ਟੈਰਿਫ਼ ਦੇ ਬਾਅਦ ਹੁਣ ਭਾਰਤੀਆਂ ਲਈ ਹੋਇਆ ਇੱਕ ਹੋਰ ਵੱਡਾ ਝਟਕਾ! ਅਮਰੀਕਾ ਨੇ ਵੀਜ਼ਾ ਇੰਟਰਵਿਊ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਅਮਰੀਕਾ ਅਤੇ ਭਾਰਤ ਦੇ ਵਿੱਚ ਕਦੇ ਦੋਸਤਾਨਾ ਰਿਸ਼ਤਾ ਹੁੰਦਾ ਸੀ, ਪਰ ਹੁਣ ਪਿਛਲੇ ਕੁੱਝ ਸਮੇਂ ਤੋਂ ਬਾਅਦ ਹਾਲਾਤ ਬਦਲੇ ਅਤੇ ਦੋਵਾਂ ਦੇਸ਼ਾਂ ਦੇ ਵਿੱਚ ਕੁੜੱਤਣ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ਦੇ ਵਿੱਚ ਅਮਰੀਕਾ ਨੇ ਨਾਨ-ਇਮੀਗ੍ਰੈਂਟ ਵੀਜ਼ਾ ...

ਅਮਰੀਕਾ ਅਤੇ ਭਾਰਤ ਦੇ ਵਿੱਚ ਕਦੇ ਦੋਸਤਾਨਾ ਰਿਸ਼ਤਾ ਹੁੰਦਾ ਸੀ, ਪਰ ਹੁਣ ਪਿਛਲੇ ਕੁੱਝ ਸਮੇਂ ਤੋਂ ਬਾਅਦ ਹਾਲਾਤ ਬਦਲੇ ਅਤੇ ਦੋਵਾਂ ਦੇਸ਼ਾਂ ਦੇ ਵਿੱਚ ਕੁੜੱਤਣ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ਦੇ ਵਿੱਚ ਅਮਰੀਕਾ ਨੇ ਨਾਨ-ਇਮੀਗ੍ਰੈਂਟ ਵੀਜ਼ਾ (NIV) ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਸਾਰੇ ਬਿਨੈਕਾਰਾਂ ਨੂੰ ਵੀਜ਼ਾ ਇੰਟਰਵਿਊ ਆਪਣੇ ਨਾਗਰਿਕਤਾ ਵਾਲੇ ਦੇਸ਼ ਜਾਂ ਕਾਨੂੰਨੀ ਨਿਵਾਸ ਸਥਾਨ 'ਤੇ ਹੀ ਦੇਣਾ ਹੋਵੇਗਾ। ਇਸਦਾ ਮਤਲਬ ਹੈ ਕਿ ਭਾਰਤੀ ਨਾਗਰਿਕ ਹੁਣ ਜਲਦੀ ਯਾਤਰਾ ਕਰਨ ਲਈ ਥਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ ਵਿੱਚ ਜਾ ਕੇ B1 (ਬਿਜ਼ਨਸ) ਜਾਂ B2 (ਟੂਰਿਸਟ) ਵੀਜ਼ਾ ਦਾ ਇੰਟਰਵਿਊ ਨਹੀਂ ਦੇ ਸਕਣਗੇ।
ਕੋਵਿਡ-19 ਦੌਰਾਨ ਮਿਲੀ ਰਹਤ:
ਕੋਵਿਡ-19 ਮਹਾਂਮਾਰੀ ਦੇ ਦੌਰਾਨ ਭਾਰਤ ਵਿੱਚ ਵੀਜ਼ਾ ਇੰਟਰਵਿਊ ਦਾ ਇੰਤਜ਼ਾਰ ਬਹੁਤ ਲੰਮਾ ਸੀ। ਕਈ ਵਾਰੀ ਤਿੰਨ ਸਾਲ ਤੱਕ। ਉਸ ਸਮੇਂ ਵੱਡੀ ਸੰਖਿਆ ਵਿੱਚ ਭਾਰਤੀ ਆਵਦੇਕ ਵਿਦੇਸ਼ ਜਾ ਕੇ ਇੰਟਰਵਿਊ ਦਿੰਦੇ ਸਨ। ਟ੍ਰੈਵਲ ਏਜੰਟਾਂ ਦੇ ਅਨੁਸਾਰ ਲੋਕ ਬੈਂਕਾਕ, ਸਿੰਗਾਪੁਰ, ਫ੍ਰੈਂਕਫਰਟ, ਇੱਥੋਂ ਤੱਕ ਕਿ ਬ੍ਰਾਜ਼ੀਲ ਅਤੇ ਥਾਈਲੈਂਡ ਦੇ ਚਿਆਂਗ ਮਾਈ ਵੀ ਗਏ ਸਨ। ਇੰਟਰਵਿਊ ਦੇ ਕੇ ਅਤੇ ਪਾਸਪੋਰਟ ਵਾਪਸ ਮਿਲਦੇ ਹੀ ਉਹ ਭਾਰਤ ਵਾਪਸ ਆ ਜਾਂਦੇ ਸਨ।
ਨਵੇਂ ਨਿਯਮ ਦਾ ਅਸਰ ਕਿਨ੍ਹਾਂ 'ਤੇ ਪਵੇਗਾ?
ਇਹ ਬਦਲਾਅ ਟੂਰਿਸਟ, ਬਿਜ਼ਨਸ, ਸਟੂਡੈਂਟ, ਅਸਥਾਈ ਵਰਕਰ ਅਤੇ ਉਹਨਾਂ ਲੋਕਾਂ 'ਤੇ ਲਾਗੂ ਹੋਵੇਗਾ ਜੋ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਨ ਲਈ ਵੀਜ਼ਾ ਲੈਂਦੇ ਹਨ।
ਭਾਰਤ ਵਿੱਚ ਮੌਜੂਦਾ ਵੀਜ਼ਾ ਇੰਟਰਵਿਊ ਵੈਟ ਟਾਈਮ:
ਅਮਰੀਕੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਮੁਤਾਬਕ, ਭਾਰਤ ਵਿੱਚ NIV ਇੰਟਰਵਿਊ ਲਈ ਇਸ ਸਮੇਂ ਇੰਤਜ਼ਾਰ ਹੈ:
ਹੈਦਰਾਬਾਦ ਅਤੇ ਮੁੰਬਈ: 3.5 ਮਹੀਨੇ
ਦਿੱਲੀ: 4.5 ਮਹੀਨੇ
ਕੋਲਕਾਤਾ: 5 ਮਹੀਨੇ
ਚੇਨਈ: 9 ਮਹੀਨੇ
ਟਰੰਪ ਪ੍ਰਸ਼ਾਸਨ ਦਾ ਸਖ਼ਤ ਰੁਖ
ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਵੀਜ਼ਾ ਨਿਯਮ ਲਗਾਤਾਰ ਕੜੇ ਕੀਤੇ ਜਾ ਰਹੇ ਹਨ। 2 ਸਤੰਬਰ ਤੋਂ ਨਵਾਂ ਨਿਯਮ ਲਾਗੂ ਹੋਇਆ ਹੈ ਕਿ ਹੁਣ ਸਾਰੇ NIV ਆਵਦੇਕਾਂ ਨੂੰ, ਉਮਰ ਦੀ ਪਰਵਾਹ ਨਾ ਕਰਦੇ ਹੋਏ (14 ਸਾਲ ਤੋਂ ਘੱਟ ਅਤੇ 79 ਸਾਲ ਤੋਂ ਵੱਧ ਸਮੇਤ), ਆਮ ਤੌਰ ‘ਤੇ ਸਿੱਧਾ ਕਾਊਂਸਲਰ ਇੰਟਰਵਿਊ ਦੇਣਾ ਹੋਵੇਗਾ।
ਕਿਨ੍ਹਾਂ ਨੂੰ ਛੋਟ ਮਿਲੇਗੀ?
ਕੁਝ ਛੋਟ ਅਜੇ ਵੀ ਮੌਜੂਦ ਹਨ। ਜਿਨ੍ਹਾਂ ਲੋਕਾਂ ਦਾ ਪਹਿਲਾਂ ਜਾਰੀ B1, B2 ਜਾਂ B1/B2 ਵੀਜ਼ਾ ਪਿਛਲੇ 12 ਮਹੀਨਿਆਂ ਵਿੱਚ ਖਤਮ ਹੋਇਆ ਹੈ ਅਤੇ ਜਿਨ੍ਹਾਂ ਦੀ ਉਮਰ ਉਸ ਸਮੇਂ 18 ਸਾਲ ਜਾਂ ਉਸ ਤੋਂ ਵੱਧ ਸੀ, ਉਹਨਾਂ ਨੂੰ ਕੁਝ ਮਾਮਲਿਆਂ ਵਿੱਚ ਇੰਟਰਵਿਊ ਤੋਂ ਛੋਟ ਮਿਲ ਸਕਦੀ ਹੈ।






















