ਇਸਲਾਮਾਬਾਦ: ਪਾਕਿਸਤਾਨ ਦੇ ਫੈਡਰਲ ਬੋਰਡ ਆਫ਼ ਰੈਵੀਨਿਊ (ਐਫਬੀਆਰ) ਨੇ ਇੱਕ ਵਪਾਰੀ 'ਤੇ ਸ਼ੁਰੂਆਤੀ ਜਾਂਚ ਮੁਕੰਮਲ ਕਰ ਲਈ ਹੈ ਜਿਸਨੇ ਕਥਿਤ ਤੌਰ 'ਤੇ ਪੰਜਾਬ ਸੂਬੇ ਵਿਚ ਹੋਏ ਆਪਣੀ ਧੀ ਦੇ ਵਿਆਹ ਵਿਚ 200 ਕਰੋੜ ਪਾਕਿਸਤਾਨੀ ਰੁਪਏ ਖ਼ਰਚ ਕੀਤੇ ਸੀ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਸ਼ੁੱਕਰਵਾਰ ਨੂੰ ਐਫਬੀਆਰ ਨੇ ਕਾਰੋਬਾਰੀ ਨੂੰ ਆਪਣੀ ਆਮਦਨ ਦੇ ਸਰੋਤ ਦੇ ਨਾਲ-ਨਾਲ ਉਸ ਦੇ ਬਗੈਰ ਭੁਗਤਾਨ ਕੀਤੇ ਅਤੇ ਅਦਾ ਕੀਤੇ ਟੈਕਸਾਂ ਬਾਰੇ ਵਿਸਥਾਰਪੂਰਵਕ ਵੇਰਵਾ ਪੇਸ਼ ਕਰਨ ਲਈ ਕਿਹਾ ਗਿਆ ਹੈ। ਜੇ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਥਾਨਕ ਮੀਡੀਆ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮਾਸਟਰ ਟਾਇਲਾਂ ਦੇ ਨਾਂ ‘ਤੇ ਇਹ ਵਿਅਕਤੀ ਟਾਇਲਾਂ ਦਾ ਕਾਰੋਬਾਰ ਕਰਦਾ ਹੈ, ਜਿਸਨੇ ਲਾਹੌਰ ਵਿੱਚ ਇੱਕ ਆਲੀਸ਼ਾਨ ਕੰਟਰੀ ਕਲੱਬ ਵਿੱਚ 1.5 ਕਰੋੜ ਰੁਪਏ ਖ਼ਰਚ ਕੀਤੇ ਸੀ। ਵਿਅਕਤੀ ਨੇ ਵਿਆਹ ਦੇ ਸਾਰੇ ਰਸਮਾਂ ਲਈ ਇਸ ਨੂੰ 120 ਦਿਨਾਂ ਲਈ ਬੁੱਕ ਕੀਤਾ ਸੀ।

ਪਾਕਿਸਤਾਨ ਨੇ ਰਾਜ ਕਪੂਰ ਦੀ ਹਵੇਲੀ ਨੂੰ ਬਣਾਇਆ ਅਜਾਇਬ ਘਰ, ਹੁਣ ਬਾਰੀ ਦਿਲੀਪ ਕੁਮਾਰ ਦੇ ਘਰ ਦੀ

ਇਸ ਦੇ ਨਾਲ ਹੀ ਰਿਪੋਰਟ ‘ਚ ਕਿਹਾ ਗਿਆ ਕਿ ਇੱਕ ਪ੍ਰੋਗਰਾਮ ਪ੍ਰਬੰਧਨ ਨੂੰ ਵਿਆਹ ਦੀਆਂ ਤਿਆਰੀਆਂ ਲਈ ਦੋ ਕਰੋੜ ਰੁਪਏ ਦਿੱਤੇ ਗਏ। ਬਰਾਬਰ ਪੈਸੇ ਦੀ ਸਜਾਵਟ ਅਤੇ ਫੁੱਲਾਂ ਵਿਚ ਨਿਵੇਸ਼ ਕੀਤਾ ਗਿਆ। ਆਤਿਸ਼ਬਾਜ਼ੀ ਵਿਚ ਵੀ ਇੱਕ ਕਰੋੜ ਅਤੇ ਫੋਟੋਗ੍ਰਾਫੀ ਵਿਚ 95 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਸੀ।

ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਦੇਸ਼ ਦੀ ਇੱਕ ਮਸ਼ਹੂਰ ਗਾਇਕੀ ਨੂੰ ਡੇਢ ਕਰੋੜ ਪਾਕਿ ਰੁਪਿਆ ਦੇ ਕੇ ਸਮਾਰੋਹ ਵਿਚ ਗਾਉਣ ਲਈ ਬੁਲਾਇਆ ਗਿਆ ਸੀ, ਬਾਕੀ ਖਰਚ ਗਹਿਣਿਆਂ, ਖਾਣੇ, ਤੋਹਫ਼ੇ, ਕਪੜੇ ਅਤੇ ਹੋਰ ਚੀਜ਼ਾਂ ‘ਤੇ ਹੋਏ।

Lucky Ali: ਫਿਰ ਛਾਇਆ ਲੱਕੀ ਅਲੀ ਦੀ ਆਵਾਜ਼ ਦਾ ਜਾਦੂ, ‘ਓ ਸਨਮ’ ਦਾ ਅਲਪਲੱਗਡ ਵਰਜਨ ਨੇ ਜਿੱਤਿਆ ਲੋਕਾਂ ਦਾ ਦਿਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904