ਪੜਚੋਲ ਕਰੋ
ਟਰੱਕਾਂ ਦੀ ਹੜਤਾਲ ਦਾ ਭਾਰਤ ਪਾਕਿਸਤਾਨ ਰਿਸ਼ਤਿਆਂ 'ਤੇ ਅਸਰ

ਅੰਮ੍ਰਿਤਸਰ: ਆਲ ਇੰਡੀਆ ਟਰੱਕ ਯੂਨੀਅਨ ਵੱਲੋਂ 20 ਜੁਲਾਈ ਤੋਂ ਕੀਤੀ ਦੇਸ਼ ਵਿਆਪੀ ਹੜਤਾਲ ਦਾ ਅਸਰ ਹੁਣ ਭਾਰਤ-ਪਾਕਿਸਤਾਨ ਉਤੇ ਦੇਖਣ ਨੂੰ ਵੀ ਮਿਲੇਗਾ। ਕੌਮਾਂਤਰੀ ਸਰਹੱਦ ਸਥਿਤ ਅਟਾਰੀ ਟਰੱਕ ਯੂਨੀਅਨ ਨੇ ਵੀ ਅੱਜ ਇਸ ਹੜਤਾਲ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ, ਜਿਸ ਨਾਲ ਭਾਰਤ ਪਾਕਿਸਤਾਨ ਦੇ ਵਪਾਰ ਉਤੇ ਤਾਂ ਅਸਰ ਪਵੇਗਾ ਹੀ ਨਾਲ ਹੀ ਵਪਾਰੀਆਂ ਦਾ ਕਰੋੜਾਂ ਦਾ ਨੁਕਸਾਨ ਹੋਣ ਦਾ ਵੀ ਖਦਸ਼ਾ ਹੋ ਗਿਆ ਹੈ। ਸਰਹੱਦ ਦੇ ਬਣੀ ਆਈਸੀਪੀ ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਰੀਬ ਰੋਜ਼ 400 ਟਰੱਕਾਂ ਰਾਹੀਂ ਵਪਾਰਕ ਵਸਤਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਜੇਕਰ ਹੜਤਾਲ ਕੁਝ ਦਿਨ ਹੀ ਰਹਿੰਦੀ ਹੈ ਤਾਂ ਵਪਾਰੀਆਂ ਦਾ ਕਰੋੜਾਂ ਦਾ ਨੁਕਸਾਨ ਹੋ ਜਾਵੇਗਾ ਕਿਉਂਕਿ ਕੁਝ ਵਸਤਾਂ ਖ਼ਰਾਬ ਹੋਣ ਵਾਲੀਆਂ ਹਨ, ਜਿਵੇਂ ਸਬਜ਼ੀਆਂ ਤੇ ਫਲ ਆਦਿ। ਆਲ ਇੰਡੀਆ ਟਰੱਕ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਇਸ ਤਰ੍ਹਾਂ ਹੀ ਜਾਰੀ ਰੱਖੀ ਜਾਵੇਗੀ। ਕੌਮਾਂਤਰੀ ਵਪਾਰੀ ਮਾਨਵ ਤਨੇਜਾ ਦਾ ਕਹਿਣਾ ਹੈ ਆਲ ਇੰਡੀਆ ਟਰੱਕ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਦਾ ਪਹਿਲਾਂ ਹੀ ਵਪਾਰ 'ਤੇ ਕਾਫੀ ਅਸਰ ਪਿਆ ਸੀ ਤੇ ਅੱਜ ਭਾਰਤ-ਪਾਕਿਸਤਾਨ ਸਰਹੱਦ ਸਥਿਤ ਅਟਾਰੀ ਟਰੱਕ ਯੂਨੀਅਨ ਵੱਲੋਂ ਵੀ ਹੜਤਾਲ ਵਿਚ ਸ਼ਾਮਿਲ ਹੋਣ ਨਾਲ ਭਾਰਤ ਪਾਕਿਸਤਾਨ ਵਪਾਰ ਉਤੇ ਵੱਡਾ ਅਸਰ ਪਵੇਗਾ। ਜੇਕਰ ਇਹ ਹੜਤਾਲ ਜਲਦੀ ਖਤਮ ਨਾ ਹੋਈ ਤਾ ਵਪਾਰੀਆਂ ਦਾ ਕਰੋੜਾਂ ਦਾ ਨੁਕਸਾਨ ਹੋ ਜਾਵੇਗਾ ਅਤੇ ਕੇਂਦਰ ਸਰਕਾਰ ਨੂੰ ਟਰੱਕ ਅਪਰੇਟਰਾਂ ਨੂੰ ਮਿਲ ਕੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ। ਪਾਕਿਸਤਾਨ ਵਿਚ ਨਵੀ ਸਰਕਾਰ ਬਣਨ ਤੇ ਮਾਨਵ ਤਨੇਜਾ ਉਮੀਦ ਜਤਾਈ ਕਿ ਨਵੀਂ ਸਰਕਾਰ ਭਾਰਤ ਤੇ ਪਾਕਿਸਤਾਨ ਦੇ ਵਪਾਰ ਨੂੰ ਪ੍ਰਫੁਲਿਤ ਕਾਰਨ ਲਈ ਕਦਮ ਚੁੱਕੇਗੀ ਤੇ ਕਰੀਬ ਪਿਛਲੇ ਦੋ ਸਾਲ ਤੋਂ ਜੋ ਭਾਰਤੀ ਵਸਤੂਆਂ ਨੂੰ ਪਾਕਿਸਤਾਨ ਮੰਗਵਾ ਨਹੀਂ ਰਿਹਾ ਹੈ। ਨਵੀਂ ਸਰਕਾਰ ਦੁਬਾਰਾ ਭਾਰਤੀ ਵਪਾਰੀਆਂ ਨਾਲ ਵਪਾਰ ਸ਼ੁਰੂ ਕਰੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















