Ukraine War: ਪੂਰਬੀ ਯੂਕਰੇਨ ਦੇ ਰੇਲਵੇ ਸਟੇਸ਼ਨ 'ਤੇ ਰੂਸ ਨੇ ਦਾਗ਼ੇ ਰਾਕੇਟ, 30 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ
Ukraine-Russian Crisis : ਯੂਕਰੇਨ ਦੇ ਰੇਲਵੇ ਮੁਖੀ ਨੇ ਕਿਹਾ ਕਿ ਨਾਗਰਿਕਾਂ ਨੂੰ ਕੱਢਣ ਲਈ ਵਰਤੇ ਜਾ ਰਹੇ ਰੇਲਵੇ ਸਟੇਸ਼ਨ 'ਤੇ ਰਾਕੇਟ ਹਮਲੇ 'ਚ 30 ਤੋਂ ਵੱਧ ਲੋਕ ਮਾਰੇ ਗਏ।
Ukraine War: ਅੱਜ ਰੂਸ-ਯੂਕਰੇਨ ਯੁੱਧ ਦਾ 44ਵਾਂ ਦਿਨ ਹੈ ਪਰ ਇਸ ਦੇ ਖ਼ਤਮ ਹੋਣ ਦਾ ਕੋਈ ਸੰਕੇਤ ਨਹੀਂ। ਰੂਸ ਨੇ ਯੂਕਰੇਨ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਸ਼ੁੱਕਰਵਾਰ ਨੂੰ ਰੂਸ ਨੇ ਪੂਰਬੀ ਯੂਕਰੇਨ ਦੇ ਕ੍ਰਾਮੇਟੋਰਸਕ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਰਾਕੇਟ ਹਮਲਾ ਕੀਤਾ। ਇਸ ਹਾਦਸੇ 'ਚ ਘੱਟੋ-ਘੱਟ 30 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਯੂਕਰੇਨ ਦੇ ਰੇਲਵੇ ਮੁਖੀ ਨੇ ਕਿਹਾ ਕਿ ਨਾਗਰਿਕਾਂ ਨੂੰ ਕੱਢਣ ਲਈ ਵਰਤੇ ਜਾ ਰਹੇ ਰੇਲਵੇ ਸਟੇਸ਼ਨ 'ਤੇ ਰਾਕੇਟ ਹਮਲੇ 'ਚ 30 ਤੋਂ ਵੱਧ ਲੋਕ ਮਾਰੇ ਗਏ। ਡੋਨੇਟਸਕ ਖੇਤਰ ਦੇ ਗਵਰਨਰ ਨੇ ਕਿਹਾ ਕਿ ਰਾਕੇਟ ਹਮਲੇ ਦੇ ਸਮੇਂ ਹਜ਼ਾਰਾਂ ਨਾਗਰਿਕ ਰੇਲਵੇ ਸਟੇਸ਼ਨ 'ਤੇ ਮੌਜੂਦ ਸਨ ਜੋ ਜਾਣ ਦੀ ਉਡੀਕ ਕਰ ਰਹੇ ਸਨ।
ਰੂਸੀ ਸੈਨਿਕਾਂ ਦੇ ਹਮਲਿਆਂ ਤੋਂ ਬਾਅਦ ਯੂਕਰੇਨ ਦੇ ਕਈ ਸ਼ਹਿਰਾਂ 'ਚ ਇਮਾਰਤਾਂ ਸੜਕਾਂ ਅਤੇ ਆਵਾਜਾਈ ਨੂੰ ਤਬਾਹ ਕਰ ਦਿੱਤਾ ਗਿਆ ਹੈ। ਜਦਕਿ ਆਮ ਨਾਗਰਿਕਾਂ ਦੀਆਂ ਮੌਤਾਂ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਜਿਸ ਦੀ ਪੂਰੀ ਦੁਨੀਆ 'ਚ ਨਿੰਦਾ ਹੋ ਰਹੀ ਹੈ।
ਰੂਸ ਦੀ ਫੌਜ ਉੱਤਰੀ ਯੂਕਰੇਨ ਤੋਂ ਪੂਰੀ ਤਰ੍ਹਾਂ ਤੋਂ ਹਟੀ
ਇਸ ਨਾਲ ਹੀ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਆਪਣੇ ਨਵੇਂ ਅਪਡੇਟ 'ਚ ਐਲਾਨ ਕੀਤਾ ਹੈ ਕਿ ਰੂਸੀ ਫੌਜ ਬੇਲਾਰੂਸ ਤੇ ਰੂਸ ਵੱਲ ਉੱਤਰੀ ਯੂਕਰੇਨ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਈ ਹੈ। ਇਨ੍ਹਾਂ 'ਚੋਂ ਫੌਜਾਂ ਨੂੰ ਡੋਨਬਾਸ ਵਿੱਚ ਲੜਨ ਲਈ ਪੂਰਬੀ ਯੂਕਰੇਨ 'ਚ ਤਬਦੀਲ ਕੀਤਾ ਜਾਵੇਗਾ। ਜਿਸ ਵਿੱਚ ਡੋਨੇਟਸਕ ਅਤੇ ਲੁਹਾਨਸਕ ਦੇ ਵੱਖਵਾਦੀ ਖੇਤਰ ਸ਼ਾਮਲ ਹਨ। ਇਨ੍ਹਾਂ 'ਚੋਂ ਬਹੁਤ ਸਾਰੀਆਂ ਫ਼ੌਜਾਂ ਨੂੰ ਪੂਰਬ ਵਿੱਚ ਤਾਇਨਾਤ ਕਰਨ ਲਈ ਪਹਿਲਾਂ ਤਿਆਰ ਰਹਿਣਾ ਪੈਂਦਾ ਹੈ।
ਯੂਕਰੇਨ ਦੇ ਪੂਰਬੀ ਅਤੇ ਦੱਖਣੀ ਸ਼ਹਿਰਾਂ ਵਿੱਚ ਰੂਸੀ ਗੋਲਾਬਾਰੀ ਜਾਰੀ ਹੈ। ਰੂਸੀ ਬਲਾਂ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਸ਼ਹਿਰ ਇਜ਼ੀਅਮ ਤੋਂ ਦੱਖਣ ਵੱਲ ਅੱਗੇ ਵਧਿਆ ਹੈ, ਜੋ ਮਾਸਕੋ ਦੇ ਕੰਟਰੋਲ ਹੇਠ ਹੈ। ਬੀਬੀਸੀ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਰੂਸ ਹੁਣ ਉੱਤਰ ਵਿੱਚ ਕੀਵ ਦੇ ਆਸਪਾਸ ਦੇ ਖੇਤਰ ਤੋਂ ਆਪਣੀਆਂ ਫੌਜਾਂ ਨੂੰ ਹਟਾਉਣ ਤੋਂ ਬਾਅਦ ਪੂਰਬੀ ਯੂਕਰੇਨ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ।