ਪੜਚੋਲ ਕਰੋ
Advertisement
ਬੱਚੇ ਸਵਾਉਣ ਮਗਰੋਂ ਇਹ ਖੇਡਾਂ ਖੇਡਦੇ ਕੈਨੇਡਾ ਦੇ ਲੀਡਰ ਟਿਮ ਉੱਪਲ, ਦੇਖੋ ਵੀਡੀਓ..!
ਚੰਡੀਗੜ੍ਹ: ਕੈਨੇਡਾ ਦੇ ਸਾਬਕਾ ਸੰਸਦ ਮੈਂਬਰ ਤੇ ਸਰਗਰਮ ਸਿਆਸਤਦਾਨ ਟਿਮ ਉੱਪਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ ਉੱਘੇ ਲੀਡਰ ਉੱਪਲ ਦਾ ਇਹ ਵੀਡੀਓ ਕ੍ਰਿਸਮਿਸ ਤੋਂ ਬਾਅਦ ਦਾ ਹੈ, ਜਿਸ ਵਿੱਚ ਉਹ ਆਪਣੇ ਬੱਚਿਆਂ ਦੇ ਖਿਡਾਉਣਿਆਂ ਨਾਲ ਖੇਡਦੇ ਨਜ਼ਰ ਆ ਰਹੇ ਹਨ।
ਟਿਮ ਨੇ ਆਪਣੇ ਟਵਿੱਟਰ ਖਾਤੇ 'ਤੇ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ ਕਿ, ਹੁਣ ਬੱਚੇ ਸੌਂ ਗਏ ਹਨ ਤੇ ਮੈਂ ਹੁਣ ਉਨ੍ਹਾਂ ਦੇ ਨਵੇਂ ਖਿਡਾਉਣਿਆਂ ਨਾਲ ਖੇਡ ਸਕਦਾ ਹਾਂ। ਵੀਡੀਓ ਦੇਖਣ ਤੋਂ ਜਾਪਦਾ ਹੈ ਕਿ ਕ੍ਰਿਸਮਿਸ ਮੌਕੇ ਟਿਮ ਦਾ ਮਨ ਬੱਚਿਆਂ ਨੂੰ ਤੋਹਫ਼ੇ ਵਜੋਂ ਮਿਲੇ ਖਿਡਾਉਣਿਆਂ ਨਾਲ ਖੇਡਣ ਦਾ ਹੋਵੇਗਾ, ਪਰ ਬੱਚਿਆਂ ਵੱਲੋਂ ਵਿਹਲ ਨਾ ਮਿਲਣ 'ਤੇ ਉਨ੍ਹਾਂ ਦੀ ਰੀਝ ਪੂਰੀ ਨਹੀਂ ਹੋਈ। ਫਿਰ ਜਦ ਬੱਚੇ ਸੌਂ ਗਏ ਤਾਂ ਉਨ੍ਹਾਂ ਨੂੰ ਆਪਣਾ ਚਾਅ ਪੂਰਾ ਕਰਨ ਮੌਕਾ ਮਿਲਿਆ।The kids are finally sleeping so now I can play with their new toys! pic.twitter.com/6taEDmr7E1
— Tim S. Uppal (@TimUppal) December 26, 2018
ਇਹ ਪਹਿਲਾ ਮੌਕਾ ਨਹੀਂ ਹੈ ਕਿ ਟਿਮ ਆਪਣੇ ਚੁਲਬੁਲੇ ਟਵੀਟਸ ਕਰਕੇ ਛਾਏ ਹਨ। ਇਸ ਤੋਂ ਪਹਿਲਾਂ ਵੀ ਉਹ ਸਿਆਸਤ ਤੋਂ ਇਲਾਵਾ ਆਮ ਜ਼ਿੰਦਗੀ ਦੌਰਾਨ ਲੋਕਾਂ ਦੀ ਮਦਦ ਕਰਨ ਬਾਰੇ ਵੀ ਲਿਖਦੇ ਰਹਿੰਦੇ ਹਨ।So I'm at a grocery store and a guy looks at me then turns to his wife and says "oh ya we need naan bread". I'm always happy to help.
— Tim S. Uppal (@TimUppal) December 24, 2014
ਸਿਆਸਤ ਤੋਂ ਪਹਿਲਾਂ ਪੇਸ਼ੇ ਵਜੋਂ ਬੈਂਕ ਮੈਨੇਜਰ ਰਹਿ ਚੁੱਕੇ ਟਿਮ ਉੱਪਲ ਮੂਲ ਰੂਪ ਵਿੱਚ ਪੰਜਾਬੀ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਕਿਰਨ ਤੇ ਤਿੰਨ ਬੱਚੇ, ਧੀ ਕਿਰਪਾ ਉੱਪਲ ਤੇ ਪੁੱਤਰ ਨਿਹਾਲ ਤੇ ਫ਼ੌਜਾ ਉੱਪਲ ਹਨ। ਸਾਲ 2008 ਦੀਆਂ ਚੋਣਾਂ ਵਿੱਚ ਟਿਮ ਉੱਪਲ ਕੈਨੇਡਾ ਦੇ ਐਡਮਿੰਟਨ (ਹਲਕਾ- ਸ਼ੈਰਵੁੱਡ ਪਾਰਕ) ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਸਾਲ 2011 ਵਿੱਚ ਉੱਪਲ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਮੰਤਰੀ ਬਣੇ। ਇਸ ਤੋਂ ਬਾਅਦ 2015 ਦੀਆਂ ਫੈਡਰਲ ਚੋਣਾਂ ਵਿੱਚ ਉਹ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਦੇ ਮੰਤਰੀ ਅਮਰਜੀਤ ਸੋਹੀ ਦੇ ਵਿਰੋਧ ਵਿੱਚ ਐਡਮਿੰਟਨ (ਹਲਕਾ- ਮਿਲ ਵੁੱਡਜ਼) ਤੋਂ ਖੜ੍ਹੇ ਸਨ, ਪਰ ਸਿਰਫ਼ 92 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਅੱਜ ਵੀ ਟਿਮ ਉੱਪਲ ਕੈਨੇਡਾ ਦੀ ਸਿਆਸਤ ਵਿੱਚ ਵੱਡਾ ਨਾਂਅ ਹੈ।From our family to yours, Merry Christmas and Happy Holidays. Also Happy Birthday to my amazing wife Kiran! pic.twitter.com/GsM3M0Unzo
— Tim S. Uppal (@TimUppal) December 25, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement