ਪੜਚੋਲ ਕਰੋ
Advertisement
ਅਮਰੀਕਾ ਵੱਲੋਂ ਇਰਾਨੀ ਡਰੋਨ ਡੇਗਣ ਦਾ ਦਾਅਵਾ, ਹੋਰ ਮੁਲਕਾਂ ਨੂੰ ਇੱਕਜੁਟ ਹੋਣ ਦਾ ਸੱਦਾ
ਟਰੰਪ ਨੇ ਵ੍ਹਾਈਟ ਹਾਊਸ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੰਗੀ ਬੇੜੇ ਯੂਐਸਐਸ ਬਾਕਸਰ ਨੇ ਬਚਾਅ ਲਈ ਇਹ ਕਾਰਵਾਈ ਉਦੋਂ ਕੀਤੀ ਜਦੋਂ ਡਰੋਨ ਉਸ ਤੋਂ 918 ਮੀਟਰ ਤੋਂ ਵੀ ਘੱਟ ਦੂਰੀ 'ਤੇ ਸੀ। ਡਰੋਨ ਤੋਂ ਜਹਾਜ਼ ਤੇ ਉਸ ਦੇ ਕਰੂ ਮੈਂਬਰਾਂ ਦੀ ਜਾਨ ਨੂੰ ਖ਼ਤਰਾ ਸੀ। ਜਹਾਜ਼ ਦੇ ਹਮਲੇ ਨਾਲ ਡਰੋਨ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਹੋਰਮੁਜ ਦੀ ਖਾੜੀ ਵਿੱਚ ਤਾਇਨਾਤ ਉਸ ਦੇ ਜੰਗੀ ਬੇੜੇ ਨੇ ਵੀਰਵਾਰ ਨੂੰ ਇਰਾਨੀ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ। ਟਰੰਪ ਨੇ ਵ੍ਹਾਈਟ ਹਾਊਸ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੰਗੀ ਬੇੜੇ ਯੂਐਸਐਸ ਬਾਕਸਰ ਨੇ ਬਚਾਅ ਲਈ ਇਹ ਕਾਰਵਾਈ ਉਦੋਂ ਕੀਤੀ ਜਦੋਂ ਡਰੋਨ ਉਸ ਤੋਂ 918 ਮੀਟਰ ਤੋਂ ਵੀ ਘੱਟ ਦੂਰੀ 'ਤੇ ਸੀ। ਡਰੋਨ ਤੋਂ ਜਹਾਜ਼ ਤੇ ਉਸ ਦੇ ਕਰੂ ਮੈਂਬਰਾਂ ਦੀ ਜਾਨ ਨੂੰ ਖ਼ਤਰਾ ਸੀ। ਜਹਾਜ਼ ਦੇ ਹਮਲੇ ਨਾਲ ਡਰੋਨ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਟਰੰਪ ਨੇ ਇਰਾਨ 'ਤੇ ਇੱਕ ਵਾਰ ਫਿਰ ਅਮਰੀਕਾ ਨੂੰ ਭੜਕਾਉਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਕੌਮਾਂਤਰੀ ਜਲ ਮਾਰਗ 'ਤੇ ਕਿਸੇ ਜਹਾਜ਼ ਖ਼ਿਲਾਫ਼ ਦੁਸ਼ਮਣੀ ਰਵੱਈਏ ਦਾ ਇਹ ਸਭ ਤੋਂ ਤਾਜ਼ਾ ਮਾਮਲਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਸਾਰੇ ਦੇਸ਼ ਨਾਲ ਆਉਣ ਤੇ ਯਾਤਰਾ ਦੀ ਆਜ਼ਾਦੀ ਦਾ ਸਾਥ ਦੇਣ। ਟਰੰਪ ਨੇ ਖਾੜੀ ਵਿੱਚ ਮੌਜੂਦ ਹੋਰ ਦੇਸ਼ਾਂ ਨੂੰ ਵੀ ਸੁਰੱਖਿਆ ਲਈ ਇਕਜੁਟ ਹੋਣ ਲਈ ਕਿਹਾ।
ਉੱਧਰ ਅਮਰੀਕਾ ਦੇ ਇਸ ਦਾਅਵੇ ਨੂੰ ਇਰਾਨ ਨੇ ਸਿਰਿਓਂ ਨਕਾਰ ਦਿੱਤਾ। ਇਰਾਨੀ ਵਿਦੇਸ਼ ਮੰਤਰੀ ਜਾਵੇਦ ਜਰੀਫ ਨੇ ਟਰੰਪ ਦਾ ਦਾਅਵਾ ਨਕਾਰਿਆ। ਜਰੀਫ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਿਸ ਨਾਲ ਮੁਲਾਕਾਤ ਵਿੱਚ ਸ਼ਾਮਲ ਸਨ। ਤਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਿਸੇ ਡਰੋਨ ਦੇ ਸੁੱਟੇ ਜਾਣ ਬਾਰੇ ਜਾਣਕਾਰੀ ਨਹੀਂ। ਇਰਾਨ ਦੇ ਡਿਪਲੋਮੈਟ ਨੇ ਵੀ ਅਮਰੀਕਾ ਦੇ ਦਾਅਵਿਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ।
ਯਾਦ ਰਹੇ ਪਿਛਲੇ ਮਹੀਨੇ ਓਮਾਨ ਦੀ ਖਾੜੀ ਵਿੱਚ ਦੋ ਤੇਲ ਟੈਂਕਰਾਂ ਵਿੱਚ ਧਮਾਕੇ ਤੇ ਇਰਾਨ ਦੇ ਅਮਰੀਕੀ ਖੁਫੀਆ ਡਰੋਨ ਨੂੰ ਡੇਗਣ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਓ ਚੱਲ ਰਿਹਾ ਹੈ। ਟਰੰਪ ਨੇ ਅਮਰੀਕੀ ਡਰੋਨ ਨੂੰ ਡੇਗਣ ਪਿੱਛੋਂ ਇਰਾਨ 'ਤੇ ਹਮਲੇ ਦਾ ਹੁਕਮ ਤਕ ਦੇ ਦਿੱਤਾ ਸੀ ਪਰ ਬਾਅਦ ਵਿੱਚ ਅਫ਼ਸਰਾਂ ਨਮਾਲ ਸਲਾਹ ਮਸ਼ਵਰੇ ਪਿੱਛੋਂ ਫੈਸਲਾ ਵਾਪਸ ਲੈ ਲਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਕ੍ਰਿਕਟ
Advertisement