ਲੈਂਡਿੰਗ ਦੌਰਾਨ ਜ਼ਮੀਨ ਨਾਲ ਟਕਰਾਇਆ ਜਹਾਜ਼, ਹਵਾਈ ਫੌਜ ਦੇ 25 ਜਵਾਨਾਂ ਦੀ ਮੌਤ
ਹਵਾਈ ਫੌਜ ਦਾ ਏਂਟੋਨੋ-26 ਏਅਰਕ੍ਰਆਫਟ ਖਰਕੀ 'ਚ ਲੈਂਡ ਕਰਦੇ ਸਮੇਂ ਜ਼ਮੀਨ ਨਾਲ ਟਕਰਾ ਗਿਆ। ਜ਼ਮੀਨ ਨਾਲ ਟਕਰਾਉਂਦਿਆ ਹੀ ਜਹਾਜ਼ 'ਚ ਅੱਜ ਲੱਗ ਗਈ। ਜਿਸ ਤੋਂ ਬਾਅਦ ਮੌਕੇ 'ਤੇ ਹੜਕੰਪ ਮੱਚ ਗਿਆ।

ਯੂਕ੍ਰੇਨ: ਹਵਾਈ ਫੌਜ ਦੇ ਜਹਾਜ਼ ਹਾਦਸੇ 'ਚ 25 ਲੋਕਾਂ ਦੀ ਮੌਤ ਹੋ ਗਈ। ਦਰਦਨਾਕ ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ। ਜਹਾਜ਼ 'ਚ ਕ੍ਰੂ ਸਮੇਤ ਖਰਕੀ ਏਅਰਫੋਰਸ ਯੂਨੀਵਰਸਿਟੀ ਦੇ 27 ਕੈਡੇਟਸ ਜਵਾਨ ਸਨ। ਜਹਾਜ਼ ਟ੍ਰੇਨਿੰਗ ਉਡਾਣ ਭਰ ਰਿਹਾ ਸੀ। ਇਕ ਸੀਨੀਅਰ ਅਧਿਕਾਰੀ ਮੁਤਾਬਕ ਜਹਾਜ਼ ਹਾਦਸੇ 'ਚ ਬਚੇ ਦੋ ਲੋਕਾਂ ਦੀ ਹਾਲਤ ਗੰਭੀਰ ਹੈ।
ਹਵਾਈ ਫੌਜ ਦਾ ਏਂਟੋਨੋ-26 ਏਅਰਕ੍ਰਆਫਟ ਖਰਕੀ 'ਚ ਲੈਂਡ ਕਰਦੇ ਸਮੇਂ ਜ਼ਮੀਨ ਨਾਲ ਟਕਰਾ ਗਿਆ। ਜ਼ਮੀਨ ਨਾਲ ਟਕਰਾਉਂਦਿਆ ਹੀ ਜਹਾਜ਼ 'ਚ ਅੱਜ ਲੱਗ ਗਈ। ਜਿਸ ਤੋਂ ਬਾਅਦ ਮੌਕੇ 'ਤੇ ਹੜਕੰਪ ਮੱਚ ਗਿਆ। ਹਾਦਸੇ ਤੋਂ ਬਾਅਦ ਪਹੁੰਚੇ ਅਧਿਕਾਰੀਆਂ ਵੱਲੋਂ ਅੱਗ ਬੁਝਾਈ ਗਈ। ਹਾਦਸੇ 'ਚ ਹੁਣ ਤਕ 25 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਦੋ ਜ਼ੇਰੇ ਇਲਾਜ ਹਨ।
ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ





















