NASA: ਘਰ 'ਤੇ ਡਿੱਗਿਆ ਪੁਲਾੜ ਦਾ ਮਲਬਾ, ਟੁੱਟਿਆ ਘਰ, ਪਰਿਵਾਰ ਨੇ ਨਾਸਾ 'ਤੇ ਠੋਕਿਆ ਲੱਖਾਂ ਦਾ ਮੁਕੱਦਮਾ
Case against NASA: ਫਲੋਰੀਡਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸਖ਼ਸ਼ ਨੇ NASA ਦੇ ਖਿਲਾਫ 80,000 ਡਾਲਰ ਦਾ ਮੁਕੱਦਮਾ ਠੋਕਿਆ ਹੈ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ?
Case against NASA: ਪੁਲਾੜ ਦਾ ਮਲਬਾ ਜਦੋਂ ਇੱਕ ਵਿਅਕਤੀ ਦੇ ਘਰ 'ਤੇ ਡਿੱਗਿਆ ਤਾਂ ਉਸ ਨੇ ਨਾਸਾ ਖਿਲਾਫ ਐਕਸ਼ਨ ਲੈਂਦੇ ਹੋ ਸਖਤ ਕਦਮ ਚੁੱਕੇ ਗਏ। ਜਿਸ ਤੋਂ ਬਾਅਦ ਇਕ ਅਮਰੀਕੀ ਪਰਿਵਾਰ ਨੇ ਨਾਸਾ 'ਤੇ 80,000 ਡਾਲਰ ਦਾ ਮੁਕੱਦਮਾ ਕੀਤਾ ਹੈ। ਜਾਣਕਾਰੀ ਮੁਤਾਬਕ 8 ਮਾਰਚ ਨੂੰ ਫਲੋਰੀਡਾ 'ਚ ਇਕ ਅਮਰੀਕੀ ਨਾਗਰਿਕ ਦੇ ਘਰ 'ਚ 700 ਗ੍ਰਾਮ ਵਜ਼ਨ ਵਾਲੀ ਚੀਜ਼ ਆ ਗਈ, ਜਿਸ ਕਾਰਨ ਉਸ ਦੀ ਛੱਤ 'ਚ ਸੁਰਾਖ ਹੋ ਗਿਆ।
ਨਾਸਾ ਨੇ ਕਿਹਾ ਕਿ ਘਰ ਨੂੰ ਟੱਕਰ ਦੇਣ ਵਾਲੀ ਵਸਤੂ ਵਰਤੀਆਂ ਗਈਆਂ ਬੈਟਰੀਆਂ ਦੇ ਇੱਕ ਕਾਰਗੋ ਪੈਲੇਟ ਦਾ ਹਿੱਸਾ ਸੀ, ਜੋ 2021 ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਰਹਿੰਦ-ਖੂੰਹਦ ਵਜੋਂ ਛੱਡੀ ਗਈ ਸੀ। ਅਮਰੀਕੀ ਪੁਲਾੜ ਏਜੰਸੀ ਨੇ ਕਿਹਾ ਕਿ ਧਰਤੀ 'ਤੇ ਡਿੱਗਣ ਤੋਂ ਪਹਿਲਾਂ ਇਸ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਬਦਕਿਸਮਤੀ ਨਾਲ ਇਹ ਵਸਤੂ ਨਸ਼ਟ ਹੋਣ ਦੀ ਬਜਾਏ ਧਰਤੀ 'ਤੇ ਡਿੱਗ ਗਈ।
ਪਰਿਵਾਰ ਨੇ ਨਾਸਾ 'ਤੇ ਮੁਕੱਦਮਾ ਕੀਤਾ
ਲਾਅ ਫਰਮ ਕ੍ਰੈਨਫਿਲ ਸੁਮਨਰ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਵਸਤੂ ਘਰ ਨਾਲ ਟਕਰਾ ਗਈ ਤਾਂ ਓਟੇਰੋ ਦਾ ਬੇਟਾ ਘਰ ਵਿੱਚ ਮੌਜੂਦ ਸੀ। ਉਨ੍ਹਾਂ ਕਿਹਾ ਕਿ ਨਾਸਾ ਕੋਲ ਆਪਣੇ ਦਾਅਵੇ ਦਾ ਜਵਾਬ ਦੇਣ ਲਈ ਛੇ ਮਹੀਨੇ ਹਨ। ਵਕੀਲ ਮੀਕਾਹ ਨਗੁਏਨ ਵਰਥੀ ਨੇ ਕਿਹਾ: “ਮੇਰਾ ਮੁਵੱਕਿਲ ਤਣਾਅ ਅਤੇ ਇਸ ਘਟਨਾ ਦੇ ਉਸ ਦੀ ਜ਼ਿੰਦਗੀ 'ਤੇ ਪਏ ਪ੍ਰਭਾਵ ਲਈ ਉਚਿਤ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਸ਼ੁਕਰ ਹੈ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਪਰ ਅਜਿਹੀ ਗਲਤੀ ਨਾਲ ਕਿਸੇ ਨੂੰ ਗੰਭੀਰ ਸੱਟ ਜਾਂ ਮੌਤ ਵੀ ਹੋ ਸਕਦੀ ਸੀ"।
ਸਪੇਸ ਵੇਸਟ ਦੀ ਸਮੱਸਿਆ ਵਧਦੀ ਹੈ
ਲਾਅ ਫਰਮ ਕ੍ਰੈਨਫਿਲ ਸੁਮਨਰ ਨੇ ਇਕ ਬਿਆਨ 'ਚ ਕਿਹਾ ਕਿ ਪੁਲਾੜ 'ਚ ਵਧਦੇ ਟ੍ਰੈਫਿਕ ਨਾਲ ਪੁਲਾੜ ਦੇ ਮਲਬੇ ਦੀ ਸਮੱਸਿਆ ਵੀ ਵਧ ਗਈ ਹੈ। ਅਜਿਹੇ 'ਚ ਨਾਸਾ ਦੀ ਇਸ 'ਤੇ ਕਾਰਵਾਈ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੀ ਘਟਨਾ ਨਾਲ ਨਜਿੱਠਣ ਲਈ ਇਕ ਮਿਸਾਲ ਕਾਇਮ ਕਰ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।