ਪੜਚੋਲ ਕਰੋ
Advertisement
ਸਿੱਖ ਰੈਜੀਮੈਂਟ ਨੇ ਮਿਲਾਏ ਚੀਨੀ ਫ਼ੌਜ ਨਾਲ ਹੱਥ
ਨਵੀਂ ਦਿੱਲੀ: ਸਿਨੋ-ਇੰਡੀਅਨ ਸੰਯੁਕਤ ਜੰਗੀ ਅਭਿਆਸ ਦਾ 7ਵਾਂ ਪੜਾਅ ਚੀਨ ਦੇ ਚੇਂਗਡੂ ਵਿੱਚ ਕੀਤਾ ਜਾ ਰਿਹਾ ਹੈ, ਜਿੱਥੇ ਸਿੱਖ ਰੈਜੀਮੈਂਟ ਚੀਨੀ ਫ਼ੌਜ ਨਾਲ ਸਾਂਝੇ ਅਭਿਆਸ ਕਰ ਰਹੀ ਹੈ। ਬੀਤੇ ਕੱਲ੍ਹ ਸ਼ੁਰੂ ਹੋਏ ਇਹ ਅਭਿਆਸ 23 ਦਸੰਬਰ ਤਕ ਜਾਰੀ ਰਹਿਣਗੇ।
ਇਸ ਮੌਕੇ ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਨਾ ਸਿਰਫ਼ ਚੀਨੀ ਫ਼ੌਜੀਆਂ ਨਾਲ ਜੰਗੀ ਮਸ਼ਕਾਂ ਭਰੀਆਂ ਬਲਕਿ, ਉਨ੍ਹਾਂ ਨਾਲ ਨੱਚੇ ਤੇ ਗਾਏ ਵੀ। ਪੰਜਾਬੀਆਂ ਨੇ ਚੀਨੀ ਫ਼ੌਜੀਆਂ ਵਾਲਾ ਰਿਵਾਇਤੀ ਨਾਚ 'ਤੇ ਹੱਥ ਅਜ਼ਮਾਇਸ਼ ਕੀਤੀ ਤੇ ਚੀਨੀਆਂ ਨੇ ਭੰਗੜੇ ਵੀ ਪਾਏ।Ex #HandInHand2018. 'Bole So Nihal Sat Sri Akal'. Troops of #IndianArmy & #ChineseArmy sharing lighter moments after practicing gruesome Battle Obstacle Course. #Synergy #Interoperability #UnitedNations @SpokespersonMoD @PIB_India pic.twitter.com/A3saAO4T8P
— ADG PI - INDIAN ARMY (@adgpi) December 12, 2018
11 ਸਿੱਖ ਲਾਈਟ ਇਨਫੈਂਟਰੀ ਦੀ ਕਮਾਨ ਕਰਨਲ ਪੁਨੀਤ ਪ੍ਰਤਾਪ ਸਿੰਘ ਤੋਮਰ ਸੰਭਾਲ ਰਹੇ ਹਨ ਤੇ ਕਰਨਲ ਜ਼ੋਹੂ ਜੁਨ ਚੀਨੀ ਫ਼ੌਜ ਦੀ ਅਗਵਾਈ ਕਰ ਰਹੇ ਹਨ। ਦੋਵੇਂ ਦੇਸ਼ਾਂ ਦੇ ਜਵਾਨ ਇੱਕ ਦੂਜੇ ਦੀ ਫ਼ੌਜ ਵੱਲੋਂ ਪੜ੍ਹਾਈ ਵੀ ਕਰਨਗੇ ਤੇ ਸਰੀਰਕ ਅਭਿਆਸ ਵੀ ਕਰਨਗੇ। ਅਜਿਹੀਆਂ ਮਸ਼ਕਾਂ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਦਰਮਿਆਨ ਕੁੜੱਤਣ ਨੂੰ ਘਟਾਉਂਦੀਆਂ ਹਨ ਤੇ ਦਹਿਸ਼ਤੀ ਕਾਰਵਾਈਆਂ ਨੂੰ ਠੱਲ੍ਹ ਪਾਉਣ ਵਿੱਚ ਇਕੱਠੇ ਕੰਮ ਕਰਨ ਵਿੱਚ ਵੀ ਸਹਾਈ ਹੁੰਦੀਆਂ ਹਨ।Ex #HandInHand2018 'Bole So Nihal Sat Sri Akal'. Troops of #IndianArmy & #ChineseArmy practiced Battle Obstacle Course. Our troops excelled in acquiring the skills to negotiate Chinese Battle obstacles.#Synergy #Interoperability#UnitedNations @SpokespersonMoD @PIB_India pic.twitter.com/IhbJ5KN4rA
— ADG PI - INDIAN ARMY (@adgpi) December 12, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement