ, 2001 ਦੀ 20ਵੀਂ ਬਰਸੀ 'ਤੇ ਅੱਤਵਾਦੀ ਹਮਲੇ ਦੀ ਨਿੰਦਾ ਕਰ ਰਿਹਾ ਹੈ। ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ 'ਚ ਤਾਲਿਬਾਨ ਦੇ ਬੁਲਾਰੇ ਨੇ ਅਲਕਾਇਦਾ ਤੋਂ ਵੀ ਕਿਨਾਰਾ ਕਰ ਲਿਆ।
ਜਿਸ ਅਲਕਾਇਦਾ ਦਾ ਸਰਗਨਾ ਲਾਦੇਨ ਤਾਲਿਬਾਨ ਦੀ ਸ਼ਹਿ 'ਤੇ ਅਫ਼ਗਾਨਿਸਤਾਨ 'ਚ ਲੁਕਿਆ ਸੀ ਓਹੀ ਤਾਲਿਬਾਨ ਹੁਣ ਅਲਕਾਇਦਾ ਨਾਲ ਆਪਣੇ ਰਿਸ਼ਤਿਆਂ 'ਤੇ ਪਰਦਾ ਪਾਉਣ ਲੱਗਾ ਹੈ।
ਤਾਲਿਬਾਨ ਨੇ ਪਹਿਲੀ ਵਾਰ 20 ਸਾਲ ਪਹਿਲਾਂ ਅਮਰੀਕਾ 'ਚ ਹੋਏ 9/11 ਹਮਲੇ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮਾਸੂਮਾਂ ਦਾ ਖੂਨ ਵਹਾਉਣਾ ਗਲਤ ਸੀ। ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ 'ਚ ਤਾਲਿਬਾਨ ਦੇ ਬੁਲਾਰੇ ਤਾਰਿਕ ਗਜਨੀਵਾਲ ਨੇ ਕਿਹਾ ਉਨ੍ਹਾਂ ਦਾ ਅਲਕਾਇਦਾ ਨਾਲ ਕੋਈ ਲੈਣ ਦੇਣ ਨਹੀਂ ਹੈ। ਜਿਹਾਦੇ ਦੇ ਨਾਂਅ 'ਤੇ ਮਾਸੂਮਾਂ ਨੂੰ ਮਾਰਨਾ ਗਲਤ ਸੀ।
ਆਖਿਰ ਖੁਦ ਨੂੰ ਬਦਲਿਆ ਹੋਇਆ ਕਿਉਂ ਦਿਖਾ ਰਿਹਾ ਤਾਲਿਬਾਨ
ਤਾਲਿਬਾਨ ਦੇ ਤਾਜ਼ਾ ਰੁਖ਼ 'ਤੇ ਸਵਾਲ ਉੱਠ ਰਹੇ ਹਨ ਕਿ ਕੀ ਤਾਲਿਬਾਨ ਬਦਲ ਗਿਆ ਹੈ ਜਾਂ ਤਾਲਿਬਾਨ ਬਦਲਣ ਦਾ ਡਰਾਮਾ ਕਰ ਰਿਹਾ ਹੈ। ਫਿਲਹਾਲ ਅਫ਼ਗਾਨਿਸਤਾਨ 'ਚ ਜੋ ਹਾਲਾਤ ਹਨ ਵਜ੍ਹਾ ਦੂਜੀ ਹੀ ਨਜ਼ਰ ਆ ਰਹੀ ਹੈ। ਕਿਉਂਕਿ ਤਾਲਿਬਾਨ ਨੂੰ ਹੁਣ ਵਿਰੋਧੀਆਂ ਦੀਆਂ ਬੰਦੂਕਾਂ ਦੀ ਚੁਣੌਤੀ ਦੀ ਬਜਾਇ ਕੰਗਾਲੀ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਣਾ ਹੈ।
ਅਫ਼ਗਾਨਿਸਤਾਨ ਦੀ ਅਰਥ-ਵਿਵਸਥਾ ਪਹਿਲਾਂ ਤੋਂ ਹੀ ਵਿਦੇਸ਼ੀ ਮਦਦ 'ਤੇ ਟਿਕੀ ਸੀ। GDP ਦਾ 40 ਫੀਸਦ ਹਿੱਸਾ ਵਿਦੇਸ਼ੀ ਮਦਦ ਨਾਲ ਪੂਰਾ ਹੁੰਦਾ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵਿਦੇਸ਼ੀ ਮਦਦ ਰੁਕ ਗਈ ਹੈ।
ਵਿਸ਼ਵ ਬੈਂਕ ਤੇ IMF ਨੇ ਵੀ ਅਫ਼ਗਾਨਿਸਤਾਨ ਦੀ ਸਹਾਇਤਾ ਰਾਸ਼ੀ ਰੋਕ ਦਿੱਤੀ ਹੈ। ਅਮਰੀਕਾ ਨੇ 'ਦ ਅਫ਼ਗਾਨਿਸਤਾਨ ਬੈਂਕ' ਦੀ 9 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਫ੍ਰੀਜ਼ ਕਰ ਦਿੱਤਾ ਹੈ। ਬੈਂਕ ਬੰਦ ਪਏ ਹਨ ਤੇ ਲੋਕ ਨਕਦੀ ਲਈ ਪਰੇਸ਼ਾਨ ਹਨ। ਖਾਣ-ਪੀਣ ਦੇ ਜ਼ਰੂਰੀ ਸਮਾਨ ਦੀ ਕੀਮਤ ਬਹੁਤ ਵਧ ਗਈ ਹੈ।
ਇਸ ਲਈ ਕਿਆਸਰਾਈਆਂ ਹਨ ਕਿ ਦੁਨੀਆ ਤਾਲਿਬਾਨ ਨੂੰ ਮਾਨਤਾ ਦੇ ਦੇਵੇ ਤੇ ਵਿਦੇਸ਼ੀ ਮਦਦ ਫਿਰ ਤੋਂ ਬਹਾਲ ਹੋ ਜਾਵੇ, ਇਸ ਲਈ ਤਾਲਿਬਾਨ ਆਪਣੀ ਛਵੀ ਠੀਕ ਕਰਨ 'ਚ ਜੁੱਟਿਆ ਹੈ। ਆਪਣੇ ਬਿਆਨਾਂ ਜ਼ਰੀਏ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹੁਣ ਉਹ ਬਦਲ ਗਿਆ ਹੈ।
ਇਹ ਮਹਿਜ਼ ਸੰਯੋਗ ਹੈ ਜਾਂ ਤਾਲਿਬਾਨ ਦਾ ਪ੍ਰਯੋਗ। 9/11 ਦੀ 20ਵੀਂ ਬਰਸੀ ਤੇ ਜਦੋਂ ਪੇਂਟਾਗਨ ਚ ਅਮਰੀਕੀ ਝੰਡਾ ਸ਼ੋਕ 'ਚ ਝੁਕਿਆ ਹੋਇਆ ਸੀ ਤਾਂ ਉਸ ਦਿਨ ਤਾਲਿਬਾਨ ਦਾ ਝੰਡਾ ਅਫ਼ਗਾਨਿਸਤਾਨ ਦੇ ਰਾਸ਼ਟਰਪਤੀਭਵਨ 'ਚ ਫਿਰ ਤੋਂ ਫਹਿਰਾ ਦਿੱਤਾ।
ਰੋਟੀ-ਪਾਣੀ ਦੀ ਜੁਗਤ 'ਚ ਜੁੱਟਿਆ ਤਾਲਿਬਾਨ ਰੰਗ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਲਈ ਚੀਨ ਤੇ ਪਾਕਿਸਤਾਨ ਨੂੰ ਛੱਡ ਕੇ ਪੂਰੀ ਦੁਨੀਆ ਅਫ਼ਗਾਨਿਸਤਾਨ ਤੇ ਵੇਟ ਐਂਡ ਵਾਚ ਦੀ ਨੀਤੀ ਅਪਨਾ ਰਹੀ ਹੈ।