ਫੌਜੀ ਜਹਾਜ਼ 'ਤੇ ਪੀਂਘ ਪਾਕੇ ਝੂਟਦੇ ਤਾਲਿਬਾਨੀ ਲੜਾਕੇ, ਵੀਡੀਓ ਵਾਇਰਲ
ਵਾਇਰਲ ਵੀਡੀਓ 'ਚ ਤਾਲਿਬਾਨ ਦੇ ਲੜਾਕਿਆਂ ਨੂੰ ਪੀਂਘ ਝੂਟਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਨਵੀਂ ਦਿੱਲੀ: ਅਫ਼ਗਾਨਿਸਤਾਨ 'ਚ ਤਾਲਿਬਾਨੀ ਦੇ ਕਬਜ਼ੇ ਤੋਂ ਬਾਅਦ ਕਈ ਤਰ੍ਹਾਂ ਦੇ ਵੀਡੀਓਜ਼ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤਾਲਿਬਾਨੀ ਲੜਾਕੇ ਖੂਬ ਮੌਜ ਮਸਤੀ ਕਰਦੇ ਦਿਖਾਈ ਦਿੰਦੇ ਹਨ। ਅਜਿਹਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਤਾਲਿਬਾਨ ਦੇ ਲੜਾਕੇ ਫੌਜੀ ਜਹਾਜ਼ ਨਾਲ ਪੀਂਘ ਪਾਕੇ ਝੂਟੇ ਲੈ ਰਹੇ ਹਨ।
ਵੀਡੀਓ ਵਾਇਰਲ
31 ਅਗਸਤ ਨੂੰ ਅਮਰੀਕਾ ਦੇ ਅਫ਼ਗਾਨਿਸਤਾਨ 'ਚੋਂ ਜਾਣ ਮਗਰੋਂ ਤਾਲਿਬਾਨ ਨੇ ਉੱਥੇ ਆਜ਼ਾਦੀ ਦਾ ਐਲਾਨ ਕੀਤਾ। ਉਸ ਤੋਂ ਬਾਅਦ ਉੱਥੇ ਨਵੀਂ ਕਾਰਜਕਾਰੀ ਸਰਕਾਰ ਦਾ ਗਠਨ ਹੋਇਆ। ਹੁਣ ਲੀਡਰ ਸਰਕਾਰ 'ਚ ਜਾ ਰਹੇ ਹਨ ਤਾਂ ਤਾਲਿਬਾਨ ਦੇ ਲੜਾਕੇ ਇਸ ਤਰ੍ਹਾਂ ਮਸਤੀ ਕਰਦੇ ਹਨ। ਵਾਇਰਲ ਵੀਡੀਓ 'ਚ ਤਾਲਿਬਾਨ ਦੇ ਲੜਾਕਿਆਂ ਨੂੰ ਪੀਂਘ ਝੂਟਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
The graveyard of EMPIRES and their WAR MACHINES. Talibans have turned their planes into swings and toys..... pic.twitter.com/GMwlZKeJT2
— Lijian Zhao 赵立坚 (@zlj517) September 9, 2021
ਫੌਜ ਦੇ ਜਹਾਜ਼ 'ਤੇ ਪਾਈ ਪੀਂਘ
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਚੀਨ ਦੇ ਇਕ ਅਧਿਕਾਰੀ ਨੇ ਸ਼ੇਅਰ ਕੀਤਾ ਹੈ। ਵੀਡੀਓ 'ਚ ਤਾਲਿਬਾਨੀ ਲੜਾਕਿਆਂ ਨੇ ਫੌਜ ਦੇ ਜਹਾਜ਼ ਤੇ ਰੱਸੀ ਨਾਲ ਇਕ ਪੀਂਘ ਪਾਈ ਹੋਈ ਹੈ ਤੇ ਉਸ ਤੇ ਝੂਟੇ ਲੈ ਰਹੇ ਹਨ। ਇਕ ਲੜਕਾ ਝੂਲੇ ਤੇ ਬੈਠਾ ਹੈ ਤੇ ਦੂਜਾ ਉਸ ਨੂੰ ਝੂਟੇ ਦੇ ਰਿਹਾ ਹੈ। ਦੱਸ ਦੇਈਏ ਕਿ ਤਾਲਿਬਾਨ ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀ ਅਫ਼ਗਾਨਿਸਤਾਨ 'ਚ ਖੂਬ ਮਸਤੀ ਕਰਦੇ ਦਿਖਾਈ ਦਿੰਦੇ ਹਨ।
ਅਫ਼ਗਾਨਿਸਤਾਨ 'ਚ ਅਫ਼ਗਾਨੀ ਨਾਗਰਿਕਾਂ ਦਾ ਉੱਥੇ ਰਹਿਣਾ ਮੁਸ਼ਕਿਲ ਹੋ ਗਿਆ ਹੈ। ਅਫ਼ਗਾਨਿਸਤਾਨ 'ਚ ਤਾਲਿਬਾਨ ਦੀ ਸਰਕਾਰ ਬਣਦਿਆਂ ਹੀ ਸ਼ਰਿਆ ਕਾਨੂੰਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਨੂੰ ਸਾਰੀਆਂ ਸੁਵਿਧਾਵਾਂ ਵਾਪਸ ਕਰਨੀਆਂ ਪਈਆਂ ਹਨ ਤੇ ਕੋ-ਐਜੂਕੇਸ਼ਨ 'ਤੇ ਪਾਬੰਦੀ ਲਾ ਦਿੱਤੀ ਗਈ ਹੈ।






















