ਅਮਰੀਕਾ ਦੀ ਚੇਤਾਵਨੀ! 90 ਦਿਨਾਂ ’ਚ ਕਾਬੁਲ ’ਤੇ ਵੀ ਕਬਜ਼ਾ ਕਰ ਲਵੇਗਾ ਤਾਲਿਬਾਨ
ਤਾਲਿਬਾਨ ਨੇ ਛੇ ਦਿਨਾਂ ਵਿੱਚ ਅੱਠ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ ਹੈ ਅਤੇ 11 ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਹੈ।
ਵਾਸ਼ਿੰਗਟਨ: ਤਾਲਿਬਾਨ ਅੱਤਵਾਦੀਆਂ ਨੇ ਅਫਗਾਨਿਸਤਾਨ ਦੇ 75 ਫੀਸਦੀ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਇਸ ਵੇਲੇ, ਅਫਗਾਨ ਰਾਜਧਾਨੀ ਕਾਬੁਲ ਨੂੰ ਭਾਵੇਂ ਤਾਲਿਬਾਨ ਦੀ ਤਾਕਤ ਤੋਂ ਸਿੱਧਾ ਖਤਰਾ ਨਹੀਂ ਹੈ ਪਰ ਹੁਣ ਇੱਥੇ ਅਫਗਾਨ ਸਰਕਾਰ ਦਾ ਕੰਟਰੋਲ ਕਾਇਮ ਰਹਿਣਾ ਮੁਸ਼ਕਲ ਹੋ ਰਿਹਾ ਹੈ। ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਤਾਲਿਬਾਨ 30 ਦਿਨਾਂ ਦੇ ਅੰਦਰ ਕਾਬੁਲ ਉੱਤੇ ਆਪਣਾ ਕਬਜ਼ਾ ਕਰ ਸਕਦਾ ਹੈ।
ਤਾਲਿਬਾਨ ਨੇ ਛੇ ਦਿਨਾਂ ਵਿੱਚ ਅੱਠ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ ਹੈ ਅਤੇ 11 ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਹੈ। ਅਫਗਾਨਿਸਤਾਨ ਦੀ ਸਰਕਾਰ ਦੀਆਂ ਤਾਕਤਾਂ ਨੂੰ ਤਾਲਿਬਾਨ ਦੁਆਰਾ ਜੰਗ ਤ਼ ਪੀੜਤ ਇਸ ਦੇਸ਼ ਵਿੱਚ ਤੇਜ਼ੀ ਨਾਲ ਹਰਾਇਆ ਜਾ ਰਿਹਾ ਹੈ। ਅਮਰੀਕੀ ਲੀਡਰਸ਼ਿਪ ਨੂੰ ਪਹਿਲਾਂ ਹੀ ਅਜਿਹਾ ਡਰ ਸੀ। ਪਰ ਵ੍ਹਾਈਟ ਹਾਊਸ, ਪੈਂਟਾਗਨ ਜਾਂ ਅਮਰੀਕੀ ਜਨਤਾ ਹੁਣ ਇਹ ਸਭ ਰੋਕਣਾ ਨਹੀਂ ਚਾਹੁੰਦੇ ਤੇ ਹੁਣ ਕੁਝ ਵੀ ਕਰਨ ਵਿੱਚ ਬਹੁਤ ਦੇਰ ਹੋ ਸਕਦੀ ਹੈ।
ਤਾਲਿਬਾਨ, ਜਿਸ ਨੇ ਅਫਗਾਨਿਸਤਾਨ ਉੱਤੇ 1996 ਤੋਂ 9/11 ਦੇ ਹਮਲੇ ਤੱਕ ਰਾਜ ਕੀਤਾ, ਨੇ ਬੁੱਧਵਾਰ ਨੂੰ ਤਿੰਨ ਹੋਰ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ। ਇਸ ਨਾਲ ਉਨ੍ਹਾਂ ਨੂੰ ਦੇਸ਼ ਦੇ ਲਗਭਗ ਦੋ-ਤਿਹਾਈ ਹਿੱਸੇ ਦਾ ਪ੍ਰਭਾਵਸ਼ਾਲੀ ਨਿਯੰਤਰਣ ਮਿਲ ਗਿਆ। 9/11 ਦੇ ਹਮਲਿਆਂ ਤੋਂ ਬਾਅਦ ਅਮਰੀਕੀ ਫ਼ੌਜਾਂ ਨੇ ਦੇਸ਼ ਉੱਤੇ ਕਬਜ਼ਾ ਕਰ ਲਿਆ। ਵਿਦਰੋਹੀਆਂ ਕੋਲ ਕੋਈ ਹਵਾਈ ਫੌਜ ਨਹੀਂ ਹੈ ਅਤੇ ਉਹ ਅਮਰੀਕਾ ਦੁਆਰਾ ਸਿਖਲਾਈ ਪ੍ਰਾਪਤ ਅਫਗਾਨ ਰੱਖਿਆ ਬਲਾਂ ਨਾਲੋਂ ਘੱਟ ਗਿਣਤੀ ਵਿੱਚ ਹਨ, ਪਰ ਉਨ੍ਹਾਂ ਨੇ ਹੈਰਾਨੀਜਨਕ ਗਤੀ ਨਾਲ ਖੇਤਰ ਉੱਤੇ ਕਬਜ਼ਾ ਕਰ ਲਿਆ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਅਮਰੀਕੀ ਫੌਜ ਨੂੰ ਇਸ ਮਹੀਨੇ ਦੇ ਅੰਤ ਤੱਕ ਅਫਗਾਨਿਸਤਾਨ ਵਿੱਚ ਆਪਣਾ ਮਿਸ਼ਨ ਖਤਮ ਕਰਨ ਦੇ ਆਦੇਸ਼ ਦਿੱਤੇ ਹਨ। ਬਹੁਤੇ ਅਮਰੀਕੀ ਸੈਨਿਕ ਅਫਗਾਨਿਸਤਾਨ ਤੋਂ ਪਿੱਛੇ ਹਟ ਗਏ ਹਨ ਅਤੇ ਸ਼ਾਇਦ ਇਸੇ ਲਈ ਤਾਲਿਬਾਨ ਨੇ ਹੁਣ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਹੁਣ ਅਮਰੀਕਾ ਇਸ ਨੂੰ ਰੋਕਣ ਲਈ ਕੋਈ ਯਤਨ ਨਹੀਂ ਕਰ ਰਿਹਾ। ਉਹ ਜਾਣਦੇ ਹਨ ਕਿ ਰਾਸ਼ਟਰਪਤੀ ਲਈ ਇਕੋ ਇਕ ਵਾਜਬ ਵਿਕਲਪ ਉਸ ਯੁੱਧ ਨੂੰ ਦੁਬਾਰਾ ਸ਼ੁਰੂ ਕਰਨਾ ਹੋਵੇਗਾ ਜੋ ਉਨ੍ਹਾਂ ਪਹਿਲਾਂ ਹੀ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।
ਬਾਇਡੇਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪਿਛਲੀ ਬਸੰਤ ਵਿੱਚ ਲਏ ਗਏ ਫੈਸਲੇ ਨੂੰ ਉਲਟਾਉਣ ਦਾ ਕੋਈ ਇਰਾਦਾ ਨਹੀਂ ਹੈ, ਜਦੋਂ ਕਿ ਨਤੀਜੇ ਤਾਲਿਬਾਨ ਦੇ ਕਬਜ਼ੇ ਵੱਲ ਇਸ਼ਾਰਾ ਕਰਦੇ ਹਨ।