ਟਰੰਪ ਨੇ ਪੁਤਿਨ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ 'ਤੇ ਬੈਨ, ਜਾਣੋ ਭਾਰਤ 'ਤੇ ਇਸ ਦਾ ਕੀ ਪਏਗਾ ਅਸਰ?
ਅਮਰੀਕਾ ਅਤੇ ਰੂਸ ਵਿਚਕਾਰ ਟਕਰਾਅ ਖ਼ਤਮ ਹੋਣ ਦੀ ਥਾਂ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਰੂਸ ਖ਼ਿਲਾਫ਼ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ ਉੱਤੇ ਬੈਨ ਲਗਾ ਦਿੱਤਾ ਹੈ।

ਅਮਰੀਕਾ ਅਤੇ ਰੂਸ ਵਿਚਕਾਰ ਟਕਰਾਅ ਖ਼ਤਮ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਰੂਸ ਖ਼ਿਲਾਫ਼ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਬੁੱਧਵਾਰ ਯਾਨੀਕਿ 22 ਅਕਤੂਬਰ ਨੂੰ ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ ‘ਤੇ ਬੈਨ ਲਗਾ ਦਿੱਤਾ। ਟਰੰਪ ਨੇ ਇਹ ਕਦਮ ਚੁੱਕ ਕੇ ਸਿੱਧਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚੁਣੌਤੀ ਦਿੱਤੀ। ਅਮਰੀਕਾ ਵੱਲੋਂ ਇਹ ਕਦਮ ਰੂਸ ‘ਤੇ ਦਬਾਅ ਵਧਾਉਣ ਲਈ ਲਿਆ ਗਿਆ ਹੈ। ਟਰੰਪ ਨੇ ਯੂਕਰੇਨ ਯੁੱਧ ਦੇ ਸੰਦਰਭ ਵਿੱਚ ਇਹ ਕਾਰਵਾਈ ਕੀਤੀ।
ਅਮਰੀਕਾ ਨੇ ਰੂਸ ਦੀਆਂ ਰੋਜ਼ਨੇਫਟ ਅਤੇ ਲੂਕਆਇਲ ਕੰਪਨੀਆਂ ‘ਤੇ ਬੈਨ ਲਗਾਇਆ ਹੈ। ਮੁੱਖ ਗੱਲ ਇਹ ਹੈ ਕਿ ਭਾਰਤ ਇਹਨਾਂ ਦੋਨਾਂ ਕੰਪਨੀਆਂ ਤੋਂ ਤੇਲ ਖਰੀਦਦਾ ਹੈ। ਹੁਣ ਇਸ ਬੈਨ ਦਾ ਪ੍ਰਭਾਵ ਭਾਰਤ ‘ਤੇ ਵੀ ਪੈ ਸਕਦਾ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ, “ਮੈਂ ਹਰ ਵਾਰੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਦਾ ਹਾਂ, ਗੱਲਬਾਤ ਚੰਗੀ ਹੁੰਦੀ ਹੈ, ਪਰ ਅੱਗੇ ਨਹੀਂ ਵਧਦੀ।”
ਪੁਤਿਨ ਬਾਰੇ ਵ੍ਹਾਈਟ ਹਾਊਸ ਵਿੱਚ ਟਰੰਪ ਦੀਆਂ ਗੱਲਾਂ
ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੁਤਿਨ ਦੀਆਂ ਖੁੱਲ੍ਹ ਕੇ ਨਿੰਦਾ ਕੀਤੀ। ਉਨ੍ਹਾਂ ਕਿਹਾ, "ਉਹ ਸ਼ਾਂਤੀ ਦੇ ਮਾਮਲੇ ਵਿੱਚ ਬਿਲਕੁਲ ਵੀ ਗੰਭੀਰ ਨਹੀਂ ਹਨ। ਹਾਲਾਂਕਿ ਨਵੇਂ ਪਾਬੰਦੀਆਂ ਹੱਲ ਦਾ ਰਸਤਾ ਲਿਆਉਣਗੀਆਂ। ਅਸੀਂ ਕਾਫ਼ੀ ਇੰਤਜ਼ਾਰ ਕੀਤਾ, ਪਰ ਹੁਣ ਸਮਾਂ ਆ ਗਿਆ ਹੈ।"
ਟਰੰਪ ਲੰਬੇ ਸਮੇਂ ਤੋਂ ਰੂਸ ਖ਼ਿਲਾਫ਼ ਬਿਆਨ ਦੇ ਰਹੇ ਹਨ। ਉਨ੍ਹਾਂ ਭਾਰਤ 'ਤੇ 50 ਪ੍ਰਤੀਸ਼ਤ ਟੈਰੀਫ਼ ਲਾਇਆ ਸੀ ਅਤੇ ਨਹੀਂ ਚਾਹੁੰਦੇ ਕਿ ਭਾਰਤ ਰੂਸ ਤੋਂ ਤੇਲ ਖਰੀਦੇ। ਟਰੰਪ ਨੇ ਕਿਹਾ ਕਿ ਰੂਸ ਆਪਣੀ ਕਮਾਈ ਯੂਕਰੇਨ ਯੁੱਧ 'ਤੇ ਖਰਚ ਕਰ ਰਿਹਾ ਹੈ।
ਭਾਰਤ 'ਤੇ ਬੈਨ ਦਾ ਪ੍ਰਭਾਵ ਕਿਉਂ ਪੈ ਸਕਦਾ ਹੈ
ਭਾਰਤ ਨੇ ਇਸ ਸਾਲ ਜਨਵਰੀ ਤੋਂ ਜੁਲਾਈ ਦੇ ਦਰਮਿਆਨ ਲਗਭਗ 1.73 ਮਿਲੀਅਨ ਬੈਰਲ ਰੂਸੀ ਕੱਚਾ ਤੇਲ ਹਰ ਰੋਜ਼ ਆਯਾਤ ਕੀਤਾ ਹੈ। ਇਹ ਭਾਰਤ ਦੇ ਕੁੱਲ ਤੇਲ ਆਯਾਤ ਦਾ ਤਿੰਨਵਾਂ ਹਿੱਸਾ ਬਣਦਾ ਹੈ, ਜਦਕਿ ਪਹਿਲਾਂ ਭਾਰਤ ਰੂਸ ਤੋਂ ਘੱਟ ਤੇਲ ਆਯਾਤ ਕਰਦਾ ਸੀ। ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ 'ਤੇ ਅਜੇ ਤੱਕ ਆਪਣਾ ਸਪੱਸ਼ਟ ਰੁਖ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੇ ਲੋਕਾਂ ਦੇ ਹਿਤ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕਰਦਾ ਹੈ। ਹਾਲਾਂਕਿ ਹੁਣ ਰੂਸੀ ਕੰਪਨੀ 'ਤੇ ਲਾਇਆ ਗਿਆ ਬੈਨ ਭਾਰਤ 'ਤੇ ਵੀ ਪ੍ਰਭਾਵ ਪਾ ਸਕਦਾ ਹੈ।






















