ਅਮਰੀਕਾ ਦਾ ਬਾਰਡਰ ਟੱਪਣ ਵਾਲਿਆਂ ਨੂੰ ਡੱਕਣਗੇ ਟਰੰਪ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ
ਆਪਣੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸ ਰੋਕਣ ਲਈ ਸਰਹੱਦ ਸੀਲ ਕਰਨ ਲਈ ਬਜ਼ਿੱਦ ਅਮਰੀਕੀ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਰਾਸ਼ਟਰਪਤੀ ਟਰੰਪ ਨੂੰ ਮੈਕਸੀਕੋ ਸਰਹੱਦ ਦੀ ਕੰਧ ਦੇ ਨਿਰਮਾਣ ਲਈ ਕਾਂਗਰਸ ਵੱਲੋਂ ਮਨਜ਼ੂਰ ਕੀਤੇ ਅਰਬਾਂ ਡਾਲਰਾਂ ਦੇ ਪੈਂਟਾਗਨ ਫੰਡ ਦੀ ਵਰਤੋਂ ਕਰਨ ਦੀ ਮਨਜ਼ੂਰੀ ਮਿਲ ਗਈ ਹੈ।
ਵਾਸ਼ਿੰਗਟਨ: ਆਪਣੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸ ਰੋਕਣ ਲਈ ਸਰਹੱਦ ਸੀਲ ਕਰਨ ਲਈ ਬਜ਼ਿੱਦ ਅਮਰੀਕੀ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਰਾਸ਼ਟਰਪਤੀ ਟਰੰਪ ਨੂੰ ਮੈਕਸੀਕੋ ਸਰਹੱਦ ਦੀ ਕੰਧ ਦੇ ਨਿਰਮਾਣ ਲਈ ਕਾਂਗਰਸ ਵੱਲੋਂ ਮਨਜ਼ੂਰ ਕੀਤੇ ਅਰਬਾਂ ਡਾਲਰਾਂ ਦੇ ਪੈਂਟਾਗਨ ਫੰਡ ਦੀ ਵਰਤੋਂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਅਦਾਲਤ ਦੇ ਪੰਜ ਜੱਜਾਂ ਦੇ ਫੈਸਲੇ ਮੁਤਾਬਕ ਕੰਧ ਬਣਾਉਣ ਲਈ ਟਰੰਪ ਹੁਣ ਰੱਖਿਆ ਵਿਭਾਗ ਦੇ ਫੰਡ ਦੀ ਵਰਤੋਂ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਟਰੰਪ ਨੂੰ ਕੰਧ ਬਣਾਉਣ ਲਈ ਫੰਡ ਵਰਤਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਸੁਪਰੀਮ ਕੋਰਟ ਦੇ ਫੈਸਲੇ ਬਾਅਦ ਟਰੰਪ ਨੇ ਟਵੀਟ ਕਰਕੇ ਖ਼ੁਸ਼ੀ ਜਤਾਈ ਤੇ ਕਿਹਾ ਕਿ ਇਹ ਸੀਮਾ ਸੁਰੱਖਿਆ ਕਾਨੂੰਨ ਲਈ ਵੱਡੀ ਜਿੱਤ ਹੈ। ਹੇਠਲੀ ਅਦਾਲਤ ਨੇ ਸਰਕਾਰ ਨੂੰ ਐਰੀਜ਼ੋਨਾ, ਕੈਲੀਫੋਰਨੀਆ ਤੇ ਨਿਊ ਮੈਕਸੀਕੋ ਵਿੱਚ ਕੰਧ ਬਣਾਉਣ ਨਹੀਂ ਸੀ ਦਿੱਤੀ।
Wow! Big VICTORY on the Wall. The United States Supreme Court overturns lower court injunction, allows Southern Border Wall to proceed. Big WIN for Border Security and the Rule of Law!
— Donald J. Trump (@realDonaldTrump) July 26, 2019
ਦੱਸ ਦੇਈਏ ਬੀਤੇ ਸਾਲ ਦਸੰਬਰ ਵਿੱਚ ਟਰੰਪ ਪ੍ਰਸ਼ਾਸਨ ਨੇ 35 ਦਿਨਾਂ ਦਾ ਸ਼ੱਟ-ਡਾਊਨ ਕੀਤਾ ਸੀ। ਸਰਕਾਰ ਨੂੰ ਰੱਖਿਆ ਵਿਭਾਗ ਦੇ ਫੰਡ ਵਿੱਚੋਂ ਲਗਪਗ 2.5 ਬਿਲੀਅਨ ਡਾਲਰ ਦੇ ਖ਼ਰਚ ਨਾਲ ਕੰਧ ਬਣਾਉਣ ਤੋਂ ਰੋਕ ਦਿੱਤਾ ਸੀ। ਹੁਣ ਇਸ ਫੰਡ ਦਾ ਇਸਤੇਮਾਲ 100 ਮੀਲ (160 ਕਿਮੀ) ਤਕ ਕੰਧ ਬਣਾਉਣ ਲਈ ਕੀਤਾ ਜਾਏਗਾ।