ਪੜਚੋਲ ਕਰੋ
Advertisement
ਹਸਪਤਾਲ ਧਮਾਕੇ ‘ਚ ਜ਼ਖ਼ਮੀ ਹੋਇਆ ਮਸੂਦ ਅਜਹਰ!
ਰਾਵਲਪਿੰਡੀ ‘ਚ ਸੈਨਾ ਦੇ ਸਭ ਤੋਂ ਵੱਡੇ ਹਸਪਤਾਲ ‘ਚ ਸੋਮਵਾਰ ਨੂੰ ਧਮਾਕਾ ਹੋਇਆ ਜਿਸ ‘ਚ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਸ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੱਟੜਾਂ ‘ਚ ਜੈਸ਼-ਏ-ਮੁਹਮੰਦ ਦਾ ਮੁਖੀ ਮਸੂਦ ਅਜ਼ਹਰ ਵੀ ਸ਼ਾਮਲ ਹੈ।
ਨਵੀਂ ਦਿੱਲੀ: ਰਾਵਲਪਿੰਡੀ ‘ਚ ਸੈਨਾ ਦੇ ਸਭ ਤੋਂ ਵੱਡੇ ਹਸਪਤਾਲ ‘ਚ ਸੋਮਵਾਰ ਨੂੰ ਧਮਾਕਾ ਹੋਇਆ ਜਿਸ ‘ਚ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਸ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੱਟੜਾਂ ‘ਚ ਜੈਸ਼-ਏ-ਮੁਹਮੰਦ ਦਾ ਮੁਖੀ ਮਸੂਦ ਅਜ਼ਹਰ ਵੀ ਸ਼ਾਮਲ ਹੈ। ਅਜ਼ਹਰ ਇਸੇ ਹਸਪਤਾਲ ‘ਚ ਦਾਖਲ ਸੀ। ਪਾਕਿਸਤਾਨ ਸਰਕਾਰ ਤੇ ਸੈਨਾ ਨੇ ਇਸ ਬਾਰੇ ਹੁਣ ਤਕ ਕੋਈ ਬਿਆਨ ਨਹੀਂ ਦਿੱਤਾ।
ਪਾਕਿਸਤਾਨ ਦੇ ਸਮਾਜ ਸੇਵੀ ਅਹਿਸਾਨ ਉੱਲ੍ਹਾ ਮਿਖਾਇਲ ਨੇ ਆਪਣੇ ਟਵਿਟਰ ਹੈਂਡਲ ‘ਤੇ ਵੀਡੀਓ ਸ਼ੇਅਰ ਕੀਤਾ ਹੈ। ਇਸ ਨਾਲ ਅਹਿਸਾਨ ਨੇ ਲਿਖਿਆ, “ਪਾਕਿਸਤਾਨ ਸੈਨਾ ਦੇ ਰਾਵਲਪਿੰਡੀ ਸਥਿਤ ਹਸਪਤਾਲ ‘ਚ ਵੱਡਾ ਧਮਾਕਾ। 10 ਲੋਕ ਜ਼ਖ਼ਮੀ ਹੋਏ। ਜੈਸ਼ ਦਾ ਮੁਖੀ ਮਸੂਦ ਅਜਹਰ ਵੀ ਇਸੇ ਹਸਪਤਾਲ ‘ਚ ਦਾਖਲ ਸੀ। ਮੀਡੀਆ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਘਟਨਾ ਬਾਰੇ ਕੋਈ ਖ਼ਬਰ ਨਾ ਚਲਾਵੇ।”
ਕੁਝ ਯੂਜ਼ਰਸ ਨੇ ਵੀ ਵੀਡੀਓ ਸ਼ੇਅਰ ਕੀਤਾ ਹੈ। ਜਦਕਿ ਕੁਝ ਰਿਪੋਰਟਸ ‘ਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਨੇੜੇ ਸੈਨਾ ਦਾ ਸਖ਼ਤ ਪਹਿਰਾ ਹੈ। ਮੀਡੀਆ ਨੂੰ ਘਟਨਾ ਸਥਲ ਤੋਂ ਦੂਰ ਰੱਖਿਆ ਗਿਆ ਹੈ। ਕਿਸੇ ਅਣਜਾਣ ਨੂੰ ਵੀ ਇੱਥੇ ਜਾਣ ਦੀ ਇਜਾਜ਼ਤ ਨਹੀਂ। ਰਾਵਲਪਿੰਡੀ ‘ਚ ਹੀ ਪਾਕਿਸਤਾਨ ਸੈਨਾ ਦਾ ਮੁੱਖ ਦਫਤਰ ਹੈ ਤੇ ਇੱਥੇ ਹੀ ਉਨ੍ਹਾਂ ਦਾ ਵੱਡਾ ਹਸਪਤਾਲ ਵੀ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਮਸੂਦ ਅਜਹਰ ਦੀ ਕਿਡਨੀ ਦੀ ਬਿਮਾਰੀ ਦਾ ਇਲਾਜ ਇਸੇ ਸੈਨਿਕ ਹਸਪਤਾਲ ‘ਚ ਚੱਲ ਰਿਹਾ ਹੈ ਤੇ ਉਸ ਅਕਸਰ ਇੱਥੇ ਡਾਇਲਸਸ ‘ਤੇ ਆਉਂਦਾ ਹੈ।Huge #blast at Military Hospital in #Rawalpindi, #Pakistan. 10 injured shifted to emergency. Jaish-E-Mohammad Chief Maulana Masood Azahar is admitted here.Completely Media blackout by Army. Media asked Strictly not to cover this story@a_siab @nidkirm @GulBukhari @mazdaki pic.twitter.com/sTIYrJ7sAn
— Ahsan Ullah MiaKhail (@AhsanUlMiakhail) 23 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement