ਪੜਚੋਲ ਕਰੋ
(Source: ECI/ABP News)
ਚੋਰਾਂ ਦਾ ਨਵਾਂ ਜੁਗਾੜ! ਕਰੇਨ ਨਾਲ ਉਡਾਇਆ ਏਟੀਐਮ, ਪੁਲਿਸ ਵੱਲੋਂ ਫੁਟੇਜ਼ ਜਾਰੀ
ਪੁਲਿਸ ਨੇ ਹਾਲ ਹੀ ‘ਚ ਘਟਨਾ ਨਾਲ ਜੁੜੀ ਵੀਡੀਓ ਜਾਰੀ ਕੀਤੀ ਹੈ। ਇਸ ਵਿੱਚ ਮੂੰਹ ਢੱਕੇ ਚੋਰਾਂ ਨੂੰ ਕਰੇਨ ਦੀ ਮਦਦ ਨਾਲ ਏਟੀਐਮ ਉਡਾਉਂਦੇ ਦੇਖਿਆ ਜਾ ਸਕਦਾ ਹੈ।
![ਚੋਰਾਂ ਦਾ ਨਵਾਂ ਜੁਗਾੜ! ਕਰੇਨ ਨਾਲ ਉਡਾਇਆ ਏਟੀਐਮ, ਪੁਲਿਸ ਵੱਲੋਂ ਫੁਟੇਜ਼ ਜਾਰੀ Thieves use excavator to steal ATM in Northern Ireland, video shows ਚੋਰਾਂ ਦਾ ਨਵਾਂ ਜੁਗਾੜ! ਕਰੇਨ ਨਾਲ ਉਡਾਇਆ ਏਟੀਐਮ, ਪੁਲਿਸ ਵੱਲੋਂ ਫੁਟੇਜ਼ ਜਾਰੀ](https://static.abplive.com/wp-content/uploads/sites/5/2019/04/11131221/crane-atm-thft.jpg?impolicy=abp_cdn&imwidth=1200&height=675)
ਡਬਲਿਨ: ਉੱਤਰੀ ਆਇਰਲੈਂਡ ਵਿੱਚ ਚੋਰਾਂ ਦੇ ਗਰੋਹ ਨੇ ਏਟੀਐਮ ਚੋਰੀ ਕਰਨ ਲਈ ਕਰੇਨ ਦਾ ਸਹਾਰਾ ਲਿਆ। ਪੁਲਿਸ ਨੇ ਹਾਲ ਹੀ ‘ਚ ਘਟਨਾ ਨਾਲ ਜੁੜੀ ਵੀਡੀਓ ਜਾਰੀ ਕੀਤੀ ਹੈ। ਇਸ ਵਿੱਚ ਮੂੰਹ ਢੱਕੇ ਚੋਰਾਂ ਨੂੰ ਕਰੇਨ ਦੀ ਮਦਦ ਨਾਲ ਏਟੀਐਮ ਉਡਾਉਂਦੇ ਦੇਖਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਘਟਨਾ ਕਾਉਂਟੀ ਲੰਦਨਡੇਰੀ ਸਥਿਤ ਦੁਕਾਨ ਦੇ ਬਾਹਰ ਦੀ ਹੈ।
ਚੋਰਾਂ ਨੇ ਏਟੀਐਮ ਕੱਢਣ ਲਈ ਸਭ ਤੋਂ ਪਹਿਲ਼ਾਂ ਇਮਾਰਤ ਦੀ ਛੱਤ ਤੇ ਕੰਧਾਂ ਨੂੰ ਕਰੇਨ ਨਾਲ ਤੋੜਿਆ। ਇਸ ਤੋਂ ਬਾਅਦ ਮਸ਼ੀਨ ਨੂੰ ਉੱਡਾ ਲੈ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਪੂਰੀ ਘਟਨਾ ਮਹਿਜ਼ ਚਾਰ ਮਿੰਟ ਚੱਲੀ। ਚੋਰਾਂ ਨੇ ਕਰੇਨ ਵੀ ਘਟਨਾ ਵਾਲੀ ਥਾਂ ਦੇ ਨੇੜੇ ਇੱਕ ਬਿਲਡਿੰਗ ਸਾਈਟ ਤੋਂ ਚੋਰੀ ਕੀਤੀ ਸੀ।
ਇੱਥੇ ਏਟੀਐਮ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਨੇ ਜਾਸੂਸਾਂ ਦੀ ਨਵੀਂ ਟੀਮ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਵੀ ਚੋਰੀ ਦੀਆਂ ਵਾਰਦਾਤਾਂ ‘ਚ ਕੋਈ ਕਮੀ ਨਹੀਂ ਆਈ। 2019 ‘ਚ ਆਇਰਲੈਂਡ ‘ਚ ਏਟੀਐਮ ਚੋਰੀ ਦੀਆਂ ਅੱਠ ਘਟਨਾਵਾਂ ਹੋਈਆਂ।
![ਚੋਰਾਂ ਦਾ ਨਵਾਂ ਜੁਗਾੜ! ਕਰੇਨ ਨਾਲ ਉਡਾਇਆ ਏਟੀਐਮ, ਪੁਲਿਸ ਵੱਲੋਂ ਫੁਟੇਜ਼ ਜਾਰੀ](https://static.abplive.com/wp-content/uploads/sites/5/2019/04/11131215/crane-atm-thft-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)