ਪੜਚੋਲ ਕਰੋ
Advertisement
ਅਮਰੀਕਾ ਵੱਲੋਂ ਪਾਕਿਸਤਾਨ ਮੂਰਖ ਕਰਾਰ, ਟਰੰਪ ਰੱਜ ਕੇ ਵਰ੍ਹੇ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਪਾਕਿਸਤਾਨ 'ਤੇ ਨਿਸ਼ਾਨਾ ਲਾਇਆ ਹੈ। ਟਰੰਪ ਨੇ ਕਿਹਾ ਹੈ ਕਿ ਪਾਕਿਸਤਾਨ ਮੂਰਖ ਹੈ। ਅਮਰੀਕਾ ਨੇ ਅਰਬਾਂ ਡਾਲਰ ਦਿੱਤੇ ਪਰ ਪਾਕਿਸਤਾਨ ਨੇ ਕਦੇ ਵੀ ਨਹੀਂ ਦੱਸਿਆ ਕਿ ਓਸਾਮਾ ਬਿਨ ਲਾਦੇਨ ਉਨ੍ਹਾਂ ਦੇ ਦੇਸ਼ ਵਿੱਚ ਹੀ ਲੁਕ ਕੇ ਬੈਠਿਆ ਹੋਇਆ ਹੈ। ਅਮਰੀਕਾ ਵੱਲੋਂ ਪਾਕਿਸਤਾਨ ਦੀ ਫ਼ੌਜੀ ਸਹਾਇਤਾ ਰੋਕੇ ਜਾਣ 'ਤੇ ਟਰੰਪ ਨੇ ਕਿਹਾ ਕਿ ਇਸਲਾਮਾਬਾਦ ਨੇ ਅੱਤਵਾਦ ਦੇ ਖ਼ਾਤਮੇ ਲਈ ਖ਼ਾਸ ਕਦਮ ਨਹੀਂ ਚੁੱਕੇ।
ਟਰੰਪ ਮੁਤਾਬਕ ਪਾਕਿਸਤਾਨ ਸਾਡਾ ਪੈਸਾ ਲੈ ਲਵੇਗਾ ਤੇ ਬਦਲੇ ਵਿੱਚ ਕੁਝ ਨਹੀਂ ਕਰੇਗਾ। ਲਾਦੇਨ ਇਸ ਦਾ ਉਦਾਹਰਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਬਗ਼ੈਰ ਕੁਝ ਕੀਤੇ ਅਮਰੀਕਾ ਤੋਂ ਕਾਫੀ ਕੁਝ ਲੈ ਲੈਂਦਾ ਹੈ, ਪਰ ਅਸੀਂ ਇਹ ਸਭ ਖ਼ਤਮ ਕਰ ਚੁੱਕੇ ਹਾਂ।
ਟਰੰਪ ਦਾ ਮੰਨਣਾ ਹੈ ਕਿ ਅੱਤਵਾਦ ਵਿਰੁੱਧ ਪਾਕਿਸਤਾਨ ਦੀ ਭੂਮਿਕਾ ਅਸੰਤੁਸ਼ਟ ਸਹਾਇਕ ਵਾਲੀ ਹੈ। ਉਨ੍ਹਾਂ ਕਿਹਾ ਕਿ ਉਹ ਸਾਡੇ ਪੈਸੇ ਦੀ ਦੁਰਵਰਤੋਂ ਕਰਦਾ ਹੈ। ਬਿਨ ਲਾਦੇਨ ਨੂੰ 2011 ਵਿੱਚ ਐਬਟਾਬਾਦ ਵਿੱਚ ਜਿਸ ਸਮੇਂ ਮਾਰਿਆ ਗਿਆ, ਉਸ ਨੂੰ ਪਹਿਲਾਂ ਹੀ ਫੜਿਆ ਜਾ ਸਕਦਾ ਸੀ।Of course we should have captured Osama Bin Laden long before we did. I pointed him out in my book just BEFORE the attack on the World Trade Center. President Clinton famously missed his shot. We paid Pakistan Billions of Dollars & they never told us he was living there. Fools!..
— Donald J. Trump (@realDonaldTrump) November 19, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement