ਪੜਚੋਲ ਕਰੋ
Advertisement
ਪਾਕਿਸਤਾਨ ‘ਚ ਟਮਾਟਰ ‘ਤੇ ਟ੍ਰੈਜਡੀ, 300 ਰੁਪਏ ਕਿਲੋ ਤਕ ਪਹੁੰਚੀ ਕੀਮਤ
ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਟਮਾਟਰ ਦੀ ਅਸਮਾਨ ਛੂਹਣ ਵਾਲੀ ਕੀਮਤਾਂ ‘ਤੇ ਨਕੇਲ ਪਾਉਣ ਲਈ ਈਰਾਨ ਤੋਂ ਟਮਾਟਰ ਆਯਾਤ ਕਰੇਗਾ। ਪਾਕਿਸਤਾਨ ‘ਚ ਟਮਾਟਰ ਦੀ ਕੀਮਤਾਂ 300 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈਆਂ ਹਨ।
ਇਸਲਾਮਾਬਾਦ: ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਟਮਾਟਰ ਦੀ ਅਸਮਾਨ ਛੂਹਣ ਵਾਲੀ ਕੀਮਤਾਂ ‘ਤੇ ਨਕੇਲ ਪਾਉਣ ਲਈ ਈਰਾਨ ਤੋਂ ਟਮਾਟਰ ਆਯਾਤ ਕਰੇਗਾ। ਪਾਕਿਸਤਾਨ ‘ਚ ਟਮਾਟਰ ਦੀ ਕੀਮਤਾਂ 300 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈਆਂ ਹਨ। ਭਾਰਤ ਤੋਂ ਆਯਾਤ ਬੰਦ ਹੋਣ ਤੋਂ ਬਾਅਦ ਪਾਕਿਸਤਾਨ ‘ਚ ਟਮਾਟਰ ਸਣੇ ਕਈ ਚੀਜ਼ਾਂ ਦੀ ਕੀਮਤਾਂ ਵਧ ਗਈਆਂ ਹਨ।
ਮੀਡੀਆ ਰਿਪੋਰਟਸ ਮੁਤਾਬਕ ਪਾਕਿਸਤਾ ਦੇ ਕਈ ਹਿੱਸਿਆਂ ‘ਚ ਟਮਾਟਰ ਦੀ ਕੀਮਤਾਂ 180 ਰੁਪਏ ਤੋਂ ਲੈ ਕੇ 300 ਰੁਪਏ ਪ੍ਰਤੀ ਕਿਲੋ ਤਕ ਪਹੁਮਚ ਚੁੱਕੀ ਹੈ। ਰਾਸਟਰੀ ਖਾਦ ਸੁਰੱਖਿਆ ਮੰਤਰਾਲਾ ਦੇ ਸਕੱਤਰ ਮੁਹਮੰਦ ਹਾਸ਼ਿਮ ਪੋਪਲਜਈ ਨੇ ਇੱਕ ਰਿਪੋਰਟ ‘ਚ ਕਿਹਾ, “ਅਸੀਂ ਬੈਠਕ ‘ਚ ਇਸ ਮੁੱਦੇ ‘ਤੇ ਗੌਰ ਕਰਾਂਗੇ ਅਤੇ ਕੋਈ ਫੈਸਲਾ ਕਰਾਂਗੇ”। ਰਿਪੋਰਟ ‘ਚ ਕਿਹਾ ਗਿਆ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਨਾਲ ਵਪਾਰ ਰੋਕੇ ਜਾਣ ਕਰਕੇ ਘਰੇਲੂ ਬਾਜ਼ਾਰ ‘ਚ ਸਬਜ਼ੀਆਂ ਦੀ ਕੀਮਤਾਂ ‘ਚ ਵਾਧਾ ਹੋਇਆ ਹੈ।
ਰਿਪੋਰਟ ‘ਚ ਇਹ ਵੀ ਕਿਹਾ ਗਿਆ ਕਿ ਭਾਰਤ ਤੋਂ ਵਾਘਾ ਸਰਹੱਦ ਰਾਹੀਂ ਆਉਣ ਵਾਲੇ ਆਯਾਤ ‘ਚ ਕਮੀ ਕਰਕੇ ਵੀ ਟਮਾਟਰ ਦੀ ਕਮੀ ਹੋਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement