ਦੋ ਭਾਰਤੀ ਜਿੱਤੇ ਸ਼ਿਕਾਗੋ ਦੀਆਂ ਚੋਣਾਂ
ਅਮਰੀਕੀ ਸੂਬੇ ਦੇ ਇਲੀਨੋਏ ਦੇ ਪ੍ਰਮੁੱਖ ਸ਼ਹਿਰ ਸ਼ਿਕਾਗੋ ਤੇ ਇਸ ਦੇ ਨਾਲ ਲਗਦੇ ਇਲਾਕਿਆਂ ’ਚ ਐਤਕੀਂ ਭਾਰਤੀ ਮੂਲ ਦੇ ਕਈ ਉਮੀਦਵਾਰ ਸਥਾਨਕ ਚੋਣਾਂ ਲਈ ਮੈਦਾਨ ’ਚ ਨਿੱਤਰੇ ਹੋਏ ਸਨ। ਇਸ ਲਈ ਬੀਤੀ 6 ਅਪ੍ਰੈਲ ਨੂੰ ਵੋਟਿੰਗ ਹੋ ਚੁੱਕੀ ਹੈ ਤੇ ਹੁਣ ਭਾਰਤੀ ਮੂਲ ਦੇ ਦੋ ਉਮੀਦਵਾਰਾਂ ਡਾ. ਸੁਰੇਸ਼ ਰੈੱਡੀ ਤੇ ਮੇਘਨਾ ਬਾਂਸਲ ਦੇ ਜਿੱਤਣ ਦੀ ਖ਼ਬਰ ਆ ਰਹੀ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ/ਸ਼ਿਕਾਗੋ: ਅਮਰੀਕੀ ਸੂਬੇ ਦੇ ਇਲੀਨੋਏ ਦੇ ਪ੍ਰਮੁੱਖ ਸ਼ਹਿਰ ਸ਼ਿਕਾਗੋ ਤੇ ਇਸ ਦੇ ਨਾਲ ਲਗਦੇ ਇਲਾਕਿਆਂ ’ਚ ਐਤਕੀਂ ਭਾਰਤੀ ਮੂਲ ਦੇ ਕਈ ਉਮੀਦਵਾਰ ਸਥਾਨਕ ਚੋਣਾਂ ਲਈ ਮੈਦਾਨ ’ਚ ਨਿੱਤਰੇ ਹੋਏ ਸਨ। ਇਸ ਲਈ ਬੀਤੀ 6 ਅਪ੍ਰੈਲ ਨੂੰ ਵੋਟਿੰਗ ਹੋ ਚੁੱਕੀ ਹੈ ਤੇ ਹੁਣ ਭਾਰਤੀ ਮੂਲ ਦੇ ਦੋ ਉਮੀਦਵਾਰਾਂ ਡਾ. ਸੁਰੇਸ਼ ਰੈੱਡੀ ਤੇ ਮੇਘਨਾ ਬਾਂਸਲ ਦੇ ਜਿੱਤਣ ਦੀ ਖ਼ਬਰ ਆ ਰਹੀ ਹੈ।
ਡਾ. ਸੁਰੇਸ਼ ਰੈੱਡੀ ਓਕ ਬ੍ਰੁੱਕ ’ਚ ਟ੍ਰੱਸਟੀ ਦੀ ਚੋਣ ਜਿੱਤੇ ਹਨ, ਜਦ ਕਿ ਮੇਘਨਾ ਬਾਂਸਲ ਵ੍ਹੀਟਲੈਂਡ ਟਾਊਨਸ਼ਿਪ ਦੇ ਟ੍ਰੱਸਟੀ ਚੁਣੇ ਗਏ ਹਨ। ਦੱਸ ਦੇਈਏ ਕਿ ਡਾ. ਰੈੱਡੀ ਪਹਿਲਾਂ ਅਮਰੀਕਾ ’ਚ ਰਹਿੰਦੇ ਭਾਰਤੀ ਮੂਲ ਦੇ ਡਾਕਟਰਾਂ ਦੀ ਵੱਕਾਰੀ ਜਥੇਬੰਦੀ ‘ਅਮੈਰਿਕਨ ਐਸੋਸੀਏਸ਼ਨ ਆਫ਼ ਫ਼ਿਜ਼ੀਸ਼ੀਅਨਜ਼ ਆਫ਼ ਇੰਡੀਅਨ ਓਰਿਜਿਨ’ (AAPIO) ਦੇ ਪ੍ਰਧਾਨ ਵੀ ਰਹਿ ਚੁੱਕੀ ਹੈ।
ਅਮਰੀਕਾ ’ਚ ਟ੍ਰੱਸਟੀ ਚਾਰ ਸਾਲਾਂ ਲਈ ਚੁਣਿਆ ਜਾਂਦਾ ਹੈ। ‘ਸ਼ਿਕਾਗੋ ਟ੍ਰਿਬਿਊਨ’ ਅਤੇ ‘ਇੰਡੀਆ ਵੈਸਟ’ ਦੀਆਂ ਰਿਪੋਰਟਾਂ ਅਨੁਸਾਰ ਡਾ. ਰੈੱਡੀ ਨੂੰ 19.53 ਫ਼ੀ ਸਦੀ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਸਥਾਨਕ ਮਸਲੇ ਹੱਲ ਕਰਨ ਨੂੰ ਪਹਿਲ ਦੇਣਗੇ ਤੇ ਪਿੰਡਾਂ ਨੂੰ ਬਿਹਤਰ ਬਣਾਉਣਗੇ।
ਡਾ. ਰੈੱਡੀ ਨੇ ਕਿਹਾ ਕਿ ਉਹ ਕਿਉਂਕਿ ਇੱਕ ਪ੍ਰੈਕਟਿਸ ਕਰ ਰਹੇ ਫ਼ਿਜ਼ੀਸ਼ੀਅਨ ਹਨ, ਇਸ ਲਈ ਉਹ ਪੂਰਾ ਧਿਆਨ ਰੱਖਣਗੇ ਕਿ ਕੀ ਸਿਹਤ ਨੀਤੀਆਂ ਵਾਜਬ ਤੇ ਪ੍ਰਭਾਵਸ਼ਾਲੀ ਤਰੀਕੇ ਲਾਗੂ ਕੀਤੀਆਂ ਜਾ ਰਹੀਆਂ ਹਨ ਕਿ ਨਹੀਂ। ਉਨ੍ਹਾਂ ਕਿਹਾ ਕਿ ਉਹ ਆਪਣੇ ਨਾਲ ਪ੍ਰੋਫ਼ੈਸ਼ਨਲ ਡਾਕਟਰਾਂ ਤੇ ਹੋਰ ਸਬੰਧਤ ਜੱਥੇਬੰਦੀਆਂ ਨੂੰ ਜੋੜਨਾ ਚਾਹੁਣਗੇ। ਇੰਝ ਸਥਾਨਕ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।
ਉੱਧਰ ਮੇਘਨਾ ਬਾਂਸਲ ਨੇ ਵੀ ਸਥਾਨਕ ਪੱਧਰ ਉੱਤੇ ਵਿਕਾਸ ਕਾਰਜਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਗੱਲ ਕੀਤੀ ਹੈ। ਮੇਘਨਾ ਤੇ ਉਨ੍ਹਾਂ ਦੇ ਪਤੀ ਕ੍ਰਿਸ਼ਨਾ ਬਾਂਸਲ ਵ੍ਹੀਟਲੈਂਡ ਟਾਊਨਿਸ਼ਪ ’ਚ ਸਾਲ 2004 ਤੋਂ ਰਹਿ ਰਹੇ ਹਨ। ਉਨ੍ਹਾਂ ਦੀਆਂ ਦੋ ਧੀਆਂ ਕਾਲਜ ’ਚ ਪੜ੍ਹਦੀਆਂ ਹਨ। ਐੱਮਬੀਏ ਪਾਸ ਮੇਘਨਾ ਬਾਂਸਲ ਸਥਾਨਕ HOA ਦੇ ਬੋਰਡ ਮੈਂਬਰ ਹਨ ਤੇ VJMNA ਦੇ ਵੀ ਮੈਂਬਰ ਹਨ, ਜੋ ਬੇਘਰੇ ਤੇ ਵਾਂਝੇ ਰਹੇ ਬੱਚਿਆਂ ਦੀ ਮਦਦ ਕਰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ