Indianapolis Firing: ਅਮਰੀਕੀ ਹਵਾਈ ਅੱਡੇ ਬਾਹਰ ਹੋਈ ਗੋਲੀਬਾਰੀ 'ਚ ਚਾਰ ਸਿੱਖ ਮਾਰੇ ਗਏ
ਫਾਇਰਿੰਗ 'ਚ ਕੁੱਲ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਿੰਨ੍ਹਾਂ 'ਚ ਚਾਰ ਸਿੱਖ ਲੋਕ ਸ਼ਾਮਲ ਹਨ।
ਵਾਸ਼ਿੰਗਟਨ: ਅਮਰੀਕਾ ਦੇ ਇੰਡੀਆਨਾਪੋਲਿਸ ਸ਼ਹਿਰ ਵਿੱਚ ਵੀਰਵਾਰ ਦੇਰ ਸ਼ਾਮ ਕਈ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ। ਅਮਰੀਕਾ ਦੇ ਸੈੱਟ ਐਂਟੋਨੀਓ ਵਿੱਚ ਸਥਿਤ ਹਵਾਈ ਅੱਡੇ ਬਾਹਰ ਇੱਕ ਕਾਰ ਸਵਾਰ ਨੇ ਦਿਨ-ਦਿਹਾੜੇ ਫਾਇਰਿੰਗ ਕੀਤੀ। ਇਸ ਫਾਇਰਿੰਗ 'ਚ ਕੁੱਲ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਿੰਨ੍ਹਾਂ 'ਚ ਚਾਰ ਸਿੱਖ ਲੋਕ ਸ਼ਾਮਲ ਹਨ।
ਗੋਲੀਬਾਰੀ 'ਚ ਮਾਰੇ ਗਏ ਲੋਕਾਂ 'ਚ ਚਾਰ ਸਿੱਖ ਸ਼ਾਮਲ ਹਨ। ਮਰਨ ਵਾਲਿਆਂ ਦੀ ਪਛਾਣ ਮੈਥਿਊ ਆਰ ਅਲੈਗਜੈਂਡਰ (32), ਸਮਾਰਿਆ ਬਲੈਕਵੈਲ (19), ਅਮਰਜੀਤ ਜੌਹਲ (66), ਜਸਵਿੰਦਰ ਕੌਰ (64), ਜਸਵਿੰਦਰ ਸਿੰਘ (68), ਅਮਰਜੀਤ ਸੇਖੋਂ (48), ਕਾਰਲੀ ਸਮਿੱਥ (19), ਜੌਨ ਵੀਜ਼ਰਟ (74) ਵਜੋਂ ਹੋਈ ਹੈ।ਪੁਲਿਸ ਵਾਲਿਆਂ ਨੇ ਜਦੋਂ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ। ਇਸ ਤੋਂ ਬਚਾਅ ਲਈ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਵਿੱਚ ਪੁਲਿਸ ਦੀ ਗੋਲੀਬਾਰੀ ਕਾਰਨ ਦੋਸ਼ੀ ਵਿਅਕਤੀ ਜ਼ਖਮੀ ਹੋ ਗਿਆ। ਉਸ ਨੂੰ ਕਾਹਲੀ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਉਧਰ, ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਫਾਇਰਿੰਗ ਤੋਂ ਲੋਕਾਂ ਦੀਆਂ ਜਾਨਾਂ ਬਚਾਈਆਂ। ਮੌਕੇ 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਤੇ ਭਗਦੜ ਨੂੰ ਰੋਕਣ ਲਈ ਪੁਲਿਸ ਨੇ ਏਅਰਪੋਰਟ ਦੇ ਸਾਰੇ ਟਰਮੀਨਲ ਪਹਿਲਾਂ ਹੀ ਬੰਦ ਕਰ ਦਿੱਤੇ ਸਨ।
Amarjeet Kaur Johal & three other members of the Sikh community killed in the senseless shooting in #Indianapolis. One Sikh is in the hospital with a gunshot wound near an eye. Prayers for all victims and their families! They all deserved better! @AP @CNN @JoeBiden @IndyMayorJoe pic.twitter.com/cCTUqMORPf
— Rajwant Singh (@DrRajwantSingh) April 16, 2021
ਥਾਣਾ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਢਾਈ ਵਜੇ ਦੇ ਕਰੀਬ ਇਹ ਖ਼ਬਰ ਮਿਲੀ ਕਿ ਹਵਾਈ ਅੱਡੇ ਵੱਲ ਜਾਣ ਵਾਲੇ ਰਸਤੇ ‘ਤੇ ਇੱਕ ਕਾਰ ਗਲਤ ਸਾਈਡ ਚੱਲ ਰਹੀ ਹੈ। ਪੁਲਿਸ ਕਰਮਚਾਰੀਆਂ ਨੇ ਹਮਲੇ ਦੀ ਆਸ ਕਰਦਿਆਂ ਤੁਰੰਤ ਹਵਾਈ ਅੱਡਾ ਬੰਦ ਕਰ ਦਿੱਤਾ। ਹਵਾਈ ਅੱਡੇ ਦੇ ਟਰਮੀਨਲ ਬੀ 'ਤੇ ਵੀ ਇੱਕ ਪੁਲਿਸ ਅਧਿਕਾਰੀ ਨੇ ਸ਼ੱਕੀ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਇੱਕ ਹਮਲਾਵਰ ਨੇ ਕਾਰ ਤੋਂ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਲੋਕਾਂ ਨੂੰ ਬਚਾਉਣ ਲਈ ਫਾਇਰਿੰਗ ਕੀਤੀ ਜਿਸ ਵਿਚ ਸ਼ੱਕੀ ਜ਼ਖਮੀ ਹੋ ਗਿਆ। ਉਸ ਨੂੰ ਕਾਹਲੀ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਹਮਲਾਵਰ ਕੋਲ ਕਾਫ਼ੀ ਮਾਤਰਾ ਵਿੱਚ ਅਸਲਾ ਅਤੇ ਇੱਕ ਵੱਡਾ ਹੈਂਡਗਨ ਸੀ। ਉਹ ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਹਮਲਾਵਰ ਤਕਰੀਬਨ ਚਾਲੀ ਸਾਲ ਦਾ ਸੀ, ਹਾਲਾਂਕਿ ਅਜੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ।