Taliban Government Update: ਅਫ਼ਗਾਨਿਸਤਾਨ 'ਚ ਲਾਗੂ ਹੋਵੇਗਾ 'ਸ਼ਰਿਆ ਕਾਨੂੰਨ', ਤਾਲਿਬਾਨ ਦੇ ਵੱਡੇ ਲੀਡਰ ਦਾ ਹੁਕਮ
ਅਖੁੰਦਜਾ ਨੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਕਿਹਾ ਕਿ ਨਵੀਂ ਅਗਵਾਈ ਸ਼ਾਂਤੀ ਸਮ੍ਰਿੱਧੀ ਤੇ ਵਿਕਾਸ ਨੂੰ ਯਕੀਨੀ ਬਣਾਵੇਗੀ। ਉਨ੍ਹਾਂ ਕਿਹਾ ਲੋਕਾਂ ਨੂੰ ਦੇਸ਼ ਛੱਡ ਕੇ ਨਹੀਂ ਜਾਣਾ ਚਾਹੀਦਾ।
Taliban Government Update: ਇਰਾਨ ਦੀ ਤਰਜ 'ਤੇ ਨਿਯੁਕਤ ਕੀਤੇ ਗਏ ਅਫ਼ਗਾਨਿਸਤਾਨ ਦੇ ਸਰਵਉੱਚ ਲੀਡਰ ਨੇ ਮੰਗਲਵਾਰ ਨਵੀਂ ਬਣੀ ਸਰਕਾਰ ਨੂੰ ਆਪਣੇ ਪਹਿਲੇ ਹੀ ਸੰਦੇਸ਼ 'ਚ ਸ਼ਰਿਆ ਕਾਨੂੰਨ ਲਾਗੂ ਕਰਨ ਲਈ ਕਿਹਾ ਹੈ। ਹਿਬਾਇਤੁੱਲਾਹ ਅਖੁੰਦਜਾ ਜੋ ਪਹਿਲਾਂ ਕਦੇ ਜਨਤਕ ਤੌਰ 'ਤੇ ਨਹੀਂ ਦੇਖੇ ਗਏ, ਉਨ੍ਹਾਂ ਵੱਲੋਂ ਜਾਰੀ ਇਕ ਅੰਗਰੇਜ਼ੀ ਰਿਲੀਜ਼ 'ਚ ਕਿਹਾ ਗਿਆ- 'ਮੈਂ ਦੇਸ਼ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਇਸਲਾਮਿਕ ਨਿਯਮਾਂ ਤੇ ਸ਼ਰੀਆ ਕਾਨੂੰਨ ਲਾਗੂ ਕਰਨ ਲਈ ਸਖ਼ਤ ਮਿਹਨਤ ਕੀਤੀ ਜਾਵੇਗੀ।'
ਅਖੁੰਦਜਾ ਨੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਕਿਹਾ ਕਿ ਨਵੀਂ ਅਗਵਾਈ ਸ਼ਾਂਤੀ ਸਮ੍ਰਿੱਧੀ ਤੇ ਵਿਕਾਸ ਨੂੰ ਯਕੀਨੀ ਬਣਾਵੇਗੀ। ਉਨ੍ਹਾਂ ਕਿਹਾ ਲੋਕਾਂ ਨੂੰ ਦੇਸ਼ ਛੱਡ ਕੇ ਨਹੀਂ ਜਾਣਾ ਚਾਹੀਦਾ। ਅਫ਼ਗਾਨਿਸਤਾਨ ਦੇ ਸਰਵਉੱਚ ਲੀਡਰ ਨੇ ਕਿਹਾ ਕਿ ਇਸਲਾਮਿਕ ਅਮੀਰਾਤ ਤੋਂ ਕਿਸੇ ਨੂੰ ਸਮੱਸਿਆ ਨਹੀਂ ਹੋਣੀ ਚਾਹੀਦੀ।
#BREAKING Taliban to announce first members of new Afghanistan government Tuesday night: official pic.twitter.com/BRZxG23wK3
— AFP News Agency (@AFP) September 7, 2021
ਉਨ੍ਹਾਂ ਕਿਹਾ, 'ਸਾਰੇ ਵਿਵਸਥਾ ਤੇ ਅਫ਼ਗਾਨਿਸਤਾਨ ਨੂੰ ਮਜਬੂਤ ਕਰਨ 'ਚ ਹਿੱਸਾ ਲੈਣਗੇ ਤੇ ਇਸ ਤਰ੍ਹਾਂ ਅਸੀਂ ਆਪਣੇ ਯੁੱਧਗ੍ਰਸਤ ਦੇਸ਼ ਦਾ ਮੁੜ ਨਿਰਮਾਣ ਕਰਾਂਗੇ।' ਅਖੁੰਦਜਾਦਾ ਦੀ ਜਨਤਕ ਪ੍ਰੋਫਾਇਲ ਕਾਫੀ ਹੱਦ ਤਕ ਇਸਲਾਮੀ ਛੁੱਟੀਆਂ ਦੌਰਾਨ ਸੰਦੇਸ਼ ਜਾਰੀ ਹੋਣ ਤਕ ਸੀਮਿਤ ਰਹੀ ਹੈ। ਪਰ ਸਮੂਹ ਨੇ ਅਫ਼ਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਉਸ ਦੇ ਟਿਕਾਣੇ 'ਤੇ ਕੁਝ ਰੌਸ਼ਨੀ ਪਾਈ ਹੈ।
ਅਫ਼ਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦੀ ਨੇ ਕਿਹਾ- 'ਉਹ ਕੰਧਾਰ 'ਚ ਮੌਜੂਦ ਹੈ।' ਇਕ ਹੋਰ ਬੁਲਾਰੇ ਨੇ ਕਿਹਾ ਕਿ ਛੇਤੀ ਹੀ ਅਖੁੰਦਜਾ ਜਨਤਕ ਤੌਰ 'ਤੇ ਸਾਹਮਣੇ ਆਉਣਗੇ।
ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਮੰਗਲਵਾਰ ਅਫ਼ਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਦੇ ਮੰਤਰੀਮੰਡਲ ਦਾ ਐਲਾਨ ਕਰਦਿਆਂ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਮੰਤਰੀ ਮੰਡਲ 'ਚ ਅਮਰੀਕਾ ਨਾਲ ਗਠਜੋੜ ਤੇ ਤਤਕਾਲੀ ਅਫ਼ਗਾਨ ਸਰਕਾਰ ਦੇ ਸਹਿਯੋਗੀਆਂ ਖਿਲਾਫ 20 ਸਾਲ ਤਕ ਚੱਲੀ ਜੰਗ 'ਚ ਦਬਦਬਾ ਰੱਖਣ ਵਾਲੀਆਂ ਤਾਲਿਬਾਨ ਦੀਆਂ ਸਿਖਰਲੀਆਂ ਹਸਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ 'ਚ ਕੌਮਾਂਤਰੀ ਪੱਧਰ ਤੇ ਅੱਤਵਾਦੀ ਐਲਾਨੇ ਗਏ ਹਕਾਨੀ ਨੈੱਟਵਰਕ ਦੇ ਇਕ ਲੀਡਰ ਨੂੰ ਗ੍ਰਹਿਮੰਤਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ।