ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰਿਕਾਰਡਡ ਭਾਸ਼ਨ 'ਚ ਭਾਰਤ ਖਿਲਾਫ ਮਨਘੜਤ ਅਤੇ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਸੁਣ ਕੇ ਮਹਾਸਭਾ 'ਚ ਮੌਜੂਦ ਭਾਰਤੀ ਰਾਜਨਾਇਕ ਮਿਜੀਤੋ ਵਿਨਿਤੋ ਨੇ ਨਾਰਾਜ਼ਗੀ ਜਤਾਉਂਦਿਆਂ ਵਾਕ ਆਊਟ ਕੀਤਾ।
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਮਹਾਸਭਾ ਦੀ 75ਵੀਂ ਬੈਠਕ ਦੌਰਾਨ ਸ਼ੁੱਕਰਵਾਰ ਯੂਐਨ 'ਚ ਸੰਬੋਧਨ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਭਾਰਤ ਖਿਲਾਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਜ਼ਹਿਰ ਇਸ ਹੱਦ ਤਕ ਪਹੁੰਚ ਗਿਆ ਕਿ ਮਹਾਸਭਾ 'ਚ ਬੈਠਕ 'ਚ ਮੌਜੂਦ ਭਾਰਤੀ ਰਾਜਨਾਇਕ ਨੂੰ ਵਿਰੋਧ ਜਤਾਉਂਦਿਆਂ ਵਾਕਆਊਟ ਕਰਨਾ ਪਿਆ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰਿਕਾਰਡਡ ਭਾਸ਼ਨ 'ਚ ਭਾਰਤ ਖਿਲਾਫ ਮਨਘੜਤ ਅਤੇ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਸੁਣ ਕੇ ਮਹਾਸਭਾ 'ਚ ਮੌਜੂਦ ਭਾਰਤੀ ਰਾਜਨਾਇਕ ਮਿਜੀਤੋ ਵਿਨਿਤੋ ਨੇ ਨਾਰਾਜ਼ਗੀ ਜਤਾਉਂਦਿਆਂ ਵਾਕ ਆਊਟ ਕੀਤਾ।
ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਮ ਤ੍ਰਿਮੂਰਤੀ ਨੇ ਕਿਹਾ 'ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਨ ਨੇ ਰਾਜਨਾਇਕ ਮਰਿਆਦਾ ਤੋੜ ਦਿੱਤੀ। ਭਾਸ਼ਨ ਦੀ ਸ਼ਕਲ 'ਚ ਝੂਠ ਦਾ ਪੁਲੰਦਾ, ਵਿਅਕਤੀਗਤ ਹਮਲੇ ਤੇ ਜੰਗ ਦੀ ਗੱਲ ਕੀਤੀ ਗਈ। ਜਦਕਿ ਪਾਕਿਸਤਾਨ 'ਚ ਘੱਟ ਗਿਣਤੀਆਂ ਤੇ ਹੋ ਰਹੇ ਅੱਤਿਆਚਾਰ ਤੇ ਸਰਹੱਦ ਪਾਰ ਅੱਤਵਾਦ ਨੂੰ ਢੱਕ ਦਿੱਤਾ ਗਿਆ।'
ਇਮਰਾਨ ਖਾਨ ਨੇ ਖੁਦ ਨੂੰ ਮੁਸਲਿਮ ਪੱਖੀ ਦਿਖਾਉਣ ਦੀ ਵੀ ਭਰਪੂਰ ਕੋਸ਼ਿਸ਼ ਕੀਤੀ। ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਵਿਅਕਤੀਗਤ ਟਿੱਪਣੀ ਕਰਨ ਦੇ ਨਾਲ-ਨਾਲ ਭਾਰਤ 'ਚ ਮੁਸਲਮਾਨਾਂ ਦੀ ਸਥਿਤੀ ਨੂੰ ਲੈਕੇ ਮਨਘੜਤ ਇਲਜ਼ਾਮ ਲਾਏ। ਏਨਾ ਹੀ ਨਹੀਂ ਭਾਰਤ 'ਤੇ ਝੂਠੇ ਇਲਜ਼ਾਮਾਂ ਦੇ ਬਹਾਨੇ ਇਮਰਾਨ ਨੇ ਪਾਕਿਸਤਾਨ 'ਚ ਆਪਣੀ ਸਰਕਾਰ ਲਈ ਮਦੀਨਾ 'ਚ ਪੈਗੰਬਰ ਮੋਹੰਮਦ ਦੀ ਅਗਵਾਈ 'ਚ ਬਣੀ ਰਿਆਸਤ ਨੂੰ ਰੋਲ ਮਾਡਲ ਕਰਾਰ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ