Afghanistan Crisis News: ਤਾਲਿਬਾਨ ਨੇ ਅਮਰੀਕੀ ਡਰੋਨ ਹਮਲੇ ਦੀ ਕੀਤੀ ਨਿੰਦਾ, ਕਿਹਾ 'ਸਾਨੂੰ ਸੂਚਿਤ ਕਰਨਾ ਚਾਹੀਦਾ ਸੀ'
ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਐਤਵਾਰ ਨੂੰ ਕਾਬੁਲ ਵਿੱਚ ਇੱਕ ਸ਼ੱਕੀ ਆਤਮਘਾਤੀ ਹਮਲਾਵਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਾਲ ਹੀ ਵਿੱਚ ਹੋਏ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ।
ਨਵੀਂ ਦਿੱਲੀ: ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਐਤਵਾਰ ਨੂੰ ਕਾਬੁਲ ਵਿੱਚ ਇੱਕ ਸ਼ੱਕੀ ਆਤਮਘਾਤੀ ਹਮਲਾਵਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਾਲ ਹੀ ਵਿੱਚ ਹੋਏ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। ਉਸ ਨੇ ਕਿਹਾ ਕਿ ਆਦੇਸ਼ ਦੇਣ ਤੋਂ ਪਹਿਲਾਂ ਸੰਯੁਕਤ ਰਾਜ ਨੂੰ ਤਾਲਿਬਾਨ ਨੂੰ ਸੂਚਿਤ ਕਰਨ ਚਾਹੀਦਾ ਸੀ।ਇਸ ਹਮਲੇ ਵਿੱਚ ਆਮ ਨਾਗਰਿਕ ਮਾਰੇ ਗਏ ਸੀ।
ਸੋਮਵਾਰ ਨੂੰ ਚੀਨ ਦੇ ਸਰਕਾਰੀ ਟੈਲੀਵਿਜ਼ਨ ਸੀਜੀਟੀਐਨ ਨੂੰ ਦਿੱਤੇ ਇੱਕ ਲਿਖਤੀ ਜਵਾਬ ਵਿੱਚ, ਤਾਲਿਬਾਨ ਦੇ ਬੁਲਾਰੇ ਨੇ ਵਿਦੇਸ਼ੀ ਧਰਤੀ 'ਤੇ ਅਮਰੀਕੀ ਕਾਰਵਾਈ ਨੂੰ ਗੈਰਕਨੂੰਨੀ ਦੱਸਿਆ ਅਤੇ ਕਿਹਾ, "ਜੇ ਅਫਗਾਨਿਸਤਾਨ ਵਿੱਚ ਕੋਈ ਸੰਭਾਵਿਤ ਖਤਰਾ ਸੀ, ਤਾਂ ਇਸ ਦੀ ਸੂਚਨਾ ਸਾਨੂੰ ਦਿੱਤੀ ਜਾਣੀ ਚਾਹੀਦੀ ਸੀ, ਨਾ ਕਿ ਮਨਮਾਨੇ ਹਮਲੇ ਦੀ। ਜਿਸ ਕਾਰਨ ਆਮ ਨਾਗਰਿਕਾਂ ਦੀ ਜਾਨ ਗਈ ਹੈ। ”
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਵਿਸਫੋਟਕਾਂ ਨਾਲ ਭਰੀ ਕਾਰ ਨੂੰ ਤਬਾਹ ਕਰਨ ਵਾਲੇ ਡਰੋਨ ਹਮਲੇ ਵਿੱਚ ਤਿੰਨ ਬੱਚਿਆਂ ਸਮੇਤ ਘੱਟੋ ਘੱਟ ਸੱਤ ਨਾਗਰਿਕ ਮਾਰੇ ਗਏ।
ਇਸ ਦੌਰਾਨ, ਹਵਾਈ ਹਮਲੇ ਦਾ ਬਚਾਅ ਕਰਦੇ ਹੋਏ, ਪੈਂਟਾਗਨ ਅਧਿਕਾਰੀਆਂ ਨੇ ਕਿਹਾ ਕਿ ਆਤਮਘਾਤੀ ਕਾਰ ਬੰਬਾਰ ਆਈਐਸਆਈਐਸ-ਕੇ ਦੀ ਤਰਫੋਂ ਕਾਬੁਲ ਹਵਾਈ ਅੱਡੇ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ।
ਰਾਇਟਰਸ ਨੇ ਯੂਐਸ ਸੈਂਟਰਲ ਕਮਾਂਡ ਦੇ ਹਵਾਲੇ ਨਾਲ ਕਿਹਾ, “ਅਸੀਂ ਜਾਣਦੇ ਹਾਂ ਕਿ ਵਾਹਨ ਦੇ ਨਸ਼ਟ ਹੋਣ ਦੇ ਬਾਅਦ ਕਾਫ਼ੀ ਅਤੇ ਸ਼ਕਤੀਸ਼ਾਲੀ ਵਿਸਫੋਟ ਹੋਏ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਅੰਦਰ ਵੱਡੀ ਮਾਤਰਾ ਵਿੱਚ ਵਿਸਫੋਟਕ ਸਮਗਰੀ ਹੈ ਜਿਸ ਨਾਲ ਹੋਰ ਜਾਨੀ ਨੁਕਸਾਨ ਹੋ ਸਕਦਾ ਹੈ।
ਆਈਐਸਆਈਐਸ-ਕੇ ਇਸਲਾਮਿਕ ਸਟੇਟ ਦਾ ਇੱਕ ਸਥਾਨਕ ਸਹਿਯੋਗੀ ਹੈ ਜੋ ਪੱਛਮ ਅਤੇ ਤਾਲਿਬਾਨ ਦੋਵਾਂ ਦਾ ਦੁਸ਼ਮਣ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕੀ ਸੈਨਿਕ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਤੋਂ ਵਾਪਸੀ ਦੇ ਅੰਤਮ ਪੜਾਵਾਂ ਦੇ ਵਿਚਕਾਰ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :