Taliban Government: ਤਾਲਿਬਾਨ ਸਰਕਾਰ ਦੇ ਏਨੇ ਮੈਂਬਰ UNSC ਦੀ ਬਲੈਕ ਲਿਸਟ 'ਚ ਸ਼ਾਮਿਲ, ਦੁਨੀਆਂ ਭਰ 'ਚ ਵਧੀ ਚਿੰਤਾ
ਕੌਮਾਂਤਰੀ ਅੱਤਵਾਦੀ ਐਲਾਨੇ ਸਿਰਾਜੁਦੀਨ ਹੱਕਾਨੀ ਨੂੰ ਕਾਰਜਕਾਰੀ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਉੱਥੇ ਹੀ ਸਿਰਾਜੁਦੀਨ ਹੱਕਾਨੀ ਦੇ ਚਾਚਾ ਖਲੀਲ ਹੱਕਾਨੀ ਨੂੰ ਸ਼ਰਨਾਰਥੀ ਮਾਮਲਿਆਂ ਦਾ ਕਾਰਜਕਾਰੀ ਮੰਤਰੀ ਨਾਮਜ਼ਦ ਕੀਤਾ ਹੈ।
Taliban In Kabul: ਅਫ਼ਗਾਨਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ, ਉਨ੍ਹਾਂ ਦੇ ਦੋ ਉਪ ਪ੍ਰਧਾਨ ਮੰਤਰੀਆਂ ਸਮੇਤ ਤਾਲਿਬਾਨ ਦੀ ਅੰਤਰਿਮ ਸਰਕਾਰ ਦੇ ਘੱਟੋ ਘੱਟ 14 ਮੈਂਬਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਕਾਲੀ ਸੂਚੀ 'ਚ ਹਨ। ਜਿਸ 'ਚ ਅੰਤਰ ਰਾਸ਼ਟਰੀ ਭਾਈਚਾਰੇ ਦੀ ਚਿੰਤਾ ਵਧ ਗਈ ਹੈ।
ਕੌਮਾਂਤਰੀ ਅੱਤਵਾਦੀ ਐਲਾਨੇ ਸਿਰਾਜੁਦੀਨ ਹੱਕਾਨੀ ਨੂੰ ਕਾਰਜਕਾਰੀ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਉੱਥੇ ਹੀ ਸਿਰਾਜੁਦੀਨ ਹੱਕਾਨੀ ਦੇ ਚਾਚਾ ਖਲੀਲ ਹੱਕਾਨੀ ਨੂੰ ਸ਼ਰਨਾਰਥੀ ਮਾਮਲਿਆਂ ਦਾ ਕਾਰਜਕਾਰੀ ਮੰਤਰੀ ਨਾਮਜ਼ਦ ਕੀਤਾ ਹੈ। ਸਿਰਾਜੁਦੀਨ ਦੇ ਸਿਰ 'ਤੇ ਇਕ ਕਰੋੜ ਅਮਰੀਕੀ ਡਾਲਰ ਦਾ ਇਨਾਮ ਐਲਾਨਿਆ ਹੋਇਆ ਹੈ।
ਕਾਰਜਕਾਰੀ ਰੱਖਿਆ ਮੰਤਰੀ ਮੱਲਾ ਯਾਕੂਬ, ਕਾਰਜਕਾਰੀ ਵਿਦੇਸ਼ ਮੰਤਰੀ ਮੁੱਲਾ ਅਮੀਰ ਖਾਨ ਮੁੱਤਾਕੀ, ਉਪਵਿਦੇਸ਼ ਮੰਤਰੀ ਸ਼ੇਰ ਮੋਹੰਮਦ ਅੱਬਾਸ ਸਟੇਨਿਕਜਈ ਵੀ ਸੰਯੁਕਤ ਰਾਸ਼ਟਰ ਪਰਿਸ਼ਦ 1988 ਪਾਬੰਦੀ ਕਮੇਟੀ ਦੇ ਤਹਿਤ ਸੂਚੀਬੱਧ ਹੈ। ਇਸ ਨੂੰ ਤਾਲਿਬਾਨ ਪਾਬੰਦੀ ਕਮੇਟੀ ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਹੈ। ਬੀਬੀਸੀ ਉਰਦੂ ਨੇ ਖ਼ਬਰ ਦਿੱਤੀ ਤਾਲਿਬਾਨ ਦੀ ਅੰਤਰਿਮ ਸਰਕਾਰ ਦੇ ਘੱਟੋ ਘੱਟ 14 ਮੈਂਬਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਕਾਲੀ ਸੂਚੀ 'ਚ ਹਨ।
ਅਫ਼ਗਾਨਿਸਤਾਨ ਦੇ 33 ਮੈਂਬਰੀ ਮੰਤਰੀਮੰਡਲ 'ਚ ਚਾਰ ਲੀਡਰ ਅਜਿਹੇ ਸ਼ਾਮਲ ਹਨ ਜੋ ਤਾਲਿਬਾਨ ਫਾਈਵ 'ਚ ਸ਼ਾਮਿਲ ਸਨ। ਉਨ੍ਹਾਂ ਗੁਆਂਤਾਨਾਮੋ ਜੇਲ੍ਹ 'ਚ ਰੱਖਿਆ ਗਿਆ ਸੀ। ਉਨ੍ਹਾਂ ਮੁੱਲਾ ਮੁਹੰਮਦ ਫਾਜਿਲ (ਉੱਪ ਰੱਖਿਆ ਮੰਤਰੀ), ਖੈਰਉਲਾਹ ਖੈਰੱਖਾ (ਸੂਚਨਾ ਤੇ ਸੰਸਕ੍ਰਿਤੀ ਮੰਤਰੀ), ਮੁੱਲਾ ਨੂਰਉਲਾਹ ਨੂਰੀ (ਸੀਮਾ ਤੇ ਜਨਜਾਤੀ ਮੰਤਰੀ) ਤੇ ਮੁੱਲਾ ਅਬਦੁਲ ਹਕ ਵਾਸਿਕ (ਖੁਫੀਆ ਨਿਰਦੇਸ਼ਕ) ਸ਼ਾਮਿਲ ਹੈ।
ਇਸ ਸਮੂਹ ਦੇ ਪੰਜਵੇਂ ਮੈਂਬਰ ਮੋਹੰਮਦ ਨਬੀ ਓਮਰੀ ਨੂੰ ਹਾਲ 'ਚ ਪੂਰਬੀ ਖੋਸਤ ਪ੍ਰਾਂਤ ਦਾ ਗਵਰਨਰ ਨਿਯੁਕਤ ਕੀਤਾ ਗਿਆ। ਤਾਲਿਬਾਨ ਫਾਈਵ ਲੀਡਰਾਂ ਨੂੰ 2014 'ਚ ਓਬਾਮਾ ਪ੍ਰਸ਼ਾਸਨ ਨੇ ਰਿਹਾਅ ਕੀਤਾ ਸੀ। ਫਾਜਿਲ ਤੇ ਨੂਰੀ ਤੇ 1998 ਚ ਸ਼ਿਆ ਹਜਾਰਾ, ਤਾਜਿਕ ਤੇ ਉਜਬੇਕ ਭਾਈਚਾਰਿਆਂ ਨੇ ਕਤਲੇਆਮ ਦਾ ਹੁਕਮ ਦੇਣ ਦੇ ਇਲਜ਼ਾਮ ਹਨ।
ਤਾਲਿਬਾਨ ਨੇ ਇਕ ਅਜਿਹੀ ਮਿਲੀ ਜੁਲੀ ਸਰਕਾਰ ਦਾ ਵਾਅਦਾ ਕੀਤਾ ਸੀ ਜੋ ਅਫ਼ਗਾਨਿਸਤਾਨ ਦੀ ਜਟਿਲ ਜਾਤੀ ਦੀ ਸੰਰਚਨਾ ਦੀ ਸ਼ੁਰੂਆਤ ਹੋਵੇ। ਪਰ ਮੰਤਰੀਮੰਡਲ 'ਚ ਕੋਈ ਹਜਾਰਾ ਮੈਂਬਰ ਨਹੀਂ ਹੈ। ਮੰਗਲਵਾਰ ਐਲਾਨੇ ਗਏ ਸਾਰੇ ਮੰਤਰੀ ਪਹਿਲਾਂ ਤੋਂ ਹੀ ਸਥਾਪਿਤ ਤਾਲਿਬਾਨ ਲੀਡਰ ਹਨ। ਜਿੰਨ੍ਹਾਂ ਨੇ 2001 ਤੋਂ ਅਮਰੀਕੀ ਨੀਤ ਗਠਜੋੜ ਫੌਜ ਦੇ ਵਿਰੁੱਧ ਲੜਾਈ ਲੜੀ। ਅੰਤਰਿਮ ਮੰਤਰੀਮੰਡਲ 'ਚ ਕਿਸੇ ਮਹਿਲਾ ਨੂੰ ਵੀ ਥਾਂ ਨਹੀਂ ਮਿਲੀ।
ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਨੂੰ ਸੰਯੁਕਤ ਰਾਸ਼ਟਰ ਪਾਬੰਦੀ ਰਿਪੋਰਟ 'ਚ ਤਾਲਿਬਾਨ ਦੇ ਸੰਸਥਾਪਕ ਮੁੱਲਾ ਓਮਰ ਦਾ ਕਰੀਬੀ ਦੱਸਿਆ ਗਿਆ ਹੈ। ਉਹ ਫਿਲਹਾਲ ਫੈਸਲਾ ਲੈਣ ਵਾਲੇ ਸ਼ਕਤੀਸ਼ਾਲੀ ਰਹਬਰੀ ਸੂਰਾ ਦੇ ਮੁਖੀ ਹਨ। ਦੋਵੇਂ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਤੇ ਮੌਲਵੀ ਅਬਦੁਲ ਸਲਾਕ ਹਨਾਫੀ ਵੀ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ 'ਚ ਹਨ ਤੇ ਉਨ੍ਹਾਂ ਤੇ ਮਾਦਕ ਪਦਾਰਥਾਂ ਦੀ ਤਸਕਰੀ 'ਚ ਸ਼ਾਮਿਲ ਰਹਿਣ ਦਾ ਇਲਜ਼ਾਮ ਹੈ।
ਅੰਤਰਿਮ ਸਰਕਾਰ ਦਾ ਐਲਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਇਂਟਰ ਸਰਵਿਸਜ਼ ਇੰਟੈਲੀਜੈਂਸ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਹਮੀਦ ਦੀ ਪਿਛਲੇ ਹਫ਼ਤੇ ਦੀ ਅਣਐਲਾਨੀ ਯਾਤਰਾ ਤੋਂ ਬਾਅਦ ਕੀਤੀ ਗਈ ਹੈ। ਹੱਕਾਨੀ ਨੈੱਟਵਰਕ ਦੇ ਸਿਖਰਲੇ ਲੀਡਰਾਂ ਜਿੰਨ੍ਹਾਂ ਬਾਰੇ ਇਹ ਸਮਝਿਆ ਜਾਂਦਾ ਹੈ। ਉਨ੍ਹਾਂ ਦੇ ਆਈਐਸਆਈ ਨਾਲ ਸਬੰਧ ਹੈ, ਨੂੰ ਸ਼ਾਮਿਲ ਕਰਨਾ ਪਾਕਿਸਤਾਨ ਖਾਸਕਰ ਉਸ ਦੀ ਖੁਫੀਆ ਏਜੰਸੀ ਦਾ ਤਾਲਿਬਾਨ 'ਤੇ ਪ੍ਰਭਾਵ ਦਾ ਸੰਕੇਤ ਹੈ।