ਹਜ਼ਾਰਾਂ ਲੋਕਾਂ ਨੂੰ ਫਾਇਜਰ ਦੀ ਕੋਰੋਨਾ ਵੈਕਸੀਨ ਦੀ ਗਲਤ ਡੋਜ਼ ਲੱਗੀ - ਰਿਪੋਰਟ
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਨਾ ਸਿਰਫ ਗਲਤ ਡੋਜ਼ ਦਾ ਮੁੱਦਾ ਸਾਹਮਣੇ ਆਇਆ ਬਲਕਿ ਬਹੁਤ ਸਾਰੇ ਲੋਕਾਂ ਨੇ ਟੀਕਾਕਰਨ ਕੇਂਦਰ 'ਤੇ ਸਰਿਜ ਦੀ ਕਮੀ ਦੀ ਵੀ ਸ਼ਿਕਾਇਤ ਕੀਤੀ।

ਅਮਰੀਕਾ: ਕੈਲੇਫੋਰਨਿਆ 'ਚ ਕੋਵਿਡ-19 ਵੈਕਸੀਨ ਦਾ ਗਲਤ ਡੋਜ਼ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਮੁਤਾਬਕ ਹਜ਼ਾਰਾਂ ਲੋਕਾਂ ਨੂੰ ਫਾਇਜਰ ਦੀ ਕੋਵਿਡ-19 ਵੈਕਸੀਨ ਦਾ ਜ਼ਰੂਰੀ ਡੋਜ਼ ਤੋਂ ਘੱਟ ਡੋਜ਼ ਦਿੱਤੀ ਗਈ। ਆਕਲੈਂਡ ਦੇ ਟੀਕਾਕਰਨ ਕੇਂਦਰ 'ਤੇ ਹਜ਼ਾਰਾਂ ਲੋਕ ਪਹਿਲੀ ਮਾਰਚ ਨੂੰ ਪਹੁੰਚੇ ਸਨ।
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਨਾ ਸਿਰਫ ਗਲਤ ਡੋਜ਼ ਦਾ ਮੁੱਦਾ ਸਾਹਮਣੇ ਆਇਆ ਬਲਕਿ ਬਹੁਤ ਸਾਰੇ ਲੋਕਾਂ ਨੇ ਟੀਕਾਕਰਨ ਕੇਂਦਰ 'ਤੇ ਸਰਿਜ ਦੀ ਕਮੀ ਦੀ ਵੀ ਸ਼ਿਕਾਇਤ ਕੀਤੀ। ਜਿਸ ਕਾਰਨ ਸਭ ਨੂੰ ਕੋਵਿਡ 19 ਵੈਕਸੀਨ ਨਹੀਂ ਮਿਲ ਸਕੀ।
ਦੋ ਗੁੰਮਨਾਮ ਮੈਡੀਕਲ ਸਿਹਤ ਕਰਮੀਆਂ ਦੇ ਹਵਾਲੇ ਤੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਸਿਹਤ ਮਾਹਿਰਾਂ ਨੇ ਮੰਨਿਆ ਹੈ ਕਿ ਫਾਇਜਰ ਦੀ ਵੈਕਸੀਨ ਦੇ ਨਿਰਧਾਰਤ ਡੋਜ਼ ਦੀ ਮਾਤਰਾ 0.3-ml ਹੋਣੀ ਚਾਹੀਦੀ ਹੈ। ਪਰ ਕੈਲੇਫੋਰਨੀਆ
'ਚ ਟੀਕਾਕਰਨ ਕੇਂਦਰ 'ਤੇ ਪਹੁੰਚੇ ਲੋਕਾਂ ਨੂੰ ਫਾਇਜਰ ਦੀ ਵੈਕਸੀਨ ਦਾ ਮਾਤਰਾ 0.2ml ਦਿੱਤੀ ਗਈ।।






















