US Elections: ਟਰੰਪ ਲਈ ਮੁਸ਼ਕਿਲ ਘੜੀ, ਬਹੁਮਤ ਦੇ ਅੰਕੜੇ ਤੋਂ ਅਜੇ ਵੀ ਦੂਰ
ਡੌਨਾਲਡ ਟਰੰਪ ਨੂੰ 214 ਇਲੈਕਟੋਰਲ ਵੋਟ ਮਿਲੇ ਹਨ ਜਦਕਿ ਬਾਇਡਨ ਨੂੰ 264 ਵੋਟ ਮਿਲੇ ਹਨ। ਬਾਇਡਨ ਹੁਣ 270 ਦੇ ਬਹੁਮਤ ਦੇ ਅੰਕੜੇ ਤੋਂ ਮਹਿਜ਼ ਛੇ ਕਦਮ ਦੂਰ ਹਨ। ਪਰ ਟਰੰਪ ਨੂੰ ਬਹੁਮਤ ਲਈ 56 ਵੋਟਾਂ ਦੀ ਲੋੜ ਹੈ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ 'ਚ ਡੌਨਾਲਡ ਟਰੰਪ ਆਪਣੇ ਵਿਰੋਧੀ ਜੋ ਬਾਇਡਨ ਤੋਂ ਪਿੱਛੇ ਚੱਲ ਰਹੇ ਹਨ। ਇਸ ਦੇ ਬਾਵਜੂਦ ਟਰੰਪ ਖੇਮੇ ਨੇ ਫਿਲਹਾਲ ਹਾਰ ਨਹੀਂ ਮੰਨੀ। ਡੌਨਾਲਡ ਟਰੰਪ ਨੂੰ 214 ਇਲੈਕਟੋਰਲ ਵੋਟ ਮਿਲੇ ਹਨ ਜਦਕਿ ਬਾਇਡਨ ਨੂੰ 264 ਵੋਟ ਮਿਲੇ ਹਨ। ਬਾਇਡਨ ਹੁਣ 270 ਦੇ ਬਹੁਮਤ ਦੇ ਅੰਕੜੇ ਤੋਂ ਮਹਿਜ਼ ਛੇ ਕਦਮ ਦੂਰ ਹਨ। ਪਰ ਟਰੰਪ ਨੂੰ ਬਹੁਮਤ ਲਈ 56 ਵੋਟਾਂ ਦੀ ਲੋੜ ਹੈ।
ਟਰੰਪ ਦੀ ਆਖਰੀ ਉਮੀਦ:
ਕਈ ਸੂਬਿਆਂ 'ਚ ਵੋਟਾਂ ਦੀ ਗਿਣਤੀ ਅਜੇ ਵੀ ਬਾਕੀ ਹੈ। ਇਨ੍ਹਾਂ 'ਚ ਏਰੀਜੋਨਾ (11), ਨੇਵਾਦਾ (6), ਜੌਰਜੀਆ (16), ਪੈਂਸਿਲਵੇਨੀਆ (20) ਉੱਤਰੀ ਕੈਰੋਲਿਨਾ (15) ਦੇ ਇਲੈਕਟੋਰਲ ਵੋਟ ਸ਼ਾਮਲ ਹਨ। ਇਨ੍ਹਾਂ 'ਚੋਂ ਪੈਂਸਿਲਵੇਨੀਆ,ਉੱਤਰੀ ਕੈਰੋਲਿਨਾ ਤੇ ਜੌਰਜੀਆ 'ਚ ਟਰੰਪ ਨੇ ਬੜ੍ਹਤ ਬਣਾਈ ਹੋਈ ਹੈ ਤੇ ਇੱਥੇ ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਲੱਗ ਰਹੀ ਹੈ।
ਪਰ ਏਰੀਜੋਨਾ ਤੇ ਨੇਵਾਦਾ ਸੂਬਿਆਂ 'ਚ ਜੋ ਬਾਇਡਨ ਨੇ ਬੜ੍ਹਤ ਬਣਾਈ ਹੋਈ ਹੈ। ਹਾਲਾਂਕਿ ਏਰੀਜੋਨਾ ਤੇ ਨੇਵਾਦਾ 'ਚ ਕ੍ਰਮਵਾਰ 14 ਤੇ 11 ਫੀਸਦ ਵੋਟਾਂ ਦੀ ਗਿਣਤੀ ਬਾਕੀ ਹੈ। ਏਰੀਜੋਨਾ 'ਚ ਬਾਇਡਨ 68000 ਤੇ ਟਰੰਪ 12,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ