(Source: ECI/ABP News)
ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਪ੍ਰਸਤਾਵ ਮਨਜ਼ੂਰ !
ਯੂਐਸ ਦੇ ਹਾਊਸ ਆਫ ਰਿਪਰੇਜ਼ੈਂਟਿਵਜ਼ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਮਹਾਂਦੋਸ਼ ਮਤੇ ਲਈ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਹੱਕ ਵਿੱਚ 232 ਵੋਟਾਂ ਮਿਲੀਆਂ, ਜਦਕਿ ਵਿਰੋਧ ਵਿੱਚ 196 ਵੋਟਾਂ ਪਈਆਂ। ਪ੍ਰਤੀਨਿਧੀ ਸਦਨ ਵਿੱਚ ਡੈਮੋਕਰੇਟਿਕ ਪਾਰਟੀ ਕੋਲ ਬਹੁਮਤ ਹੈ।
![ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਪ੍ਰਸਤਾਵ ਮਨਜ਼ੂਰ ! us house of representatives approve resolution for donald trump s impeachment process ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਪ੍ਰਸਤਾਵ ਮਨਜ਼ੂਰ !](https://static.abplive.com/wp-content/uploads/sites/5/2018/09/13110111/US-president-Donald-Trump-in-sad-and-angry-mood.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਯੂਐਸ ਦੇ ਹਾਊਸ ਆਫ ਰਿਪਰੇਜ਼ੈਂਟੇਟਿਵਜ਼ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਮਹਾਂਦੋਸ਼ ਮਤੇ ਲਈ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਹੱਕ ਵਿੱਚ 232 ਵੋਟਾਂ ਮਿਲੀਆਂ, ਜਦਕਿ ਵਿਰੋਧ ਵਿੱਚ 196 ਵੋਟਾਂ ਪਈਆਂ। ਪ੍ਰਤੀਨਿਧੀ ਸਦਨ ਵਿੱਚ ਡੈਮੋਕਰੇਟਿਕ ਪਾਰਟੀ ਕੋਲ ਬਹੁਮਤ ਹੈ।
ਇਸ ਲੀਡਰਸ਼ਿਪ ਅਧੀਨ ਮਹਾਂਦੋਸ਼ ਪੜਤਾਲ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਟਰੰਪ 'ਤੇ ਇਕ ਯੂਕਰੇਨ ਦੀ ਗੈਸ ਕੰਪਨੀ ਵਿੱਚ ਆਪਣੇ ਵਿਰੋਧੀ ਜੋਈ ਬਿਡੇਨ ਤੇ ਉਸ ਦੇ ਬੇਟੇ ਵਿਰੁੱਧ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਦੀ ਜਾਂਚ ਲਈ ਯੂਕਰੇਨ 'ਤੇ ਦਬਾਅ ਪਾਉਣ ਦਾ ਦੋਸ਼ ਹੈ।
ਇਸ ਪ੍ਰਸਤਾਵ ਵਿੱਚ ਜਨਤਕ ਜਾਂਚ ਕਰਾਉਣ ਤੇ ਇਸ ਦੀ ਅਗਵਾਈ ਕਾਂਗਰਸ ਦੀ ਖੁਫੀਆ ਮਾਮਲਿਆਂ ਦੀ ਕਮੇਟੀ ਦੇ ਮੁਖੀ ਐਡਮ ਸਕਿਫ ਨੂੰ ਦੇਣ ਦੀ ਗੱਲ ਕਹੀ ਗਈ ਹੈ। ਕਮੇਟੀ ਦੇ ਪ੍ਰਧਾਨ ਮੈਕਗਵਰਨ ਨੇ ਕਿਹਾ ਕਿ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਹਨ ਕਿ ਰਾਸ਼ਟਰਪਤੀ ਨੇ ਸੱਤਾ ਦੀ ਦੁਰਵਰਤੋਂ ਕੀਤੀ ਸੀ, ਕੌਮੀ ਸੁਰੱਖਿਆ ਤੇ ਚੋਣ ਪ੍ਰਕਿਰਿਆ ਦੀ ਗੁਪਤਨੀਅਤਾ ਨਾਲ ਸਮਝੌਤਾ ਕੀਤਾ ਸੀ।
ਸਦਨ ਦੀਆਂ 4 ਕਮੇਟੀਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਜਾਂਚ ਵਿੱਚ ਸਬੂਤ-ਬਿਆਨ ਇਕੱਠੇ ਕੀਤੇ ਗਏ ਹਨ, ਜਲਦੀ ਹੀ ਅਮਰੀਕੀ ਜਨਤਾ ਗਵਾਹਾਂ ਦੀ ਸੁਣਵਾਈ ਕਰੇਗੀ। ਇਨ੍ਹਾਂ ਸਬੂਤਾਂ ਤੋਂ ਸਪਸ਼ਟ ਹੋ ਜਾਏਗਾ ਕਿ ਰਾਸ਼ਟਰਪਤੀ ਨੇ ਤਾਕਤ ਦਾ ਦੁਰਉਪਯੋਗ 2020 ਦੀਆਂ ਚੋਣਾਂ ਵਿੱਚ ਦਖ਼ਲ ਲਈ ਕੀਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)