Ukraine-Russia War: ਜੰਗ ਵਿਚਾਲੇ ਯੁਕਰੇਨੀਆਂ ਨੇ ਕੀਤਾ ਰੂਸੀ ਟੈਂਕਾਂ 'ਤੇ ਕਬਜ਼ਾ, ਜਿੱਤ ਦੀ ਖੁਸ਼ੀ ਦਾ ਵੀਡੀਓ ਹੋਇਆ ਵਾਇਰਲ
Ukraine-Russia War: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਦੋਵਾਂ ਪਾਸਿਆਂ ਤੋਂ ਗੋਲਾ ਬਾਰੂਦ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ। ਇਸ ਜੰਗ ਵਿੱਚ ਕਈ ਆਮ ਲੋਕ ਵੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਬਹੁਤ ਸਾਰੇ ਲੋਕ ਦੇਸ਼ ਛੱਡ ਚੁੱਕੇ ਹਨ।
Ukraine-Russia War: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਦੋਵਾਂ ਪਾਸਿਆਂ ਤੋਂ ਗੋਲਾ ਬਾਰੂਦ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ। ਇਸ ਜੰਗ ਵਿੱਚ ਕਈ ਆਮ ਲੋਕ ਵੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਬਹੁਤ ਸਾਰੇ ਲੋਕ ਦੇਸ਼ ਛੱਡ ਚੁੱਕੇ ਹਨ। ਪਰ ਯੁਕਰੇਨ ਦੇ ਕੁਝ ਨਾਗਰਿਕ ਅਜੇ ਵੀ ਸੈਨਿਕਾਂ ਦੇ ਨਾਲ ਦੇਸ਼ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਮਾਹੌਲ ਵਿੱਚ ਕਈ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਪਰ ਯੂਕਰੇਨੀਅਨਾਂ ਦੀ ਇੱਕ ਵੀਡੀਓ ਇੰਟਰਨੈਟ 'ਤੇ ਧਮਾਲ ਮਚਾ ਰਿਹਾ ਹੈ। ਵੀਡੀਓ 'ਚ ਯੂਕਰੇਨ ਦੇ ਕੁਝ ਲੋਕ ਰੂਸੀ ਲੜਾਕੂ ਟੈਂਕ ਨੂੰ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਜੰਗ ਜਿੱਤਣ ਵਰਗੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਦਿਖਾਈ ਦੇ ਰਹੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਕੁਝ ਦਿਨ ਪਹਿਲਾਂ ਇਕ ਵੀਡੀਓ ਸ਼ੇਅਰ ਕੀਤੀ ਗਈ ਸੀ। ਵੀਡੀਓ ਵਿੱਚ ਯੂਕਰੇਨੀਆਂ ਦੇ ਇੱਕ ਸਮੂਹ ਨੂੰ ਰੂਸੀ ਟੈਂਕ ਚਲਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਟੈਂਕ 'ਤੇ ਬੈਠੇ ਹਨ ਅਤੇ ਕੁਝ ਟੈਂਕ ਦੇ ਅੰਦਰ ਬੈਠੇ ਹਨ। ਜੋ ਕਿ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ।
#Слатино, Харьковская обл.: тероборона где-то отжала российский танк на ходу https://t.co/050tMba0cI #RussiaUkraineWar pic.twitter.com/9jfXPegj4q
— Necro Mancer (@666_mancer) March 2, 2022
ਵੀਡੀਓ 'ਚ 'ਵੀ ਡਿਡ ਇੱਟ' (ਅਸੀਂ ਕਰ ਦਿਖਾਇਆ) ਅਤੇ 'ਗਲੋਰੀ ਟੂ ਯੂਕਰੇਨ' (ਯੂਕਰੇਨ ਦੀ ਜੈ) ਦੇ ਨਾਅਰੇ ਵੀ ਲਗਾਏ ਜਾ ਰਹੇ ਹਨ। ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਕ ਕੁਝ ਸਕਿੰਟਾਂ ਦਾ ਇਹ ਵੀਡੀਓ ਯੂਕਰੇਨ ਦੇ ਇਕ ਸਮੂਹ ਦਾ ਹੈ, ਜੋ ਖਾਰਕਿਵ ਦੇ ਇਕ ਬਰਫੀਲੇ ਮੈਦਾਨ 'ਚ ਟੀ-80ਬੀਵੀਐੱਮ ਬਖਤਰਬੰਦ ਜੰਗੀ ਟੈਂਕ ਚਲਾ ਰਿਹਾ ਹੈ।
ਇਹ ਵੀ ਪੜ੍ਹੋ: Russia-Ukraine War: 'ਪਰਮਾਣੂ ਕੈਪੀਟਲ' ਯੂਕਰੇਨ 'ਚ ਜੰਗ ਖ਼ਤਰਨਾਕ, ਪੁਤਿਨ ਕਿਉਂ ਦੇ ਰਹੇ ਨੇ ਪਰਮਾਣੂ ਧਮਕੀ? ਜਾਣੋ ਸਭ ਕੁਝ
ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ। ਵੀਡੀਓ ਨੂੰ ਹੁਣ ਤੱਕ ਡੇਢ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਵੀ ਕੀਤਾ ਹੈ। ਇਸ ਦੇ ਨਾਲ ਹੀ ਲੋਕ ਆਪਣੇ-ਆਪਣੇ ਪ੍ਰਤੀਕਰਮ ਵੀ ਦੇ ਰਹੇ ਹਨ।